ਵੱਡੀ ਲਾਪ੍ਰਵਾਹੀ, ਸੁਰੱਖਿਆ ਘੇਰਾ ਤੋੜ ਕੇ ਪ੍ਰਿਅੰਕਾ ਗਾਂਧੀ ਕੋਲ ਪੁੱਜਾ ਸ਼ਖਸ

Saturday, Dec 28, 2019 - 03:33 PM (IST)

ਵੱਡੀ ਲਾਪ੍ਰਵਾਹੀ, ਸੁਰੱਖਿਆ ਘੇਰਾ ਤੋੜ ਕੇ ਪ੍ਰਿਅੰਕਾ ਗਾਂਧੀ ਕੋਲ ਪੁੱਜਾ ਸ਼ਖਸ

ਲਖਨਊ— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੀ ਸੁਰੱਖਿਆ ਨੂੰ ਲੈ ਕੇ ਸ਼ਨੀਵਾਰ ਭਾਵ ਅੱਜ ਇਕ ਵਾਰ ਫਿਰ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਲਖਨਊ ਵਿਖੇ ਇਕ ਸ਼ਖਸ ਸੁਰੱਖਿਆ ਘੇਰਾ ਤੋੜ ਕੇ ਪ੍ਰਿਅੰਕਾ ਗਾਂਧੀ ਨੂੰ ਮਿਲਣ ਲਈ ਪੁੱਜ ਗਿਆ, ਜਿਸ ਨੂੰ ਬਾਅਦ ਵਿਚ ਪੁਲਸ ਨੇ ਫੜ ਲਿਆ। ਹਾਲਾਂਕਿ ਪ੍ਰਿਅੰਕਾ ਗਾਂਧੀ ਕੋਲ ਜਾਣ ਮਗਰੋਂ ਸ਼ਖਸ ਨੇ ਪ੍ਰਿਅੰਕਾ ਨਾਲ ਹੱਥ ਮਿਲਾਇਆ। ਪ੍ਰਿਅੰਕਾ ਨੇ ਉਸ ਸ਼ਖਸ ਦੀ ਗੱਲਬਾਤ ਸੁਣੀ। ਇੱਥੇ ਦੱਸ ਦੇਈਏ ਕਿ ਪ੍ਰਿਅੰਕਾ ਲਖਨਊ ਵਿਖੇ ਰੈਲੀ ਦੌਰਾਨ ਮੰਚ 'ਤੇ ਮੌਜੂਦ ਸਨ, ਜਦੋਂ ਇਕ ਸਰਦਾਰ ਵਿਅਕਤੀ ਉਨ੍ਹਾਂ ਨੂੰ ਮਿਲਣ ਲਈ ਮੰਚ 'ਤੇ ਪੁੱਜ ਗਿਆ। ਇੱਥੇ ਦੱਸ ਦੇਈਏ ਕਿ ਕਾਂਗਰਸ ਦਾ ਅੱਜ 135ਵਾਂ ਸਥਾਪਨਾ ਦਿਵਸ ਹੈ, ਜਿਸ ਨੂੰ ਲੈ ਕੇ ਪਾਰਟੀ ਵਲੋਂ ਲਖਨਊ 'ਚ ਰੈਲੀ ਦਾ ਆਯੋਜਨ ਕੀਤਾ ਗਿਆ। 

 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਮਹੀਨੇ ਹੀ ਪ੍ਰਿਅੰਕਾ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ 'ਚ ਕੁਝ ਅਣਪਛਾਤੇ ਵਿਅਕਤੀ ਦਾਖਲ ਹੋ ਗਏ ਸਨ। ਅਣਪਛਾਤੇ ਵਿਅਕਤੀ ਕਿਸੇ ਜਾਣਕਾਰੀ ਦੇ ਘਰ ਅੰਦਰ ਦਾਖਲ ਹੋ ਗਏ ਅਤੇ ਪ੍ਰਿਅੰਕਾ ਨਾਲ ਸੈਲਫੀ ਲੈਣ ਦੀ ਗੱਲ ਆਖੀ। ਇੱਥੇ ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ਗਾਂਧੀ ਪਰਿਵਾਰ ਤੋਂ ਐੱਸ. ਪੀ. ਜੀ. ਸੁਰੱਖਿਆ ਵਾਪਸ ਲੈ ਲਈ ਗਈ ਹੈ, ਜਿਸ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ।


author

Tanu

Content Editor

Related News