ਪ੍ਰਿੰਸੀਪਲ ਦੀ ਘਿਨੌਣੀ ਕਰਤੂਤ; ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਇੰਝ ਖੁੱਲ੍ਹਿਆ ਭੇਤ

Sunday, Aug 11, 2024 - 02:59 PM (IST)

ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਇਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦੀ ਘਿਨੌਣੀ ਕਰਤੂਤ ਸਾਹਮਣੇ ਆਈ ਹੈ। ਪ੍ਰਿੰਸੀਪਲ ਨੇ ਬਾਥਰੂਮ 'ਚ 10 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕੀਤਾ। ਇਸ ਮਾਮਲੇ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ ਬੱਚੀ ਨੇ ਮਾਤਾ-ਪਿਤਾ ਦੇ ਝਗੜੇ ਤੋਂ ਤੰਗ ਆ ਕੇ ਆਪਣੀ ਪਰੇਸ਼ਾਨੀ ਦੱਸੀ। ਇਸ ਤੋਂ ਬਾਅਦ ਮਾਂ ਨੇ ਕਿਸੇ ਤਰ੍ਹਾਂ ਹੌਂਸਲਾ ਕਰ ਕੇ ਪੁਲਸ ਨੂੰ ਸ਼ਿਕਾਇਤ ਕੀਤੀ। 

ਇਹ ਵੀ ਪੜ੍ਹੋ- ਵਿਆਹ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸੀ ਭਾਰਤੀ ਪਰਿਵਾਰ 2 ਸਾਲਾਂ ਤੋਂ ਫਸਿਆ, ਮੰਗੀ ਮਦਦ

ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਦੀ 10 ਸਾਲ ਦੀ ਬੱਚੀ ਸਕੂਲ ਗਈ ਸੀ। ਉਹ ਪ੍ਰਾਈਵੇਟ ਸਕੂਲ 'ਚ ਚੌਥੀ ਜਮਾਤ 'ਚ ਪੜ੍ਹਦੀ ਹੈ। ਜਦੋਂ ਉਹ ਸਕੂਲ ਤੋਂ ਘਰ ਪਰਤੀ ਤਾਂ ਉਸ ਨੇ ਪੇਟ ਅਤੇ ਪੈਰਾਂ 'ਚ ਦਰਦ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਪੁੱਛਿਆ ਤਾਂ ਬੱਚੀ ਨੇ ਜ਼ਿਆਦਾ ਕੁਝ ਨਹੀਂ ਦੱਸਿਆ। ਇਸ ਤੋਂ ਬਾਅਦ ਮਾਂ ਅਤੇ ਉਸ ਦੇ ਪਿਤਾ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਦੋਹਾਂ ਦਰਮਿਆਨ ਬਹਿਸ ਸੁਣ ਕੇ ਬੱਚੀ ਜ਼ੋਰ-ਜ਼ੋਰ ਦੇ ਚੀਕਣ ਲੱਗੀ।

ਇਹ ਵੀ ਪੜ੍ਹੋ- ਨਾਈਟ ਡਿਊਟੀ 'ਤੇ ਮਹਿਲਾ ਡਾਕਟਰ ਨਾਲ ਹੈਵਾਨੀਅਤ, CM ਬੋਲੀ- ਮੁਲਜ਼ਮਾਂ ਨੂੰ ਦਿਵਾਵਾਂਗੇ ਫਾਂਸੀ ਦੀ ਸਜ਼ਾ

ਬੱਚੀ ਨੇ ਖੋਲ੍ਹਿਆ ਸਾਰਾ ਭੇਤ

ਬੱਚੀ ਨੇ ਕਿਹਾ ਕਿ ਸਕੂਲ ਵਿਚ ਪ੍ਰਿੰਸੀਪਲ ਅਤੇ ਘਰ ਵਿਚ ਮਾਤਾ-ਪਿਤਾ ਆਰਾਮ ਨਾਲ ਨਹੀਂ ਰਹਿਣ ਦਿੰਦੇ। ਇਹ ਸੁਣ ਕੇ ਉਹ ਹੈਰਾਨ ਰਹਿ ਗਏ ਕਿ ਆਖ਼ਰਕਾਰ ਬੱਚੀ ਪ੍ਰਿੰਸੀਪਲ ਬਾਰੇ ਬੱਚੀ ਅਜਿਹਾ ਕਿਉਂ ਆਖ ਰਹੀ ਹੈ। ਉਨ੍ਹਾਂ ਨੇ ਤੁਰੰਤ ਬੱਚੀ ਨੂੰ ਸੰਭਾਲਿਆ ਤਾਂ ਉਸ ਤੋਂ ਆਰਾਮ ਨਾਲ ਬਿਠਾ ਕੇ ਪੁੱਛਿਆ। ਜਿਸ ਤੋਂ ਬਾਅਦ ਬੱਚੀ ਨੇ ਦੱਸਿਆ ਕਿ ਉਹ ਸਕੂਲ ਦੇ ਕਮਰੇ ਵਿਚ ਬੈਠੀ ਸੀ, ਤਾਂ ਪ੍ਰਿੰਸੀਪਲ ਉੱਥੇ ਆਇਆ। ਪ੍ਰਿੰਸੀਪਲ ਨੇ ਉਸ ਨੂੰ ਕਮਰੇ ਦੀ ਖਿੜਕੀ ਬੰਦ ਕਰਨ ਲਈ ਕਿਹਾ। ਜਦੋਂ ਉਹ ਖਿੜਕੀ ਬੰਦ ਕਰ ਰਹੀ ਸੀ ਤਾਂ ਪ੍ਰਿੰਸੀਪਲ ਉਸ ਨੇ ਨੇੜੇ ਆਇਆ। ਪ੍ਰਿੰਸੀਪਲ ਨੇ ਕਿਹਾ ਕਿ ਉਹ ਉਸ ਨੂੰ ਸਕੂਲ ਦਾ ਨਵਾਂ ਹਾਲ ਵਿਖਾਏਗਾ। ਉਹ ਪ੍ਰਿੰਸੀਪਲ ਨਾਲ ਗਈ ਤਾਂ ਉਹ ਉਸ ਨੂੰ ਹਾਲ ਦੀ ਬਜਾਏ ਬਾਥਰੂਮ ਵਿਚ ਲੈ ਗਿਆ। ਉੱਥੇ ਪ੍ਰਿੰਸੀਪਲ ਨੇ ਉਸ ਨਾਲ ਗਲਤ ਕੰਮ ਕੀਤਾ। ਬੱਚੀ ਦੀ ਗੱਲ ਸੁਣ ਕੇ ਮਾਪੇ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ- ਨੌਕਰੀ ਛੱਡ ਸ਼ਖ਼ਸ ਨੇ ਸ਼ੁਰੂ ਕੀਤੀ ਡ੍ਰੈਗਨ ਫਰੂਟ ਦੀ ਖੇਤੀ, ਹੁਣ ਸਾਲਾਨਾ ਕਰ ਰਿਹੈ ਮੋਟੀ ਕਮਾਈ

ਪੁਲਸ ਨੇ ਪ੍ਰਿੰਸੀਪਲ ਖਿਲਾਫ਼ ਕੇਸ ਕੀਤਾ ਦਰਜ

ਬੱਚੀ ਨੇ ਕਿਹਾ ਕਿ ਪ੍ਰਿੰਸੀਪਲ ਨੇ ਡਰਾ-ਧਮਕਾ ਕੇ ਉਸ ਨੂੰ ਘਰ ਭੇਜ ਦਿੱਤਾ। ਬੱਚੀ ਦਾ ਦੋਸ਼ ਹੈ ਕਿ ਪ੍ਰਿੰਸੀਪਲ ਪਹਿਲਾਂ ਵੀ ਕਈ ਵਾਰ ਉਸ ਨਾਲ ਛੇੜਛਾੜ ਕਰ ਚੁੱਕਾ ਹੈ। ਪੁਲਸ ਨੇ ਦੋਸ਼ੀ ਪ੍ਰਿੰਸੀਪਲ ਯਸ਼ਪਾਲ ਖਿਲਾਫ਼ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 127 (2), 65 (2), 6 ਪੋਕਸੋ ਐਕਟ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tanu

Content Editor

Related News