ਪ੍ਰਿਯੰਕਾ ਬੋਲੀ- ਮਹਾਰਾਸ਼ਟਰ ਸਰਕਾਰ ਨੂੰ ਤੋੜਣ ਦੀ ਕੋਸ਼ਿਸ਼ ਕਰ ਰਹੀ ਭਾਜਪਾ

Thursday, May 28, 2020 - 11:53 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਮਹਾਰਾਸ਼ਟਰ ਦੇ ਊਧਵ ਠਾਕਰੇ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੂੰ ਤੋੜਣ ਦੀ ਕੋਸ਼ਿਸ਼ ਕਰ ਰਹੀ ਹੈ। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਰਾਹੀ ਕਾਂਗਰਸ ਵਲੋਂ ਚਲਾਏ ਗਏ 'ਸਪੀਕਅਪ ਇੰਡੀਆ' ਮੁਹਿੰਮ ਦੇ ਤਹਿਤ ਵੀਡੀਓ ਜਾਰੀ ਕਰ ਪ੍ਰਿਯੰਕਾ ਨੇ ਇਹ ਵੀ ਕਿਹਾ ਕਿ ਭਾਜਪਾ ਸੰਕਟ ਸਮੇਂ ਰਾਜਨੀਤੀ ਨਾ ਕਰੇ ਤੇ ਸਭ ਦੇ ਨਾਲ ਮਿਲ ਕੇ ਦੇਸ਼ਵਾਸੀਆਂ ਦੀ ਮਦਦ ਕਰੇ।
ਉਨ੍ਹਾਂ ਨੇ ਕਿਹਾ ਕਿ ਅੱਜ ਕਾਂਗਰਸ ਦੇ ਨੇਤਾ ਤੇ ਵਰਕਰ ਉਨ੍ਹਾਂ ਲੋਕਾਂ ਦੇ ਲਈ ਆਵਾਜ਼ ਉੱਠਾ ਰਹੇ ਹਨ ਜੋ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਤੋਂ ਜ਼ਿਆਦਾ ਪ੍ਰਭਾਵਿਤ ਹਨ। ਅਸੀਂ ਇਹ ਕੋਸ਼ਿਸ ਕਰ ਰਹੇ ਹਾਂ ਕਿ ਸਰਕਾਰ ਉਨ੍ਹਾਂ ਦੀ ਆਵਾਜ਼ ਸੁਣੇ। ਪ੍ਰਿਯੰਕਾ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਗਰੀਬਾਂ ਦੇ ਖਾਤੇ 'ਚ 10-10 ਹਜ਼ਾਰ ਰੁਪਏ ਦਿੱਤੇ ਜਾਣ ਤੇ ਇਸ ਦੇ ਨਾਲ ਅਗਲੇ 6 ਮਹੀਨਿਆਂ ਦੇ ਲਈ ਹਰ ਗਰੀਬ ਪਰਿਵਾਰ ਨੂੰ 7500 ਰੁਪਏ ਮਹੀਨਾ ਦਿੱਤੇ ਜਾਣ। ਜੋ ਪ੍ਰਵਾਸੀ ਮਜ਼ਦੂਰ ਘਰ ਪਹੁੰਚ ਚੁੱਕੇ ਹਨ ਉਨ੍ਹਾਂ ਦੇ ਲਈ ਮਨਰੇਗਾ ਦੇ ਕੰਮਕਾਜੀ ਦਿਨ ਨੂੰ 100 ਦਿਨ ਤੋਂ ਵਧਾ ਕੇ 200 ਦਿਨ ਕੀਤੇ ਜਾਣ।


Gurdeep Singh

Content Editor

Related News