ਸੱਪ ਨਾਲ ਖੇਡਣ ਦੇ ਮਾਮਲੇ ''ਚ ਪ੍ਰਿਯੰਕਾ ਨੂੰ ਮਿਲੀ ਕਲੀਨ ਚਿੱਟ, ਸਪੇਰਿਆਂ ਵਿਰੁੱਧ ਮਾਮਲਾ ਦਰਜ

07/11/2019 6:16:26 PM

ਪ੍ਰਯਾਗਰਾਜ—ਸੱਪ ਨਾਲ ਖੇਡਣ ਦੇ ਮਾਮਲੇ 'ਚ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਕਲੀਨ ਚਿੱਟ ਮਿਲ ਗਈ ਹੈ। ਇਸ ਸਬੰਧੀ ਪ੍ਰਿਯੰਕਾ ਵਿਰੁੱਧ ਜੰਗਲੀ ਜੀਵ ਸੁਰੱਖਿਆ ਐਕਟ ਅਧੀਨ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜੰਗਲਾਤ ਵਿਭਾਗ ਦੀ ਜਾਂਚ ਟੀਮ ਨੇ ਪ੍ਰਿਯੰਕਾ ਨੂੰ ਇਸ ਮਾਮਲੇ 'ਚ ਦੋਸ਼ੀ ਨਹੀਂ ਪਾਇਆ ਸਗੋਂ ਸੱਪਾਂ ਦਾ ਪ੍ਰਦਰਸ਼ਨ ਕਰਨ ਵਾਲੇ 2 ਸਪੇਰਿਆਂ ਨੂੰ ਮੁਲਜ਼ਮ ਮੰਨਦੇ ਹੋਏ ਉਨ੍ਹਾਂ ਦੇ ਵਿਰੁੱਧ ਵੀ ਐੱਫ.ਆਈ.ਆਰ. ਦਰਜ ਕਰਵਾਈ ਹੈ।

ਦੱਸ ਦੇਈਏ ਕਿ ਇਸ ਸਾਲ 2 ਮਈ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਜਦੋਂ ਪ੍ਰਿਯੰਕਾ ਇਕ ਪਿੰਡ ਪੁਰਵਾ ਵਿਖੇ ਪੁੱਜੀ ਤਾਂ ਉਥੇ ਉਸ ਨੇ ਸਪੇਰਿਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਆਪਣੀ ਮਾਤਾ ਸੋਨੀਆ ਗਾਂਧੀ ਲਈ ਵੋਟਾਂ ਮੰਗੀਆਂ। ਇਸ ਦੌਰਾਨ ਪ੍ਰਿਯੰਕਾ ਨੇ ਸੱਪਾਂ ਨੂੰ ਛੂਹਿਆ ਅਤੇ ਇਕ ਸੱਪ ਨੂੰ ਉਸ ਨੇ ਹੱਥ 'ਚ ਵੀ ਫੜਿਆ ਸੀ। ਇਸ ਦਾ ਨੋਟਿਸ ਲੈਂਦਿਆ ਜੰਗਲੀ ਜੀਵ ਸੁਰੱਖਿਆ ਐਕਟ ਅਧੀਨ ਪ੍ਰਿਯੰਕਾ ਵਿਰੁੱਧ ਸ਼ਿਕਾਇਤ ਦਰਜ ਹੋਈ ਸੀ। ਜ਼ਿਲਾ ਜੰਗਲਾਤ ਅਧਿਕਾਰੀ ਤੁਲਸੀ ਦਾਸ ਨੇ ਇਕ ਜਾਂਚ ਟੀਮ ਗਠਿਤ ਕੀਤੀ ਸੀ, ਜਿਸ ਨੇ ਪ੍ਰਿਯੰਕਾ ਨੂੰ ਕਲੀਨ ਚਿੱਟ ਦੇ ਦਿੱਤੀ।


Iqbalkaur

Content Editor

Related News