ਪ੍ਰਿਯੰਕਾ ਦਾ ਕੇਂਦਰ ਸਰਕਾਰ 'ਤੇ ਹਮਲਾ, ਕਿਹਾ- ISI ਨਾਲ ਗੱਲ ਕਰ ਸਕਦੀ ਹੈ ਪਰ ਵਿਰੋਧੀ ਧਿਰ ਨਾਲ ਨਹੀਂ

Wednesday, Apr 21, 2021 - 10:36 AM (IST)

ਪ੍ਰਿਯੰਕਾ ਦਾ ਕੇਂਦਰ ਸਰਕਾਰ 'ਤੇ ਹਮਲਾ, ਕਿਹਾ- ISI ਨਾਲ ਗੱਲ ਕਰ ਸਕਦੀ ਹੈ ਪਰ ਵਿਰੋਧੀ ਧਿਰ ਨਾਲ ਨਹੀਂ

ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੇਸ਼ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਅਤੇ ਸਿਹਤ ਵਿਵਸਥਾ ਦੀ ਖ਼ਰਾਬ ਹਾਲਤ ਨੂੰ ਲੈ ਕੇ ਸਵਾਲ ਚੁਕੇ ਹਨ। ਉਨ੍ਹਾਂ ਕਿਹਾ ਕਿ ਆਕਸੀਜਨ ਉਤਪਾਦਨ 'ਚ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਦੇਸ਼ਾਂ 'ਚੋਂ ਇਕ ਹੈ ਤਾਂ ਫਿਰ ਇੱਥੇ ਇਸ ਦੀ ਕਮੀ ਕਿਉਂ ਹੈ? ਉਨ੍ਹਾਂ ਨੇ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸਰਕਾਰ ਕੋਲ ਸਮਾਂ ਸੀ ਪਰ ਇਸ ਦੇ ਬਾਵਜੂਦ ਕੁਝ ਨਹੀਂ ਕੀਤਾ ਅਤੇ ਸਰਕਾਰ ਚੋਣਾਂ 'ਚ ਰੁਝੀ ਹੈ। ਕੋਰੋਨਾ ਦੀ ਸਥਿਤੀ 'ਤੇ ਪ੍ਰਿਯੰਕਾ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਸਰਕਾਰ ਦੁਬਈ 'ਚ ਆਈ.ਐੱਸ.ਆਈ. ਨਾਲ ਗੱਲ ਕਰ ਸਕਦੀ ਹੈ ਪਰ ਵਿਰੋਧੀ ਧਿਰ ਨਾਲ ਗੱਲ ਨਹੀਂ ਕਰ ਸਕਦੀ। ਉਨ੍ਹਾਂ ਦੇ ਸੁਝਾਵਾਂ 'ਤੇ ਚਰਚਾ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ : ਸਾਬਕਾ ਪੀ. ਐੱਮ. ਮਨਮੋਹਨ ਸਿੰਘ ਕੋਰੋਨਾ ਪਾਜ਼ੇਟਿਵ, ਏਮਜ਼ ’ਚ ਦਾਖ਼ਲ

ਟੀਕਿਆਂ ਦੇ ਨਿਰਯਾਤ ਕਾਰਨ ਅੱਜ ਅਸੀਂ ਕਿੱਲਤ ਨਾਲ ਜੂਝ ਰਹੇ ਹਾਂ
ਪ੍ਰਿਯੰਕਾ ਨੇ ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਕਿਹਾ,''ਤੁਹਾਡੇ ਕੋਲ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਵਿਚਾਲੇ 8 ਤੋਂ 9 ਮਹੀਨਿਆਂ ਦਾ ਸਮਾਂ ਸੀ। ਤੁਹਾਡੇ ਖ਼ੁਦ ਦੇ ਸੀਰੋ ਸਰਵੇ ਇਹ ਸੰਕੇਤ ਦੇ ਰਹੇ ਸਨ ਕਿ ਦੂਜੀ ਲਹਿਰ ਆਏਗੀ ਪਰ ਤੁਸੀਂ ਇਸ 'ਤੇ ਧਿਆਨ ਨਹੀਂ ਦਿੱਤਾ।'' ਉਨ੍ਹਾਂ ਅੱਗੇ ਕਿਹਾ,''ਅੱਜ ਭਾਰਤ 'ਚ ਸਿਰਫ਼ 2 ਹਜ਼ਾਰ ਟਰੱਕ ਹੀ ਆਕਸੀਜਨ ਟਰਾਂਸਪੋਰਟ ਕਰ ਸਕਦੇ ਹਨ। ਇਹ ਕਿਹੋ ਜਿਹੀ ਸਥਿਤੀ ਹੈ ਕਿ ਆਕਸੀਜਨ ਉਪਲੱਬਧ ਹੈ ਪਰ ਉੱਥੇ ਨਹੀਂ ਪਹੁੰਚਾ ਪਾ ਰਿਹੇ, ਜਿੱਥੇ ਉਸ ਨੂੰ ਪਹੁੰਚਣਾ ਚਾਹੀਦਾ। ਪਿਛਲੇ 6 ਮਹੀਨਿਆਂ 'ਚ 11 ਲੱਖ ਰੇਮੇਡੇਸਿਵਿਰ ਟੀਕਿਆਂ ਦਾ ਨਿਰਯਾਤ ਕੀਤਾ ਗਿਆ ਅਤੇ ਅੱਜ ਅਸੀਂ ਕਿੱਲਤ ਨਾਲ ਜੂਝ ਰਹੇ ਹਾਂ।''

ਇਹ ਵੀ ਪੜ੍ਹੋ : ਰਾਹੁਲ ਗਾਂਧੀ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ

ਕੋਈ ਰਣਨੀਤੀ ਨਹੀਂ ਸੀ, ਇਸ ਲਈ ਹੋਈ ਆਕਸੀਜਨ ਦੀ ਕਮੀ
ਪ੍ਰਿਯੰਕਾ ਨੇ ਭਾਰਤ ਵਲੋਂ ਕੋਰੋਨਾ ਟੀਕਾ ਨਿਰਯਾਤ ਕੀਤੇ ਜਾਣ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਜਨਵਰੀ ਤੋਂ ਮਾਰਚ ਵਿਚਾਲੇ ਸਰਕਾਰ ਨੇ 6 ਕਰੋੜ ਕੋਰੋਨਾ ਵੈਕਸੀਨ ਨਿਰਯਾਤ ਕੀਤੀ। ਇਸ ਦੌਰਾਨ 
ਸਿਰਫ਼ 3 ਤੋਂ 4 ਕਰੋੜ ਭਾਰਤੀਆਂ ਨੂੰ ਹੀ ਟੀਕਾ ਦਿੱਤਾ ਗਿਆ ਸੀ। ਭਾਰਤੀਆਂ ਨੂੰ ਪਹਿਲ ਕਿਉਂ ਨਹੀਂ ਦਿੱਤੀ ਗਈ? ਟੀਕੇ ਦੀ ਕਮੀ ਖਰਾਬ ਯੋਜਨਾਵਾਂ ਕਾਰਨ ਹੋਈ। ਰੇਮੇਡੇਸਿਵਿਰ ਦੀ ਕਿੱਲਤ ਇਸ ਲਈ ਹੋਈ, ਕਿਉਂਕਿ ਕੋਈ ਯੋਜਨਾ ਨਹੀਂ ਸੀ, ਆਕਸੀਜਨ ਦੀ ਕਮੀ ਇਸ ਲਈ ਹੋਈ, ਕਿਉਂ ਕੋਈ ਰਣਨੀਤੀ ਨਹੀਂ ਸੀ। ਇਹ ਸਰਕਾਰ ਦੀ ਅਸਫ਼ਲਤਾ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News