ਨਸ਼ਾ ਨਾ ਮਿਲਣ ਮਗਰੋਂ ਕੈਦੀਆਂ ਨੇ ਕਰ'ਤਾ ਹੰਗਾਮਾ ! ਕਰਨਾਟਕ ਦੇ ਜੇਲ੍ਹ ਸਟਾਫ 'ਤੇ ਕੀਤਾ ਹਮਲਾ, ਪਾੜ'ਤੀਆਂ ਵਰਦੀਆਂ
Saturday, Dec 06, 2025 - 04:41 PM (IST)
ਨੈਸ਼ਨਲ ਡੈਸਕ- ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ 'ਚ ਜ਼ੇਲ੍ਹ ਅੰਦਰ ਬੰਦ ਅੰਡਰ ਟ੍ਰਾਇਲ ਕੈਦੀਆਂ ਨੇ ਉਸ ਸਮੇਂ ਹੰਗਾਮਾ ਕਰ ਦਿੱਤਾ, ਜਦੋਂ ਜ਼ੇਲ੍ਹ ਪ੍ਰਸ਼ਾਸਨ ਨੇ ਜੇਲ੍ਹ 'ਚ ਹੋ ਰਹੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਰੋਕ ਦਿੱਤੀ। ਇਨ੍ਹਾਂ ਨਸ਼ੇੜੀਆਂ ਨੇ ਜੇਲ੍ਹਰ ਕਲੱਪਾ ਗਸਤੀ ਅਤੇ ਜੇਲ੍ਹ ਦੇ ਤਿੰਨ ਸਟਾਫ ਮੈਂਬਰਾਂ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ। ਜੇਲ੍ਹ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜ਼ਾਇਜ਼ਾ ਲਿਆ।
ਦੋਵਾਂ ਮੁਲਜ਼ਮਾਂ ਦੀ ਪਛਾਣ ਕੌਸ਼ਿਕ ਨਿਹਾਲ ਅਤੇ ਮੁਹੰਮਦ ਅਬਦੁੱਲ ਫਿਆਨ ਵਜੋਂ ਹੋਈ ਹੈ ਜਿਹੜੇ ਮੰਗਲੁਰੂ ਦੇ ਵਾਂਟੇਡ ਬਦਮਾਸ਼ ਹਨ ਜਿਨ੍ਹਾਂ 'ਤੇ ਪਹਿਲਾਂ ਹੀ ਕਈ ਇਕ ਦਰਜਨ ਤੋਂ ਜਿਆਦਾ ਅਪਰਾਧਿਕ ਮਾਮਲੇ ਦਰਜ ਹਨ। ਸੂਤਰਾਂ ਅਨੁਸਾਰ ਦੋਵੇਂ ਦੋਸ਼ੀ ਪਹਿਲਾਂ ਮੰਗਲੁਰੂ ਦੀ ਜੇਲ੍ਹ 'ਚ ਬੰਦ ਸਨ ।
ਇਸ ਘਟਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸ਼ਨ ਨੇ ਜੇਲ੍ਹ 'ਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਵੀ ਵਧਾ ਦਿੱਤਾ ਹੈ। ਜ਼ੇਲ੍ਹ 'ਚ ਨਸ਼ੀਲੇ ਪਦਾਰਥਾਂ ਦੀ ਸਪਲਾਈ 'ਤੇ ਰੋਕ ਲਗਾ ਦਿੱਤੀ ਅਤੇ ਰੂਟੀਨ ਚੈਕਅੱਪ ਨੂੰ ਹੋਰ ਵੀ ਵਧਾ ਦਿੱਤਾ ਗਿਆ। ਇਸ ਸਖ਼ਤੀ ਕਾਰਨ ਗੁੱਸੇ 'ਚ ਆਏ ਦੋਵੇਂ ਕੈਦੀਆਂ ਨੇ ਜੇਲ੍ਹਰ ਅਤੇ ਸਟਾਫ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਵਰਦੀਆਂ ਪਾੜ ਦਿੱਤੀਆਂ। ਇਸ ਘਟਨਾ ਤੋਂ ਬਾਅਦ ਜੇਲ੍ਹਰ ਨੇ ਜ਼ੇਲ੍ਹ 'ਚ ਸਖਤ ਨਿਯਮਾਂ ਨੂੰ ਲਾਗੂ ਕਰ ਦਿੱਤਾ ਹੈ।JI
