''ਖ਼ਾਨ ਸਰ'' ਦੇ ਕੋਚਿੰਗ ਸੈਂਟਰ ''ਤੇ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਦੀ ਮੌਤ ! ਰੌਸ਼ਨ ਸਰ ਦਾ ਸੀ ਸਕਾ ਭਰਾ

Sunday, Jun 14, 2026 - 11:57 AM (IST)

''ਖ਼ਾਨ ਸਰ'' ਦੇ ਕੋਚਿੰਗ ਸੈਂਟਰ ''ਤੇ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਦੀ ਮੌਤ ! ਰੌਸ਼ਨ ਸਰ ਦਾ ਸੀ ਸਕਾ ਭਰਾ

ਨੈਸ਼ਨਲ ਡੈਸਕ- ਬਿਹਾਰ ਦੀ ਰਾਜਧਾਨੀ ਪਟਨਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਮਸ਼ਹੂਰ ਯੂਟਿਊਬਰ ਅਤੇ ਟੀਚਰ 'ਖਾਨ ਸਰ' ਦੇ ਕੋਚਿੰਗ ਸੈਂਟਰ 'ਚ ਹੋਈ ਭੰਨਤੋੜ ਅਤੇ ਹੰਗਾਮੇ ਦੇ ਮੁਲਜ਼ਮ ਪ੍ਰਿੰਸ ਕੁਮਾਰ ਦੀ ਮੌਤ ਹੋ ਗਈ ਹੈ। ਪ੍ਰਿੰਸ ਪਟਨਾ ਦੇ ਇੱਕ ਹੋਰ ਬਹੁਤ ਹੀ ਮਸ਼ਹੂਰ ਕੋਚਿੰਗ ਟੀਚਰ ਰੌਸ਼ਨ ਆਨੰਦ, ਜਿਨ੍ਹਾਂ ਨੂੰ ਵਿਦਿਆਰਥੀ 'ਰੌਸ਼ਨ ਸਰ' ਵਜੋਂ ਜਾਣਦੇ ਹਨ, ਦਾ ਸਕਾ ਭਰਾ ਸੀ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ 'ਖਾਨ ਸਰ' ਦੇ ਕੋਚਿੰਗ ਇੰਸਟੀਚਿਊਟ 'ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ ਅਤੇ ਹੰਗਾਮਾ ਕੀਤਾ ਗਿਆ ਸੀ, ਜਿਸ 'ਚ ਪ੍ਰਿੰਸ 'ਤੇ ਮੁੱਖ ਮੁਲਜ਼ਮ ਵਜੋਂ ਸ਼ਾਮਲ ਹੋਣ ਦੇ ਦੋਸ਼ ਲੱਗੇ ਸਨ। 

ਇਹ ਵੀ ਪੜ੍ਹੋ- ਰੋਮਾਨੀਆ 'ਚ ਭਾਰਤੀ ਨੌਜਵਾਨ ਨੇ ਕੀਤਾ ਦਲੇਰੀ ਵਾਲਾ ਕੰਮ ! Impress ਹੋ ਕੇ ਸਰਕਾਰ ਨੇ ਦਿੱਤੀ PR

ਇਸੇ ਦੌਰਾਨ ਉਹ ਆਪਣੇ ਕੁਝ ਦੋਸਤਾਂ ਨਾਲ ਨੇਪਾਲ ਗਿਆ ਸੀ, ਜਿੱਥੇ ਉਸ ਦੀ ਅਚਾਨਕ ਭੇਤਭਰੇ ਹਾਲਾਤਾਂ 'ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸਾਲ ਪਹਿਲਾਂ ਵੀ ਉਸ ਨੇ ਖ਼ਾਨ ਸਰ ਦੇ ਕੋਚਿੰਗ ਸੈਂਟਰ 'ਤੇ ਹਮਲਾ ਕੀਤਾ ਸੀ ਤੇ ਖਾਨ ਸਰ ਦੀ ਕਲਾਸ 'ਚ ਜਾ ਕੇ ਉਨ੍ਹਾਂ ਨਾਲ ਹੱਥੋਪਾਈ ਵੀ ਕੀਤੀ ਸੀ।

ਇਸ ਮਾਮਲੇ ਤੋਂ ਬਾਅਦ ਹੁਣ ਪ੍ਰਿੰਸ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਘਟਨਾ ਤੋਂ ਬਾਅਦ ਪਟਨਾ ਦੇ ਕੋਚਿੰਗ ਜਗਤ ਅਤੇ ਵਿਦਿਆਰਥੀਆਂ ਵਿੱਚ ਭਾਰੀ ਸਨਸਨੀ ਫੈਲ ਗਈ ਹੈ। ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

ਇਹ ਵੀ ਪੜ੍ਹੋ- ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News