ਸਾਡੀ ਪਿ੍ਰਥਵੀ ਦੇ ਸਾਹਮਣੇ ਕੁਝ ਵੀ ਨਹੀਂ ਹੈ ਗਜਨਵੀ

08/30/2019 2:15:20 PM

ਨਵੀਂ ਦਿੱਲੀ— ਪਾਕਿਸਤਾਨ ਵਲੋਂ ਚੀਨ ਦੇ ਸਹਿਯੋਗ ਨਾਲ ਛੋਟੀ ਮਿਜ਼ਾਈਲ ਦੂਰੀ ਦੀ ਬੈਲੇਸਟਿਕ ਮਿਜ਼ਾਈਲ ਗਜਨਵੀ ਬਣਾਉਣ ਤੋਂ 2 ਦਹਾਕੇ ਪਹਿਲਾਂ ਭਾਰਤ ਇਸ ਤਰ੍ਹਾਂ ਦੀ ਮਿਜ਼ਾਈਲ ਬਣਾ ਚੁਕਿਆ ਸੀ। ਅੱਜ ਸਾਡੇ ਕੋਲ ਇਸ ਸ਼੍ਰੇਣੀ ਦੀਆਂ ਮਿਜ਼ਾਈਲਾਂ ਦੀ ਬਿਹਤਰ ਸਮਰੱਥਾ ਹੈ, ਜੋ ਨਾ ਸਿਰਫ਼ ਵਧ ਤੇਜ਼ ਅਤੇ ਪ੍ਰਭਾਵੀ ਹਨ, ਸਗੋਂ ਦੁੱਗਣੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਵੀ ਰੱਖਦੀਆਂ ਹਨ। ਗਜਨਵੀ ਅਤੇ ਸਾਡੇ ਕੋਲ ਮੌਜੂਦ ਬਿਹਤਰ ਜਵਾਬ ਪਿ੍ਰਥਵੀ ਦੀ ਤੁਲਨਾ ਨਾਲ ਇਸ ਨੂੰ ਸਮਝਿਆ ਜਾ ਸਕਦਾ ਹੈ।
 

ਕੀ ਹੈ ਬੈਲੇਸਟਿਕ ਮਿਜ਼ਾਈਲਾਂ
ਬੈਲੇਸਟਿਕ ਮਿਜ਼ਾਈਲ ਯਾਨੀ ਅਜਿਹਾ ਹਥਿਆਰ ਹੈ, ਜਿਸ ਨੂੰ ਇਕ ਯਕੀਨੀ ਦੂਰੀ ਤੇ ਉੱਚਾਈ ਤੱਕ ਬੂਸਟਰ ਮੋਟਰ ਨਾਲ ਭੇਜਿਆ ਜਾਂਦਾ ਹੈ। ਇਸ ਤੋਂ ਬਾਅਦ ਇਹ ਪਿ੍ਰਥਵੀ ਦੀ ਗਰੈਵਿਟੀ (ਗੁਰੂਤਵਾਕਰਸ਼ਨ) ਦੇ ਪ੍ਰਯੋਗ ਨਾਲ ਹੇਠਾਂ ਆਉਂਦਾ ਹੈ ਅਤੇ ਤੈਅ ਟੀਚਿਆਂ ’ਤੇ ਵਾਰ ਕਰਦਾ ਹੈ। ਇਸ ਨਾਲ ਇਕ ਤੋਂ ਵਧ ਟੀਚਿਆਂ ’ਤੇ ਵਾਰ ਕੀਤਾ ਜਾ ਸਕਦਾ ਹੈ। ਗਜਨਵੀ ਅਤੇ ਪਿ੍ਰਥਵੀ ਨੂੰ ਸਤਿਹ ਤੋਂ ਸਤਿਹ ’ਤੇ ਮਾਰ ਕਰਨ ਵਾਲੀ ਛੋਟੀ ਦੂਰੀ (1000 ਕਿਲੋਮੀਟਰ ਤੋਂ ਘੱਟ) ਦੀ ਅਜਿਹੀ ਹੀ ਬੈਲੇਸਟਿਕ ਮਿਜ਼ਾਈਲ (ਐੱਸ.ਆਰ.ਬੀ.ਐੱਮ.) ਹੈ।
 

ਗਜਨਵੀ ਮਿਜ਼ਾਈਲ
ਗਜਨਵੀ ਮਿਜ਼ਾਈਲ ਦਾ ਅਧਿਕਾਰਤ ਕੋਡ ਨੇਮ ਹਤਫ-3 ਹੈ। ਅਰਬੀ ਸ਼ਬਦ ਹਤਫ ਦੇ ਮਾਇਨੇ ਹਨ ਖਤਰਨਾਕ ਬਦਲਾ। ਇਸ ਨੂੰ ਪਾਕਿਸਤਾਨ ਦੇ ਨੈਸ਼ਨਲ ਡੈਵਲਪਮੈਂਟ ਕੰਪਲੈਕਸ ਨੇ ਤਿਆਰ ਕੀਤਾ ਅਤੇ 11ਵੀਂ ਸ਼ਤਾਬਦੀ ਦੇ ਮੁਸਲਿਮ ਤੁਰਕੀ ਮੂਲ ਦੇ ਹਮਲਾਵਰ ਮਹਿਮੂਦ ਗਜਨਵੀ ਦਾ ਨਾਂ ਦਿੱਤਾ। ਇਸ ਨੂੰ ਤਿਆਰ ਕਰਨ ’ਚ ਪਾਕਿਸਤਾਨ ਦੀ ਕੋਈ ਮਹਾਰਤ ਨਹੀਂ ਹੈ, ਸਗੋਂ ਇਸ ਨੂੰ ਚੀਨੀ ਮਿਜ਼ਾਈਲ ਐੱਮ-11 ਦੇ ਆਧਾਰ ’ਤੇ ਤਿਆਰ ਕੀਤਾ ਗਿਆ। ਚੀਨ ਨੇ 90 ਦੇ ਦਹਾਕੇ ’ਚ ਐੱਮ-11 ਮਿਜ਼ਾਈਲਾਂ ਪਾਕਿਸਤਾਨ ਨੂੰ ਨਿਰਯਾਤ ਕੀਤੀਆਂ ਸਨ। ਅਮਰੀਕੀ ਦਬਾਅ ਕਾਰਨ ਇਹ ਨਿਰਯਾਤ ਖੁੱਲ੍ਹਏ ਰੂਪ ਨਾਲ ਅੱਗੇ ਨਹੀਂ ਵਧ ਸਕਿਆ। ਅਜਿਹੇ ’ਚ ਚੀਨ ਨੇ ਇਸ ਨੂੰ ਪਾਕਿਸਤਾਨ ’ਚ ਹੀ ਵਿਕਸਿਤ ਕਰਨ ’ਚ ਮਦਦ ਦਿੱਤੀ। 1995 ’ਚ ਇਸ ਦੇ ਇੰਜਣ ਅਤੇ 2002-2003 ’ਤ ਮਿਜ਼ਾਈਲ ਪ੍ਰੀਖਣ ਨੂੰ ਸਫ਼ਲ ਮੰਨਦੇ ਹੋਏ ਮਾਰਚ 2004 ’ਚ ਗਜਨਵੀ ਨੂੰ ਪਾਕਿਸਤਾਨੀ ਫੌਜ ’ਚ ਸ਼ਾਮਲ ਕਰ ਲਿਆ ਗਿਆ।
 

ਸਾਡਾ ਜਵਾਬ ਪਿ੍ਰਥਵੀ ਹੈ ਦੁੱਗਣੀ ਸ਼ਕਤੀਸ਼ਾਲੀ
ਇਸ ਸ਼੍ਰੇਣੀ ’ਤ ਭਾਰਤ ਨੇ ਪਿ੍ਰਥਵੀ ਦੀਆਂ ਮਿਜ਼ਾਈਲਾਂ ਵਿਕਸਿਤ ਕੀਤੀਆਂ ਹਨ। ਪਿ੍ਰਥਵੀ ਨਾਮਕਰਨ ਸਤਿਹ ਤੋਂ ਸਤਿਹ ’ਤੇ ਮਾਰ ਕਰਨ ਦੀ ਸਮਰੱਥਾ ਵਾਲੀ ਮਿਜ਼ਾਈਲ ਹੋਣ ਕਾਰਨ ਕੀਤਾ ਗਿਆ। ਇਸ ਦੇ ਵਿਕਾਸ ਦਾ ਪ੍ਰੋਗਰਾਮ 1983 ਤੋਂ ਸ਼ੁਰੂ ਹੋਇਆ ਅਤੇ ਡੀ.ਆਰ.ਡੀ.ਓ. ਨੇ 1988 ’ਚ ਇਸ ਦੇ ਪ੍ਰੀਖਣ ਸ਼ੁਰੂ ਕਰ ਦਿੱਤੇ ਸਨ। ਪਿ੍ਰਥਵੀ ਭਾਰਤ ਦੇ ਮਿਜ਼ਾਈਲ ਵਿਕਾਸ ਪ੍ਰੋਗਰਾਮ ’ਚ ਬਣੀ ਪਹਿਲੀ ਮਿਜ਼ਾਈਲ ਹੈ।
ਪਿ੍ਰਥਵੀ-1 : 150 ਕਿਲੋਮੀਟਰ ਦੂਰੀ ’ਤੇ ਮੌਜੂਦ ਟੀਚੇ ਨੂੰ ਭੇਦ ਸਕਦੀ ਹੈ। ਇਹ ਇਕ ਹਜ਼ਾਰ ਕਿਲੋ ਦੇ ਵਿਸਫੋਟਕ ਹਥਿਆਰ ਲਿਜਾ ਸਕਦੀ ਹੈ। ਇਸ ਨੂੰ 1994 ’ਚ ਫੌਜ ’ਚ ਸ਼ਾਮਲ ਕੀਤਾ ਗਿਆ ਸੀ। ਹੁਣ ਡੀ.ਆਰ.ਡੀ.ਓ. ਇਸ ਦੀ ਜਗ੍ਹਾ ਪ੍ਰਹਾਰ ਮਿਜ਼ਾਈਲ ਤਿਆਰ ਕਰ ਰਿਹਾ ਹੈ, ਪ੍ਰਹਾਰ 250 ਸੈਕਿੰਡ ’ਚ 150 ਕਿਲੋਮੀਟਰ ਦੂਰ ਮੌਜੂਦ ਟੀਚੇ ਨੂੰ ਭੇਦ ਸਕਦੀ ਹੈ ਅਤੇ 1280 ਕਿਲੋ ਭਾਰੀ ਹਥਿਆਰ ਲਿਜਾ ਸਕਦੀ ਹੈ। 
ਪਿ੍ਰਥਵੀ-2 : ਪਿ੍ਰਥਵੀ ਦਾ ਇਹ ਪ੍ਰਕਾਰ 350 ਕਿਲੋਮੀਟਰ ਦੂਰੀ ’ਤੇ ਮੌਜੂਦ ਟੀਚੇ ਨੂੰ 500 ਤੋਂ ਇਕ ਹਜ਼ਾਰ ਕਿਲੋ ਭਾਰੀ ਹਥਿਆਰ ਨਾਲ ਭੇਦ ਸਕਦਾ ਹੈ। ਇਸ ਨੂੰ ਹਵਾਈ ਫੌਜ ਲਈ ਤਿਆਰ ਕੀਤਾ ਗਿਆ ਅਤੇ 2003 ’ਚ ਫੌਜ ’ਚ ਸ਼ਾਮਲ। ਪਰਮਾਣੂੰ ਹਥਿਆਰ ਵੀ ਲਿਜਾ ਸਕਦੇ ਹਾਂ।
ਪਿ੍ਰਥਵੀ-3 : ਇਕ ਹਜ਼ਾਰ ਕਿਲੋ ਭਾਰੀ ਹਥਿਆਰ 350 ਕਿਲੋਮੀਟਰ ਅਤੇ 500 ਕਿਲੋਮੀ ਦੂਰ ਮੌਜੂਦ ਟੀਚੇ ਤੱਕ ਲਿਜਾ ਕੇ ਭੇਦ ਸਕਦੀ ਹੈ। ਇਸ ਦਾ ਕਸਟਮਾਈਜ਼ਡ ਫਾਰਮੇਟ ਧਨੁਸ਼ ਜਹਾਜ਼ ਨਾਲ ਵੀ ਭੇਜਿਆ ਜਾ ਸਕਦਾ ਹੈ।


DIsha

Content Editor

Related News