ਟੀ-ਸ਼ਰਟ ਦੀ ਮਾਰਕੀਟਿੰਗ ''ਚ ਰੁਝੇ ਹਨ ਭਾਜਪਾ ਨੇਤਾ : ਪ੍ਰਿਯੰਕਾ

03/25/2019 10:58:46 AM

ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਡੇਰਾ ਨੇ ਉੱਤਰ ਪ੍ਰਦੇਸ਼ 'ਚ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਰਾਜ ਸਰਕਾਰ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੂੰ ਪ੍ਰਧਾਨ ਮੰਤਰੀ ਦੇ ਸਮਰਥਨ ਦੀ ਅਪੀਲ ਵਾਲੀ ਟੀ-ਸ਼ਰਟ ਦੀ ਮਾਰਕੀਟਿੰਗ ਕਰਨ ਦੀ ਬਜਾਏ ਅਧਿਆਪਕਾਂ ਦੇ ਦਰਦ 'ਤੇ ਧਿਆਨ ਦੇਣਾ ਚਾਹੀਦਾ। ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ,''ਉੱਤਰ ਪ੍ਰਦੇਸ਼ ਦੇ ਅਧਿਆਪਕਾਂ ਦੀ ਮਿਹਨਤ ਦਾ ਰੋਜ਼ ਅਪਮਾਨ ਹੁੰਦਾ ਹੈ, ਸੈਂਕੜੇ ਪੀੜਤਾਂ ਨੇ ਖੁਦਕੁਸ਼ੀ ਕਰ ਲਈ। ਜੋ ਸੜਕਾਂ 'ਤੇ ਉਤਰੇ, ਸਰਕਾਰ ਨੇ ਉਨ੍ਹਾਂ 'ਤੇ ਲਾਠੀਆਂ ਚਲਾਈਆਂ, ਰਾਸੁਕਾ ਦੇ ਅਧੀਨ ਮਾਮਲਾ ਦਰਜ ਕੀਤਾ।''PunjabKesariਟੀ-ਸ਼ਰਟ ਦੀ ਮਾਰਕੀਟਿੰਗ 'ਚ ਰੁਝੇ ਹਨ ਭਾਜਪਾ ਨੇਤਾ
ਉਨ੍ਹਾਂ ਨੇ ਕਿਹਾ,''ਭਾਜਪਾ ਦੇ ਨੇਤਾ ਟੀ-ਸ਼ਰਟਾਂ ਦੀ ਮਾਰਕੀਟਿੰਗ 'ਚ ਰੁਝੇ ਹਨ। ਕਾਸ਼, ਉਹ ਆਪਣਾ ਧਿਆਨ ਇਨ੍ਹਾਂ ਵੱਲ ਵੀ ਦਿੰਦੇ।'' ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਨੇ ਐਤਵਾਰ ਨੂੰ ਗੰਨਾ ਕਿਸਾਂ ਦਾ ਮੁੱਦਾ ਚੁਕਦੇ ਹੋਏ ਕਿਹਾ ਸੀ,''ਗੰਨਾ ਕਿਸਾਨਾਂ ਦੇ ਪਰਿਵਾਰ ਦਿਨ-ਰਾਤ ਮਿਹਨਤ ਕਰਦੇ ਹਨ ਪਰ ਉੱਤਰ ਪ੍ਰਦੇਸ਼ ਸਰਕਾਰ ਉਨ੍ਹਾਂ ਦੇ ਭੁਗਤਾਨ ਦੀ ਵੀ ਜ਼ਿੰਮੇਵਾਰੀ ਨਹੀਂ ਲੈਂਦੀ। ਕਿਸਾਨਾਂ ਦਾ 10 ਹਜ਼ਾਰ ਕਰੋੜ ਬਕਾਇਆ ਦਾ ਮਤਲਬ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ, ਭੋਜਨ, ਸਿਹਤ ਅਤੇ ਅਗਲੀ ਫਸਲ ਸਭ ਕੁਝ ਠੱਪ ਹੋ ਜਾਣਾ। ਇਹ ਚੌਕੀਦਾਰ ਸਿਰਫ ਅਮੀਰਾਂ ਦੀ ਡਿਊਟੀ ਕਰਦੇ ਹਨ, ਗਰੀਬਾਂ ਦੀ ਇਨ੍ਹਾਂ ਨੂੰ ਪਰਵਾਹ ਨਹੀਂ।''


DIsha

Content Editor

Related News