ਪ੍ਰਿਯੰਕਾ ਗਾਂਧੀ ਦੀ ਪੀ.ਐੱਮ. ਮੋਦੀ ਨੂੰ ਨਸੀਹਤ- ਨਵੇਂ ਘਰ ’ਤੇ ਕਰੋੜਾਂ ਰੁਪਏ ਖਰਚਣ ਦੀ ਥਾਂ ਲੋਕਾਂ ਦੀ ਬਚਾਓ ਜਾਨ

Tuesday, May 04, 2021 - 04:24 PM (IST)

ਪ੍ਰਿਯੰਕਾ ਗਾਂਧੀ ਦੀ ਪੀ.ਐੱਮ. ਮੋਦੀ ਨੂੰ ਨਸੀਹਤ- ਨਵੇਂ ਘਰ ’ਤੇ ਕਰੋੜਾਂ ਰੁਪਏ ਖਰਚਣ ਦੀ ਥਾਂ ਲੋਕਾਂ ਦੀ ਬਚਾਓ ਜਾਨ

ਨਵੀਂ ਦਿੱਲੀ– ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੈਂਟਰਲ ਵਿਸਟਾ ਪ੍ਰਾਜੈਕਟ ਨੂੰ ਲੈ ਕੇ ਮੰਗਲਵਾਰ ਨੂੰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਲਈ ਨਵਾਂ ਘਰ ਬਣਾਉਣ ਦੀ ਬਜਾਏ ਲੋਕਾਂ ਦੀ ਜਾਨ ਬਚਾਉਣ ਲਈ ਸਰੋਤਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। 

PunjabKesari

ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਕਿ ਜਦੋਂ ਦੇਸ਼ ਦੇ ਲੋਕ ਆਕਸੀਜਨ, ਵੈਕਸੀਨ, ਹਸਪਤਾਲ ਬੈੱਡ, ਦਵਾਈਆਂ ਦੀ ਘਾਟ ਨਾਲ ਜੂਝ ਰਹੇ ਹਨ, ਉਦੋਂ ਸਰਕਾਰ 13,000 ਕਰੋੜ ਨਾਲ ਪ੍ਰਧਾਨ ਮੰਤਰੀ ਦਾ ਨਵਾਂ ਘਰ ਬਣਵਾਉਣ ਦੀ ਬਜਾਏ ਸਾਰੇ ਸਰੋਤ ਲੋਕਾਂ ਦੀ ਜਾਨ ਬਚਾਉਣ ਦੇ ਕੰਮ ’ਚ ਲਗਾਓ ਤਾਂ ਬਿਹਤਰ ਹੋਵੇਗਾ। ਪ੍ਰਿਯੰਕਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਖਰਚਿਆਂ ਨਾਲ ਜਨਤਾ ਨੂੰ ਇਹ ਸੰਦੇਸ਼ ਜਾਂਦਾ ਹੈ ਕਿ ਸਰਕਾਰ ਦੀ ਪਹਿਲ ਕਿਸੇ ਹੋਰ ਦਿਸ਼ਾ ’ਚ ਹੈ। 

ਜ਼ਿਕਰਯੋਗ ਹੈ ਕਿ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀ.ਪੀ.ਡਬਲਯੂ.ਡੀ.) ਨੇ ਸਰਕਾਰ ਦੁਆਰਾ ਗਠਿਤ ਇਕ ਮਾਹਿਰ ਕਮੇਟੀ ਨੂੰ ਦੱਸਿਆ ਕਿ ਸੈਂਟਰਲ ਵਿਸਟਾ ਪ੍ਰਾਜੈਕਟ ਤਹਿਤ ਪ੍ਰਧਾਨ ਮੰਤਰੀ ਆਵਾਸ ਦਾ ਨਿਰਮਾਣ ਦਸੰਬਰ 2022 ਤਕ ਪੂਰਾ ਹੋ ਜਾਵੇਗਾ। ਕਮੇਟੀ ਨੇ ਪ੍ਰਾਜੈਕਟ ਲਈ ਆਪਣੀ ਮਨਜ਼ੂਰੀ ਦਿੱਤੀ ਹੈ। ਇਸ ਪ੍ਰਾਜੈਕਟ ਨੂੰ ਵਿਕਸਿਤ ਕਰ ਰਹੇ ਸੀ.ਪੀ.ਡਬਲਯੂ.ਡੀ. ਨੇ ਮਾਹਿਰ ਮੁਲਾਂਕਣ ਕਮੇਟੀ (ਈ.ਏ.ਸੀ.) ਨੂੰ ਸੂਚਿਤ ਕੀਤਾ ਕਿ ਸੰਸਦ ਦੀ ਇਮਾਰਤ ਦੇ ਵਿਸਤਾਰ ਅਤੇ ਸੰਸਦ ਦੀ ਨਵੀਂ ਇਮਾਰਤ ਦਾ ਨਿਰਮਾਣ ਨਵੰਬਰ 2022 ਤਕ ਪੂਰਾ ਹੋ ਜਾਵੇਗਾ ਅਤੇ ਪ੍ਰਧਾਨ ਮੰਤਰੀ ਆਵਾਸ ਦਾ ਨਿਰਮਾਣ 2022 ਤਕ ਪੂਰਾ ਕਰ ਲਿਆ ਜਾਵੇਗਾ। 


author

Rakesh

Content Editor

Related News