ਕਰਨਾਟਕ ਦੇ ਮੁੱਖ ਮੰਤਰੀ ਬਦਲਣ ਦੀਆਂ ਅਟਕਲਾਂ ''ਚ ਸ਼ਿਵਕੁਮਾਰ ਦਾ ਬਿਆਨ, ਕਿਹਾ :ਇਹ ਸੀਕ੍ਰੇਟ ਡੀਲ

Wednesday, Nov 26, 2025 - 08:34 AM (IST)

ਕਰਨਾਟਕ ਦੇ ਮੁੱਖ ਮੰਤਰੀ ਬਦਲਣ ਦੀਆਂ ਅਟਕਲਾਂ ''ਚ ਸ਼ਿਵਕੁਮਾਰ ਦਾ ਬਿਆਨ, ਕਿਹਾ :ਇਹ ਸੀਕ੍ਰੇਟ ਡੀਲ

ਬੈਂਗਲੁਰੂ (ਏਜੰਸੀਆਂ) - ਕਰਨਾਟਕ ’ਚ ਮੁੱਖ ਮੰਤਰੀ ਬਦਲਣ ਦੀਆਂ ਅਟਕਲਾਂ ’ਤੇ ਮੰਗਲਵਾਰ ਨੂੰ ਇਕ ਹੀ ਦਿਨ ਵਿਚ ਕਾਂਗਰਸ ਪ੍ਰਧਾਨ, ਕਰਨਾਟਕ ਦੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੇ ਬਿਆਨ ਜਾਰੀ ਹੋਏ। ਉੱਪ ਮੁੱਖ ਮੰਤਰੀ ਅਤੇ ਕਰਨਾਟਕ ਕਾਂਗਰਸ ਪ੍ਰਧਾਨ ਡੀ. ਕੇ. ਸ਼ਿਵਕੁਮਾਰ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਤਬਦੀਲੀ ’ਤੇ ਜਨਤਕ ਤੌਰ ’ਤੇ ਟਿੱਪਣੀ ਨਹੀਂ ਕਰਾਂਗਾ; ਇਹ ਸਾਡੇ 4 ਜਾਂ 5 ਲੋਕਾਂ ਵਿਚਕਾਰ ਇਕ ਸੀਕ੍ਰੇਟ ਡੀਲ ਹੈ। ਇਸ ਦੌਰਾਨ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੂੰ ਇਸ ਸਾਰੀ ਉਲਝਣ ’ਤੇ ਅੰਤਿਮ ਫੈਸਲਾ ਲੈਣਾ ਚਾਹੀਦਾ ਹੈ, ਤਾਂ ਜੋ ਇਹ ਮੁੱਦਾ ਖਤਮ ਹੋ ਸਕੇ। 

ਪੜ੍ਹੋ ਇਹ ਵੀ : ਲੋਕ ਕਲਾਕਾਰ ਪਾਲ ਸਿੰਘ ਸਮਾਓਂ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਨ ਮੁੱਖ ਮੰਤਰੀ ਬਦਲਣ ਨੂੰ ਲੈ ਕੇ ਕੋਈ ਫੈਸਲਾ ਲੈਂਦਾ ਹੈ ਤਾਂ ਉਹ ਉਸਦੀ ਪਾਲਣਾ ਕਰਨਗੇ। ਇਸ ਦੌਰਾਨ ਦਿੱਲੀ ’ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਕਰਨਾਟਕ ਵਿਚ ਲੀਡਰਸ਼ਿਪ ਤਬਦੀਲੀ ਨਾਲ ਸਬੰਧਤ ਮੁੱਦਿਆਂ ’ਤੇ ਜਨਤਕ ਪਲੇਟਫਾਰਮ ’ਤੇ ਚਰਚਾ ਨਹੀਂ ਕੀਤੀ ਜਾ ਸਕਦੀ। ਰਾਹੁਲ ਗਾਂਧੀ ਨਾਲ ਮੁਲਾਕਾਤ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਇਸ ਬਾਰੇ ਕਿਤੇ ਵੀ ਚਰਚਾ ਨਹੀਂ ਕਰਦੇ। ਜੇਕਰ ਮੁਲਾਕਾਤ ਹੁੰਦੀ ਹੈ ਤਾਂ ਉਥੇ ਗੱਲ ਹੋਵੇਗੀ। ਸਿੱਧਰਮਈਆ ਨੇ ਪਾਰਟੀ ਹਾਈਕਮਾਨ ਨੂੰ ਅਖੀਰ ਇਸ ਉਲਝਣ ਨੂੰ ਖਤਮ ਕਰਨਾ ਚਾਹੀਦਾ ਹੈ। ਉਹ ਮੁੱਖ ਮੰਤਰੀ ਅਹੁਦੇ ’ਤੇ ਬਦਲਾਅ ਸਬੰਧੀ ਮੁੱਦੇ ’ਤੇ ਹਾਈਕਮਾਨ ਦੇ ਫੈਸਲੇ ਦੀ ਪਾਲਣਾ ਕਰਨਗੇ।

ਪੜ੍ਹੋ ਇਹ ਵੀ : Petrol-Diesel ਦੀਆਂ ਨਵੀਆਂ ਕੀਮਤਾਂ ਜਾਰੀ, ਚੈੱਕ ਕਰੋ ਆਪਣੇ ਸ਼ਹਿਰ ਦੇ ਰੇਟ


author

rajwinder kaur

Content Editor

Related News