ਕੋਰੋਨਾ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੇ ਵਿੰਨ੍ਹਿਆ ਕੇਂਦਰ ਸਰਕਾਰ ''ਤੇ ਨਿਸ਼ਾਨਾ

Monday, Jun 07, 2021 - 12:23 PM (IST)

ਕੋਰੋਨਾ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੇ ਵਿੰਨ੍ਹਿਆ ਕੇਂਦਰ ਸਰਕਾਰ ''ਤੇ ਨਿਸ਼ਾਨਾ

ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਕਹਿਰ ਹੁਣ ਘੱਟ ਹੋ ਰਿਹਾ ਹੈ। ਇਸ ਲਹਿਰ 'ਚ ਭਾਰੀ ਗਿਣਤੀ 'ਚ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਕੋਰੋਨਾ ਦੀ ਦੂਜੀ ਲਹਿਰ ਕਾਰਨ ਪੈਦਾ ਹੋਏ ਹਾਲਾਤ ਨੂੰ ਲੈ ਕੇ ਕਾਂਗਰਸ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾਵਰ ਹੈ। ਹੁਣ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ 'ਤੇ ਕੋਰੋਨਾ ਸੰਕਰਮਣ ਦੇ ਅੰਕੜਿਆਂ ਨੂੰ ਲੁਕਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅੰਕੜਿਆਂ ਨੂੰ ਆਪਣੀ ਅਕਸ ਬਚਾਉਣ ਦੇ ਮਾਧਿਅਮ ਦੀ ਤਰ੍ਹਾਂ ਕਿਉਂ ਪੇਸ਼ ਕਰ ਰਹੀ ਹੈ? ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ,''ਕੇਂਦਰ ਸਰਕਾਰ ਅੰਕੜਿਆਂ ਨੂੰ ਆਪਣੀ ਅਕਸ ਬਚਾਉਣ ਦੇ ਮਾਧਿਅਮ ਦੀ ਤਰ੍ਹਾਂ ਕਿਉਂ ਪੇਸ਼ ਕਰਦੀ ਹੈ? ਸਹੀ ਅੰਕੜੇ, ਜ਼ਿਆਦਾਤਰ ਭਾਰਤੀਆਂ ਨੂੰ ਇਸ ਵਾਇਰਸ ਦੇ ਪ੍ਰਭਾਵ ਤੋਂ ਬਚਾ ਸਕਦੇ ਹਨ। ਆਖ਼ਰ ਕਿਉਂ ਸਰਕਾਰ ਨੇ ਅੰਕੜਿਆਂ ਨੂੰ ਪ੍ਰੋਪੇਗੇਂਡਾ ਦਾ ਮਾਧਿਅਮ ਬਣਾਇਆ ਨਾ ਕਿ ਪ੍ਰੋਟੇਕਸ਼ਨ ਦਾ।''

PunjabKesariਦੱਸਣਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਘੱਟ ਹੋਣ ਲੱਗਾ ਹੈ ਅਤੇ ਰੋਜ਼ ਮਾਮਲਿਆਂ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1,00,636 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 2427 ਲੋਕਾਂ ਦੀ ਮੌਤ ਵੀ ਹੋ ਗਈ ਹੈ। ਸਿਹਤ ਮੰਤਰਾਲਾ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 24 ਘੰਟਿਆਂ 'ਚ 1,74,399 ਲੋਕ ਠੀਕ ਹੋਏ ਹਨ। ਇਸੇ ਨਾਲ ਦੇਸ਼ 'ਚ ਹੁਣ ਤੱਕ ਕੁੱਲ 2,89,09,975 ਮਾਮਲੇ ਹਨ। ਉੱਥੇ ਹੀ ਇਸ ਵਾਇਰਸ ਕਾਰਨ 3,49,186 ਲੋਕਾਂ ਦੀ ਹੁਣ ਤੱਕ ਮੌਤ ਹੋ ਚੁਕੀ ਹੈ।


author

DIsha

Content Editor

Related News