ਭਗੌੜੇ ਗੈਂਗਸਟਰ ਪ੍ਰਿੰਸ ਖ਼ਾਨ ਦਾ ਭਰਾ ਬੰਟੀ ਗ੍ਰਿਫ਼ਤਾਰ
Tuesday, Sep 15, 2026 - 10:46 AM (IST)
ਧਨਬਾਦ (ਏਜੰਸੀ)- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਕਥਿਤ ਤੌਰ ’ਤੇ ਜਬਰਨ ਵਸੂਲੀ ਦਾ ਗਿਰੋਹ ਚਲਾਉਣ ਵਾਲੇ ਭਗੌੜੇ ਗੈਂਗਸਟਰ ਪ੍ਰਿੰਸ ਖ਼ਾਨ ਦੇ ਭਰਾ ਬੰਟੀ ਖ਼ਾਨ ਨੂੰ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਝਾਰਖੰਡ ਦੀ ਧਨਬਾਦ ਪੁਲਸ ਨੇ ਕੋਲਕਾਤਾ ਪੁਲਸ ਦੀ ਮਦਦ ਨਾਲ ਐਤਵਾਰ ਰਾਤ ਬੰਟੀ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਨੂੰ ਧਨਬਾਦ ਲਿਆਂਦਾ ਗਿਆ।
ਧਨਬਾਦ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ. ਐੱਸ. ਪੀ.) ਪ੍ਰਭਾਤ ਕੁਮਾਰ ਨੇ ਦੱਸਿਆ ਕਿ ਬੈਂਕ ਮੋੜ ਥਾਣੇ ਵਿਚ ਸੀਨੀਅਰ ਪੁਲਸ ਅਧਿਕਾਰੀਆਂ ਵੱਲੋਂ ਮੁਢਲੀ ਪੁੱਛਗਿੱਛ ਤੋਂ ਬਾਅਦ ਬੰਟੀ ਖ਼ਾਨ ਨੂੰ ਪੈਦਲ ਉਸ ਦੇ ਕਥਿਤ ਟਿਕਾਣਿਆਂ ’ਤੇ ਲਿਜਾਇਆ ਗਿਆ। ਹਾਲਾਂਕਿ, ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ. ਐੱਸ. ਪੀ.) ਪੱਧਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਸ ਨੂੰ ਸ਼ਹਿਰ ਦੀਆਂ ਸੜਕਾਂ ’ਤੇ ਘੁਮਾਇਆ ਗਿਆ, ਤਾਂ ਜੋ ਗੈਂਗਸਟਰ ਪ੍ਰਿੰਸ ਖ਼ਾਨ ਨੂੰ ਲੈ ਕੇ ਲੋਕਾਂ ਵਿਚ ਫੈਲੇ ਡਰ ਨੂੰ ਦੂਰ ਕੀਤਾ ਜਾ ਸਕੇ ਅਤੇ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਕਾਨੂੰਨ ਆਪਣੇ ਹੱਥ ਵਿਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
