ਲਖੀਮਪੁਰ ਖੀਰੀ ਹਿੰਸਾ ’ਚ ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ’ਚ ਪੁੱਜੀ ਪ੍ਰਿਯੰਕਾ ਗਾਂਧੀ

Tuesday, Oct 12, 2021 - 03:59 PM (IST)

ਲਖੀਮਪੁਰ ਖੀਰੀ— ਲਖੀਮਪੁਰ ਖੀਰੀ ਵਿਚ 3 ਅਕਤੂਬਰ ਨੂੰ ਹੋਈ ਹਿੰਸਾ ਦੇ ਸ਼ਿਕਾਰ ਕਿਸਾਨਾਂ ਦੀ ਅੰਤਿਮ ਅਰਦਾਸ ’ਚ ਹਿੱਸਾ ਲੈਣ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ  ਗਾਂਧੀ ਵਾਰਡਾ ਮੰਗਲਵਾਰ ਨੂੰ ਇੱਥੇ ਪੁੱਜੀ। ਪ੍ਰਿਯੰਕਾ  ਗਾਂਧੀ ਲਖੀਮਪੁਰ ’ਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹਿੰਸਾ ’ਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਨੂੰ ਵੀ ਸ਼ਰਧਾਂਜਲੀ ਦਿੱਤੀ। ਪ੍ਰਿਯੰਕਾ  ਗਾਂਧੀ ਇਸ ਦੌਰਾਨ ਨਿਆਂ ਲਈ ਸਮਝੌਤਾਹੀਨ ਸੰਘਰਸ਼ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ ’ਚ ਸ਼ਹੀਦ ਕਿਸਾਨਾਂ ਲਈ ਅੰਤਿਮ ਅਰਦਾਸ, ਸ਼ਰਧਾਂਜਲੀ ਦੇਣ ਪੁੱਜੇ ਕਿਸਾਨ

PunjabKesari

ਪ੍ਰਿਯੰਕਾ  ਨਾਲ ਕਾਂਗਰਸ ਪ੍ਰਦੇਸ਼ ਪ੍ਰਧਾਨ ਅਜੇ ਕੁਮਾਰ ਲੱਲੂ, ਸੰਸਦ ਮੈਂਬਰ ਦੀਪੇਂਦਰ ਹੁੱਡਾ, ਰਾਸ਼ਟਰੀ ਸਕੱਤਰ ਧੀਰਜ ਗੁੱਜਰ ਵੀ ਲਖੀਮਪੁਰ ਪੁੱਜੇ। ਦੱਸ ਦੇਈਏ ਕਿ ਲਖੀਮਪੁਰ ਖੀਰੀ ਦੇ ਤਿਕੁਨੀਆ ਪਿੰਡ ਵਿਚ ਇਕ ਮੈਦਾਨ ’ਚ ਅੰਤਿਮ ਅਰਦਾਸ ਕੀਤੀ ਗਈ, ਜਿਸ ਦੀ ਵਾਂਗਡੋਰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੰਭਾਲੀ ਹੋਈ ਹੈ। 

 ਇਹ ਵੀ ਪੜ੍ਹੋ: ਲਖੀਮਪੁਰ ’ਚ ਜੋਗਿੰਦਰ ਉਗਰਾਹਾਂ ਦੀ ਮੋਦੀ ਸਰਕਾਰ ਨੂੰ ਵੰਗਾਰ, ਵੀਡੀਓ ’ਚ ਵੇਖੋ ਕੀ ਬੋਲੇ

ਦੱਸਣਯੋਗ ਹੈ ਕਿ 3 ਅਕਤੂਬਰ ਦੀ ਘਟਨਾ ਲਖੀਮਪੁਰ ਸ਼ਹਿਰ ਤੋਂ ਲੱਗਭਗ 60 ਕਿਲੋਮੀਟਰ ਦੂਰ ਤਿਕੁਨੀਆ-ਬਨਬੀਰਪੁਰ ਰੋਡ ’ਤੇ ਹੋਈ, ਜਦੋਂ ਕਿਸਾਨ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ, ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਜੱਦੀ ਪਿੰਡ ਬਨਬੀਰਪੁਰ ਜਾਣ ਦਾ ਵਿਰੋਧ ਕਰ ਰਹੇ ਸਨ। ਇਸ ਘਟਨਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ।

PunjabKesari

ਇਸ ਘਟਨਾ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਗਿ੍ਰਫ਼ਤਾਰੀ ਅਤੇ ਕੇਂਦਰੀ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ। ਇਸ ਮਾਮਲੇ ’ਚ ਆਸ਼ੀਸ਼ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ, ਜਦਕਿ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।

PunjabKesari


Tanu

Content Editor

Related News