ਪ੍ਰਾਈਵੇਟ ਹਸਪਤਾਲਾਂ ’ਚ ਅੱਧੀ ਤੋਂ ਵੀ ਘੱਟ ਹੋਈ ਕੋਵਿਸ਼ੀਲਡ ਵੈਕਸੀਨ ਦੀ ਕੀਮਤ, ਜਾਣੋ ਕਿੰਨੇ ਰੁਪਏ ’ਚ ਮਿਲੇਗੀ ਖ਼ੁਰਾਕ

Saturday, Apr 09, 2022 - 05:27 PM (IST)

ਨਵੀਂ ਦਿੱਲੀ– ਪੁਣੇ ਸਥਿਤ ਟੀਕਾ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਨੇ ਕੋਵਿਡ-19 ਵੈਕਸੀਨ ਕੋਵਿਸ਼ੀਲਡ ਦੀ ਬੂਸਟਰ ਖ਼ੁਰਾਕ ਲਈ ਪ੍ਰਾਈਵੇਟ ਹਸਪਤਾਲਾਂ ਨੂੰ 600 ਰੁਪਏ ਪ੍ਰਤੀ ਖ਼ੁਰਾਕ ਦੀ ਬਜਾਏ 225 ਰੁਪਏ 'ਤੇ ਸਪਲਾਈ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਇਹ ਫੈਸਲਾ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਲਿਆ ਹੈ।

ਇਹ ਵੀ ਪੜ੍ਹੋ: ‘ਪੁਸ਼ਪਾ ਦਾ ਅਜਿਹਾ ਬੁਖ਼ਾਰ’, 10ਵੀਂ ਦੇ ਪੇਪਰ ’ਚ ਵਿਦਿਆਰਥੀ ਨੇ ਲਿਖਿਆ- ‘ਅਪੁਨ ਲਿਖੇਗਾ ਨਹੀਂ’

 

PunjabKesari

ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਟਵਿੱਟਰ 'ਤੇ ਇਸ ਦੀ ਘੋਸ਼ਣਾ ਕਰਦੇ ਹੋਏ ਕਿਹਾ, "ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਪ੍ਰਾਈਵੇਟ ਹਸਪਤਾਲਾਂ ਲਈ ਕੋਵਿਡਸ਼ੀਲਡ ਵੈਕਸੀਨ ਦੀ ਕੀਮਤ 600 ਰੁਪਏ ਪ੍ਰਤੀ ਖ਼ੁਰਾਕ ਤੋਂ ਘਟਾ ਕੇ 225 ਪ੍ਰਤੀ ਖੁਰਾਕ ਕਰਨ ਦਾ ਫੈ਼ਸਲਾ ਕੀਤਾ।” ਉਨ੍ਹਾਂ ਇਸ ਦੇ ਨਾਲ ਹੀ ਕਿਹਾ, “ਅਸੀਂ ਕੇਂਦਰ ਸਰਕਾਰ ਦੇ ਫੈਸਲੇ ਦੀ ਫਿਰ ਤੋਂ ਸ਼ਲਾਘਾ ਕਰਦੇ ਹਾਂ ਕਿ ਉਸ ਨੇ ਵੈਕਸੀਨ ਦੀ ਸਾਵਧਾਨੀ ਵਾਲੀ ਖ਼ੁਰਾਕ 18 ਸਾਲ ਤੋਂ ਉੱਪਰ ਦੀ ਆਬਾਦੀ ਲਈ ਖੋਲ੍ਹ ਦਿੱਤੀ ਹੈ।’’

ਇਹ ਵੀ ਪੜ੍ਹੋ: ਹਿਮਾਚਲ ’ਚ ‘ਆਪ’ ਨੂੰ ਝਟਕਾ, ਪ੍ਰਦੇਸ਼ ਪ੍ਰਧਾਨ ਅਤੇ ਸੰਗਠਨ ਮੰਤਰੀ ਨੇ ਫੜਿਆ BJP ਦਾ ਪੱਲਾ

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਫੈਸਲਾ ਕੀਤਾ ਕਿ 10 ਅਪ੍ਰੈਲ ਤੋਂ ਸਾਰੇ ਬਾਲਗ ਕੋਵਿਡ ਵੈਕਸੀਨ ਦੀ ਖੁਰਾਕ ਲੈ ਸਕਣਗੇ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕੋਵਿਡ ਦਾ ਪਹਿਲਾ ਅਤੇ ਦੂਜਾ ਟੀਕਾ ਫਰੰਟ ਲਾਈਨ ਦੇ ਕੋਰੋਨਾ ਯੋਧਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ ਤੀਜਾ ਟੀਕਾ ਪਹਿਲਾਂ ਵਾਂਗ ਸਰਕਾਰੀ ਟੀਕਾਕਰਨ ਕੇਂਦਰਾਂ 'ਤੇ ਮੁਫਤ ਉਪਲੱਬਧ ਹੋਵੇਗਾ।

ਇਹ ਵੀ ਪੜ੍ਹੋ: ਦੋ ਮਿੰਟ ’ਚ ਮੈਗੀ ਭਾਵੇਂ ਨਾ ਬਣੇ ਪਰ BSF ਜਵਾਨਾਂ ਨੇ ਕਰ ਵਿਖਾਇਆ ਇਹ ਹੈਰਾਨੀ ਭਰਿਆ ਕੰਮ


Tanu

Content Editor

Related News