ਕਿਸਾਨਾਂ ਨੂੰ ਝੋਨੇ ਦੀ ਸਹੀ ਕੀਮਤ ਨਹੀਂ ਮਿਲੀ ਤਾਂ ਅੰਦੋਲਨ ਕਰੇਗੀ ਕਾਂਗਰਸ : ਪ੍ਰਿਯੰਕਾ ਗਾਂਧੀ

10/13/2020 4:40:42 PM

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ 'ਚ ਝੋਨੇ ਦੀ ਖਰੀਦ ਘੱਟ ਕੀਮਤ 'ਤੇ ਹੋਣ ਦਾ ਦੋਸ਼ ਲਗਾਇਆ। ਪ੍ਰਿਯੰਕਾ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਕੋਈ ਸਹੀ ਕੀਮਤ ਨਹੀਂ ਦਿੱਤੀ ਗਈ ਤਾਂ ਕਾਂਗਰਸ ਅੰਦੋਲਨ ਕਰੇਗੀ। ਉਨ੍ਹਾਂ ਨੇ ਟਵੀਟ ਕੀਤਾ,''ਝੋਨੇ ਦੀ ਪੈਦਾਵਾਰ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਕਿਸਾਨ ਬੇਹੱਦ ਪਰੇਸ਼ਾਨ ਹਨ। ਝੋਨੇ ਦੀ ਖਰੀਦ ਬਹੁਤ ਘੱਟ ਹੋ ਰਹੀ ਹੈ। ਜੋ ਥੋੜ੍ਹੀ ਜਿਹੀ ਖਰੀਦ ਹੋ ਰਹੀ ਹੈ, ਉਸ 'ਚ 1200 ਰੁਪਏ (ਪ੍ਰਤੀ ਕੁਇੰਟਲ) ਤੋਂ ਵੀ ਘੱਟ ਕੀਮਤ ਮਿਲ ਰਹੀ ਹੈ। ਇਹੀ ਝੋਨਾ ਕਾਂਗਰਸ ਸਰਕਾਰ 'ਚ 3500 ਰੁਪਏ ਤੱਕ ਵਿਕਿਆ ਸੀ।''

PunjabKesariਪ੍ਰਿਯੰਕਾ ਨੇ ਦਾਅਵਾ ਕੀਤਾ,''ਨਮੀ ਦੇ ਨਾਂ 'ਤੇ ਕਿਸਾਨਾਂ ਦਾ ਸ਼ੋਸ਼ਣ ਹੋ ਰਿਹਾ ਹੈ। ਸ਼ਾਇਦ ਪਹਿਲੀ ਵਾਰ ਅਜਿਹਾ ਹੈ ਕਿ ਝੋਨਾ ਕਣਕ ਨਾਲੋਂ ਸਸਤਾ ਵਿਕ ਰਿਹਾ ਹੈ।'' ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਨੇ ਕਿਹਾ,''ਇਸ ਤਰ੍ਹਾਂ ਤਾਂ ਕਿਸਾਨ ਦੀ ਲਾਗਤ ਵੀ ਨਹੀਂ ਨਿਕਲੇਗੀ। ਕਿਸਾਨ ਅਗਲੀ ਫਸਲ ਕਿਵੇਂ ਲਗਾਏਗਾ? ਬਿਜਲੀ ਬਿੱਲ 'ਚ ਲੁੱਟ ਚੱਲ ਰਹੀ ਹੈ। ਮਜ਼ਬੂਰਨ ਕਿਸਾਨ ਕਰਜ਼ ਦੇ ਜਾਲ 'ਚ ਫੱਸਦਾ ਜਾਵੇਗਾ।'' ਪ੍ਰਿਯੰਕਾ ਨੇ ਕਿਹਾ,''ਉੱਤਰ ਪ੍ਰਦੇਸ਼ ਸਰਕਾਰ ਤੁਰੰਤ ਇਸ 'ਚ ਦਖਲਅੰਦਾਜ਼ੀ ਕਰ ਕੇ ਕਿਸਾਨ ਸਹੀ ਕੀਮਤ ਦਿਵਾਏ, ਨਹੀਂ ਤਾਂ ਕਾਂਗਰਸ ਪਾਰਟੀ ਅੰਦੋਲਨ ਕਰੇਗੀ।''


DIsha

Content Editor

Related News