ਪ੍ਰਿਯੰਕਾ ਗਾਂਧੀ ਤੇ ਵਿਧਾਇਕ ਗੁੱਜਰ ਦਾ ਕੱਟਿਆ ਗਿਆ 6100 ਦਾ ਚਲਾਨ

12/29/2019 8:37:59 PM

ਨਵੀਂ ਦਿੱਲੀ (ਏਜੰਸੀ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਪਿਛੇ ਬਿਠਾ ਕੇ ਸਕੂਟੀ ਚਲਾ ਰਹੇ ਕਾਂਗਰਸ ਵਰਕਰ ਦਾ ਲਖਨਊ ਪੁਲਸ ਨੇ ਚਲਾਨ ਕੱਟ ਦਿੱਤਾ। ਲਖਨਊ ਪੁਲਸ ਨੇ 6100 ਰੁਪਏ ਦਾ ਜੁਰਮਾਨਾ ਲਗਾਇਆ ਹੈ। ਸ਼ਨੀਵਾਰ ਨੂੰ ਗਾਂਧੀ ਲਖਨਊ ਵਿਚ ਰਿਟਾਇਰਡ ਆਈ.ਪੀ.ਐਸ. ਅਫਸਰ ਐਸ.ਆਰ. ਦਾਰਾਪੁਰੀ ਦੇ ਪਰਿਵਾਰਾਂ ਨਾਲ ਮਿਲਣ ਉਨ੍ਹਾਂ ਦੇ ਘਰ ਪਹੁੰਚੀ ਸੀ।
ਦੱਸ ਦਈਏ ਕਿ ਪ੍ਰਿਯੰਕਾ ਗਾਂਧੀ ਸ਼ਨੀਵਾਰ ਨੂੰ ਦਾਰਾਪੁਰੀ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਜਾ ਰਹੀ ਸੀ ਪਰ ਲੋਹੀਆ ਪਾਰਕ 'ਤੇ ਪੁਲਸ ਨੇ ਉਨ੍ਹਾਂ ਦੇ ਕਾਫਲੇ ਨੂੰ ਰੋਕ ਦਿੱਤਾ ਅਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਜਿਸ 'ਤੇ ਪ੍ਰਿਯੰਕਾ ਨੇ ਆਪਣੀ ਗੱਡੀ ਛੱਡ ਦਿੱਤੀ ਅਤੇ ਪੈਦਲ ਅੱਗੇ ਚਲੇ ਗਏ। ਉਨ੍ਹਾਂ ਦੇ ਨਾਲ ਮੌਜੂਦ ਕਾਂਗਰਸੀ ਵੀ ਪਿੱਛੇ-ਪਿੱਛੇ ਚਲੇ ਗਏ।
ਤਕਰੀਬਨ 150 ਮੀਟਰ ਚੱਲਦੇ ਹੋਏ ਉਹ ਹਾਈਕੋਰਟ ਦੇ ਪੁਲ 'ਤੇ ਪਹੁੰਚੀ ਤਾਂ ਇਕ ਕਾਂਗਰਸ ਵਰਕਰ ਸਕੂਟੀ ਲੈ ਕੇ ਆਇਆ। ਪ੍ਰਿਯੰਕਾ ਉਸ ਦੀ ਸਕੂਟੀ 'ਤੇ ਬੈਠ ਗਈ ਅਤੇ ਅੱਗੇ ਚੱਲਣ ਨੂੰ ਕਿਹਾ। ਓਧਰ ਪੁਲਸ ਦੇ ਪਸੀਨੇ ਛੁੱਟ ਗਏ। ਏ.ਐਸ.ਪੀ. ਟ੍ਰੈਫਿਕ ਪੁਰਣੇਦੁ ਸਿੰਘ ਅਤੇ ਏ.ਐਸ.ਪੀ. ਕ੍ਰਾਈਮ ਦਿਨੇਸ਼ ਪੁਰੀ ਹੈਰਾਨ ਰਹਿ ਗਏ। ਟ੍ਰੈਫਿਕ ਪੁਲਸ ਨੇ ਪੰਜ ਉਨ੍ਹਾਂ ਦਾ 5 ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਚਲਾਨ ਕੱਟਿਆ ਹੈ। ਇਨ੍ਹਾਂ ਵਿਚ ਬਿਨਾਂ ਹੈਲਮੇਟ ਦੇ ਦੋਪਹੀਆ ਵਾਹਨ ਚਲਾਉਣ, ਆਵਾਜਾਈ ਨਿਯਮਾਂ ਦੀ ਉਲੰਘਣਾ, ਨੰਬਰ ਪਲੇਟ ਜਾਂ ਫੈਕਟਲੀ ਨੰਬਰ ਪਲੇਟ ਨਹੀਂ ਹੋਣਾ, ਖਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਅਤੇ ਬਿਨਾਂ ਲਾਇਸੈਂਸ ਦੇ ਵਾਹਨ ਚਲਾਉਣ ਦੇ ਦੋਸ਼ ਸ਼ਾਮਲ ਹਨ।


Sunny Mehra

Content Editor

Related News