ਪ੍ਰਿੰਸ ਚਾਰਲਸ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਉਣਗੇ ਭਾਰਤ

Friday, Nov 08, 2019 - 07:51 PM (IST)

ਪ੍ਰਿੰਸ ਚਾਰਲਸ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਉਣਗੇ ਭਾਰਤ

ਲੰਡਨ/ਨਵੀਂ ਦਿੱਲੀ - ਅਗਲੇ ਹਫਤੇ ਭਾਰਤਾ ਯਾਤਰਾ 'ਤੇ ਆ ਰਹੇ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ ਅਤੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 'ਤੇ ਇਕ ਗੁਰਦੁਆਰੇ 'ਚ ਵੀ ਜਾਣਗੇ। ਉਨ੍ਹਾਂ ਦੀ ਪਿਛਲੇ 2 ਸਾਲ 'ਚ ਇਹ ਦੂਜੀ ਅਤੇ ਕੁਲ ਮਿਲਾ ਕੇ 10ਵੀਂ ਭਾਰਤ ਯਾਤਰਾ ਹੋਵੇਗੀ।

ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਪ੍ਰਿੰਸ ਆਫ ਵੇਲਸ ਅਗਲੇ ਹਫਤੇ ਬੁੱਧਵਾਰ ਅਤੇ ਵੀਰਵਾਰ ਨੂੰ 2 ਦਿਨ ਦੀ ਭਾਰਤ ਯਾਤਰਾ ਕਰਨਗੇ। ਅਧਿਕਾਰੀਆਂ ਮੁਤਾਬਕ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲ ਕੇ 2-ਪੱਖੀ ਮੁੱਦਿਆਂ 'ਤੇ ਗੱਲਬਾਤ ਕਰਨਗੇ। ਉਨ੍ਹਾਂ ਆਖਿਆ ਕਿ ਉਹ ਭਾਰਤੀ ਮੌਸਮ ਵਿਗਿਆਨਕਾਂ ਨਾਲ ਮਿਲ ਕੇ ਜਲਵਾਯੂ ਪਰਿਵਰਤਨ ਅਤੇ ਕੁਦਰਤੀ ਆਫਤਾਂ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਬਾਰੇ 'ਚ ਸਮਝਣਗੇ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਇਕ ਗੁਰਦੁਆਰੇ ਜਾਣਗੇ। ਦੱਸ ਦਈਏ ਕਿ ਅਜੇ ਤੱਕ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਪਿੰ੍ਰਸ ਚਾਰਲਸ ਕਿਹੜੇ ਗੁਰਦੁਆਰੇ ਜਾਣਗੇ।


author

Khushdeep Jassi

Content Editor

Related News