ਯੂ. ਪੀ. ’ਚ ਪ੍ਰਿਯੰਕਾ ਨੇ ਸੰਭਾਲੀ ਕਮਾਨ, ਪ੍ਰਚਾਰ ਤੋਂ ਦੂਰ ਰਹੇ ਰਾਹੁਲ ਗਾਂਧੀ

02/18/2022 10:18:38 AM

ਉੱਤਰ ਪ੍ਰਦੇਸ਼– ਉੱਤਰ ਪ੍ਰਦੇਸ਼ ਵਿਚ 2 ਪੜਾਵਾਂ ਦੀ ਪੋਲਿੰਗ ਤੋਂ ਬਾਅਦ ਵੀ ਕਾਂਗਰਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਸੂਬੇ ਵਿਚ ਕਿਤੇ ਨਜ਼ਰ ਨਹੀਂ ਆ ਰਹੇ ਹਨ। ਉਹ ਗੋਆ, ਉਤਰਾਖੰਡ, ਪੰਜਾਬ ਅਤੇ ਮਣੀਪੁਰ ਵਿਚ ਵੱਡੇ ਪੱਧਰ ’ਤੇ ਯਾਤਰਾ ਕਰ ਰਹੇ ਹਨ, ਜਿਥੇ 28 ਫਰਵਰੀ ਅਤੇ 5 ਮਾਰਚ ਨੂੰ ਪੋਲਿੰਗ ਹੋਣੀ ਹੈ ਪਰ ਉਹ ਯੂ. ਪੀ. ਵਿਚ ਚੋਣ ਪ੍ਰਚਾਰ ਤੋਂ ਖੁਦ ਨੂੰ ਦੂਰ ਰੱਖੇ ਹੋਏ ਹਨ।

ਦਰਅਸਲ ਅਮੇਠੀ ਲੋਕ ਸਭਾ ਸੀਟ ਹਾਰਨ ਤੋਂ ਬਾਅਦ ਹੀ ਉਹ ਯੂ. ਪੀ. ਦੀ ਯਾਤਰਾ ਕਰਨ ਤੋਂ ਬੱਚਦੇ ਰਹੇ ਹਨ ਅਤੇ ਵਾਗਡੋਰ ਆਪਣੀ ਭੈਣ ਨੂੰ ਸੌਂਪ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਿਯੰਕਾ ਗਾਂਧੀ ਵਢੇਰਾ ਨੂੰ ਵਾਗਡੋਰ ਸੌਂਪਣ ਤੋਂ ਬਾਅਦ ਉਹ ਯੂ. ਪੀ. ਕਾਂਗਰਸ ਦੇ ਕਿਸੇ ਨੇਤਾ ਨਾਲ ਮੁਲਾਕਾਤ ਵੀ ਨਹੀਂ ਕਰਦੇ ਹਨ। ਇਸ ਦੇ ਉਲਟ ਪ੍ਰਿਯੰਕਾ ਚੋਣ ਪ੍ਰਚਾਰ ਲਈ ਪੰਜਾਬ ਵਿਚ ਵੀ ਜਾ ਰਹੀ ਹੈ ਅਤੇ ਭੀੜ ਵੀ ਖਿੱਚ ਰਹੀ ਹੈ। ਉਹ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਦੇ ਹੋਏ ਟੀ. ਵੀ. ਇੰਟਰਵਿਊ ਦਿੰਦੀ ਰਹੀ ਹੈ ਅਤੇ ਮੀਡੀਆ ਤੋਂ ਦੂਰ ਰਹਿਣ ਦੀ ਬਜਾਏ ਉਸ ਨੂੰ ਨਾਲ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਭਰਾ ਰਾਹੁਲ ਦੇ ਉਲਟ ਹੈ, ਜਿਸ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਵਿਖਾਵੇ ਤੋਂ ਬਾਅਦ ਟੀ. ਵੀ. ਇੰਟਰਵਿਊਆਂ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ।

ਰਾਹੁਲ ਕਿਸੇ ਵੀ ਟੀ. ਵੀ. ਚੈਨਲ ਨੂੰ ਇੰਟਰਵਿਊ ਦੇਣ ਤੋਂ ਬੱਚਦੇ ਰਹੇ ਹਨ ਪਰ ਪ੍ਰਿਯੰਕਾ ਗਾਂਧੀ ਅੱਜ ਕਲ ਪੱਤਰਕਾਰਾਂ ਨਾਲ ਮੁਲਾਕਾਤ ਕਰਦੀ ਰਹਿੰਦੀ ਹੈ ਅਤੇ ਹਮੇਸ਼ਾ ਮੁਸਕੁਰਾਉਂਦੀ ਰਹਿੰਦੀ ਹੈ। ਹਾਲਾਂਕਿ ਸਾਰ ਰੂਪ ਵਿਚ ਜਿਥੇ ਉਨ੍ਹਾਂ ਦਰਸ਼ਕਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਹੋਵੇਗਾ ਪਰ ਰਾਹੁਲ ਦੀ ਤੁਲਨਾ ਵਿਚ ਉਨ੍ਹਾਂ ਨੂੰ ਵਧ ਦੋਸਤਾਨਾ ਪ੍ਰੈੱਸ ਮਿਲ ਰਹੀ ਹੈ।


Rakesh

Content Editor

Related News