10ਵੀਂ ਪਾਸ ਨੇ ਘਰ ਵਿਚ ਖੋਲ੍ਹੀ ਨਕਲੀ ਨੋਟਾਂ ਦੀ ਫੈਕਟਰੀ, 2 ਲੱਖ ਦੀ ਜਾਲੀ ਕਰੰਸੀ ਸਮੇਤ ਕਾਬੂ

Saturday, Nov 15, 2025 - 07:56 PM (IST)

10ਵੀਂ ਪਾਸ ਨੇ ਘਰ ਵਿਚ ਖੋਲ੍ਹੀ ਨਕਲੀ ਨੋਟਾਂ ਦੀ ਫੈਕਟਰੀ, 2 ਲੱਖ ਦੀ ਜਾਲੀ ਕਰੰਸੀ ਸਮੇਤ ਕਾਬੂ

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਪੁਲਸ ਨੇ ਇਕ 21 ਸਾਲਾ ਨੌਜਵਾਨ ਨੂੰ ਨਕਲੀ ਨੋਟਾਂ ਦੇ ਨਾਲ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪ੍ਰਿੰਟਰ ਅਤੇ ਹੋਰ ਉਪਕਰਣਾਂ ਦੀ ਮਦਦ ਨਾਲ ਘਰ 'ਚ ਹੀ ਨਕਲੀ ਨੋਟ ਛਾਪਣ ਦਾ ਕੰਮ ਕਰਦਾ ਸੀ। ਪੁਲਸ ਨੇ ਮੁਲਜ਼ਮ ਦੇ ਘਰੋਂ 2 ਲੱਖ ਤੋਂ ਵੱਧ ਦੇ ਨਕਲੀ ਨੋਟ, ਨੋਟ ਛਾਪਣ ਵਾਲੀ ਸਮੱਗਰੀ, ਇਕ ਪ੍ਰਿੰਟਰ ਸਣੇ ਵੱਡੀ ਗਿਣਤੀ 'ਚ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮ ਪ੍ਰਿੰਟਿੰਗ ਪ੍ਰੈੱਸ 'ਚ ਕੰਮ ਕਰ ਚੁੱਕਾ ਹੈ। 

ਐਡੀਸ਼ਨਲ ਡੀਸੀਪੀ ਜ਼ੋਨ-2 ਗੌਤਮ ਸੋਲੰਕੀ ਨੇ ਦੱਸਿਆ ਕਿ ਇਹ ਬਰਾਮਦਗੀ ਪਿਪਲਾਨੀ ਥਾਣਾ ਖੇਤਰ 'ਚ ਹੋਏ ਹੀ। 14 ਨਵੰਬਰ ਨੂੰ ਜਾਣਕਾਰੀ ਮਿਲੀ ਸੀ ਕਿ ਕਾਲੇ ਰੰਗ ਦੀ ਕਮੀਜ਼ ਪਹਿਨੇ ਇਕ ਨੌਜਵਾਨ ਨਿਜ਼ਾਮੁਦੀਨ ਇਲਾਕੇ 'ਚ 500-500 ਰੁਪਏ ਦੇ ਨਕਲੀ ਨੋਟਾਂ ਦੇ ਨਾਲ ਖਪਾਉਣ ਦੀ ਨੀਅਤ ਨਾਲ ਘੁੰਮ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਘੇਰਾਬੰਦੀ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ। ਪੁੱਛਗਿੱਛ 'ਚ ਉਸਨੇ ਆਪਣਾ ਨਾਂ ਵਿਵੇਕ ਯਾਦਵ ਦੱਸਿਆ।

ਉਹ ਭੋਪਾਲ ਦੇ ਕਰੋਂਦ ਇਲਾਕੇ 'ਚ ਰਹਿੰਦਾ ਹੈ। ਤਲਾਸ਼ੀ ਲੈਣ 'ਤੇ ਉਸ ਕੋਲੋਂ 500-500 ਰੁਪਏ ਦੇ 23 ਨਕਲੀ ਨੋਟ ਮਿਲੇ, ਜੋ ਪਹਿਲੀ ਨਜ਼ਰ 'ਚ ਇਕਦਮ ਅਸਲੀ ਵਰਗੇ ਨਜ਼ਰ ਆਉਂਦੇ ਸਨ। ਇਸਤੋਂ ਬਾਅਦ ਪੁਲਸ ਉਸਨੂੰ ਥਾਣੇ ਲੈ ਗਈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਮੁਲਜ਼ਮ ਦਾ ਮੋਬਾਇਲ ਚੈੱਕ ਕੀਤਾ ਤਾਂ ਉਸ ਵਿਚ ਨਕਲੀ ਨੋਟ ਬਣਾਉਣ ਨਾਲ ਜੁੜੀਆਂ ਕਈ ਵੀਡੀਓਜ਼ ਮਿਲੀਆਂ। ਮੁਲਜ਼ਮ ਇਨ੍ਹਾਂ ਵੀਡੀਓਜ਼ ਨੂੰ ਵਾਰ-ਵਾਰ ਦੇਖਦਾ ਸੀ। 

PunjabKesari

ਇੰਟਰਨੈੱਟ ਤੋਂ ਸਿੱਖਿਆ ਨਕਲੀ ਨੋਟ ਬਨਾਉਣਾ

ਮੁਲਜ਼ਮ ਇੰਟਰਨੈੱਟ ਤੋਂ ਵੀਡੀਓ ਦੇਖ ਕੇ ਉਸਦੇ ਆਧਾਰ 'ਤੇ ਨਕਲੀ ਨੋਟ ਬਨਾਉਣਾ ਸਿੱਖ ਗਿਆ ਸੀ। ਉਸਨੇ ਦੱਸਿਆ ਕਿ ਉਹ ਹਰ ਨਕਲੀ ਨੋਟ ਨੂੰ ਕਈ ਵਾਰ ਕਰੋਸ ਚੈੱਕ ਕਰਦਾ ਸੀ ਤਾਂ ਜੋ ਇਹ ਯਕੀਨੀ ਕਰ ਸਕੇ ਕਿ ਉਸਦਾ ਬਣਾਇਆ ਨੋਟ ਪੂਰੀ ਤਰ੍ਹਾਂ ਅਸਲੀ ਵਰਗਾ ਲੱਗੇ। ਮੁਲਜ਼ਮ ਨੇ ਦੱਸਿਆ ਕਿ ਉਹ ਪਹਿਲਾਂ ਪ੍ਰਿੰਟਿੰਗ ਪ੍ਰੈੱਸ 'ਚ ਕੰਮ ਕਰ ਚੁੱਕਾ ਹੈ। ਉਸਨੂੰ ਕਲਰ ਕੰਬੀਨੇਸ਼ਨ ਦੀ ਸਮਝ ਅਤੇ ਕਾਗਜ਼ ਨੂੰ ਬਰੀਕੀ ਨਾਲ ਕੱਟਣ ਦੀ ਤਕਨੀਕ ਚੰਗੀ ਤਰ੍ਹਾਂ ਆਉਂਦੀ ਸੀ। 

PunjabKesari

5 ਲੱਖ ਦੇ ਨੋਟ ਖਰਚ ਕਰ ਚੁੱਕਾ ਹੈ ਮੁਲਜ਼ਮ

ਮੁਲਜ਼ਮ ਹੁਣ ਤਕ 5 ਲੱਖ ਰੁਪਏ ਦੇ ਨਕਲੀ ਨੋਟ ਬਾਜ਼ਾਰ 'ਚ ਖਰਚ ਕਰ ਚੁੱਕਾ ਹੈ। ਨਕਲੀ ਨੋਟ ਤਿਆਰ ਕਰਨ ਤੋਂ ਬਾਅਦ ਮੁਲਜ਼ਮ ਆਪਣੇ ਕਿਰਾਏ ਦੇ ਟਿਕਾਣੇ ਤੋਂ ਦੂਰ ਸ਼ਹਿਰ ਦੇ ਦੂਜੇ ਇਲਾਕਿਆਂ 'ਚ ਜਾਂਦਾ ਸੀ। ਉਥੇ ਉਹ 500 ਰੁਪਏ ਦੇ ਨਕਲੀ ਨੋਟ ਖਰਚ ਕਰਰਕੇ ਛੋਟਾ-ਮੋਟਾ ਸਾਮਾਨ ਖਰੀਦਦਾ ਸੀ ਅਤੇ ਬਦਲੇ 'ਚ ਖੁੱਲ੍ਹੇ ਅਸਲੀ ਨੋਟ ਹਾਸਲ ਕਰ ਲੈਂਦਾ ਸੀ। ਹੁਣ ਤਕ ਦੀ ਪੁੱਛਗਿੱਛ 'ਚ ਸਵੀਕਾਰ ਕੀਤਾ ਹੈ ਕਿ 55-6 ਲੱਖ ਰੁਪਏ ਦੇ ਨਕਲੀ ਨੋਟ ਬਾਜ਼ਾਰ 'ਚ ਖਰਚ ਕਰ ਚੁੱਕਾ ਹੈ। 


author

Rakesh

Content Editor

Related News