ਮੋਬਾਈਲ ਫੋਨ ਨੂੰ ਲੈ ਕੇ 2 ਭਰਾਵਾਂ ਵਿਚਾਲੇ ਹੋਇਆ ਵਿਵਾਦ, ਵੱਡੇ ਭਰਾ ਨੇ ਤਲਾਅ ''ਚ ਛਾਲ ਮਾਰ ਦਿੱਤੀ ਜਾਨ

Saturday, Oct 03, 2026 - 05:37 PM (IST)

ਮੋਬਾਈਲ ਫੋਨ ਨੂੰ ਲੈ ਕੇ 2 ਭਰਾਵਾਂ ਵਿਚਾਲੇ ਹੋਇਆ ਵਿਵਾਦ, ਵੱਡੇ ਭਰਾ ਨੇ ਤਲਾਅ ''ਚ ਛਾਲ ਮਾਰ ਦਿੱਤੀ ਜਾਨ

ਹਮੀਰਪੁਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ 'ਚ ਮੋਬਾਈਲ ਫੋਨ ਦੇ ਇਸਤੇਮਾਲ ਨੂੰ ਲੈ ਕੇ ਛੋਟੇ ਭਰਾ ਨਾਲ ਵਿਵਾਦ ਮਗਰੋਂ ਵੱਡੇ ਭਰਾ ਨੇ ਤਲਾਅ 'ਚ ਛਾਲ ਮਾਰ ਜਾਨ ਦੇ ਦਿੱਤੀ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਠ ਥਾਣਾ ਖੇਤਰ ਦੇ ਮਾਂਜਖੋਰ ਵਾਸੀ ਅਭਿਸ਼ੇਕ (20) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਮੋਬਾਈਲ ਫੋਨ ਦੇ ਇਸਤੇਮਾਲ ਨੂੰ ਲੈ ਕੇ ਅਭਿਸ਼ੇਕ ਦਾ ਆਪਣੇ ਛੋਟੇ ਭਰਾ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਹ ਕਰੀਬ ਅੱਧੀ ਰਾਤ ਨੂੰ ਘਰੋਂ ਨਿਕਲ ਗਿਆ।

ਪੁਲਸ ਅਨੁਸਾਰ, ਪਰਿਵਾਰ ਦੇ ਮੈਂਬਰਾਂ ਨੇ ਪੂਰੀ ਰਾਤ ਉਸ ਨੂੰ ਲੱਭਿਆ ਪਰ ਉਹ ਨਹੀਂ ਮਿਲਿਆ। ਪੁਲਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਪਿੰਡ ਵਾਸੀਆਂ ਨੇ ਜ਼ਰੀਆ ਥਾਣਾ ਖੇਤਰ ਦੇ ਮਟਨਾ ਤਲਾਅ 'ਚ ਇਕ ਨੌਜਵਾਨ ਦੀ ਲਾਸ਼ ਤੈਰਦੀ ਹੋਈ ਦੇਖੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਜ਼ਰੀਆ ਥਾਣਾ ਇੰਚਾਰਜ ਮਨੋਜ ਪਾਂਡੇ ਮੌਕੇ 'ਤੇ ਪਹੁੰਚੇ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਤਲਾਅ 'ਚ ਬਾਹਰ ਕੱਢਵਾਇਆ। ਪਿੰਡ ਵਾਸੀਆਂ ਨੇ ਮ੍ਰਿਤਕ ਦੀ ਪਛਾਣ ਅਭਿਸ਼ੇਕ ਵਜੋਂ ਕੀਤੀ। ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News