ਰਾਹੁਲ ਗਾਂਧੀ ਦਾ ਦਾਅਵਾ- ਝੂਠ ਬੋਲਦੇ ਹਨ PM ਮੋਦੀ, OBC ਪਰਿਵਾਰ 'ਚ ਨਹੀਂ ਹੋਏ ਪੈਦਾ

Thursday, Feb 08, 2024 - 03:30 PM (IST)

ਰਾਹੁਲ ਗਾਂਧੀ ਦਾ ਦਾਅਵਾ- ਝੂਠ ਬੋਲਦੇ ਹਨ PM ਮੋਦੀ, OBC ਪਰਿਵਾਰ 'ਚ ਨਹੀਂ ਹੋਏ ਪੈਦਾ

ਓਡੀਸ਼ਾ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਹੋਰ ਪਿੱਛੜਾ ਵਰਗ (OBC) ਨਾਲ ਸਬੰਧ ਰੱਖਣ ਵਾਲੇ ਪਰਿਵਾਰ ਵਿਚ ਨਹੀਂ ਹੋਇਆ ਅਤੇ ਉਹ ਖ਼ੁਦ ਨੂੰ OBC ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਜਨਮ ਅਜਿਹੇ ਪਰਿਵਾਰ ਵਿਚ ਹੋਇਆ ਹੈ, ਜੋ ਜਨਰਲ ਸ਼੍ਰੇਣੀ 'ਚ ਆਉਂਦਾ ਹੈ। 

ਇਹ ਵੀ ਪੜ੍ਹੋ- 'ਮਿਸ਼ਨ 2024' ਲਈ NDA ਦੇ ਸੰਭਾਵਿਤ ਗਠਜੋੜ 'ਚ ਜੁੱਟੀ ਭਾਜਪਾ, TDP ਅਤੇ ਅਕਾਲੀ ਦਲ ਨਾਲ ਗੱਲਬਾਤ ਦੇ ਚਰਚੇ

ਰਾਹੁਲ ਨੇ ਅੱਗੇ ਕਿਹਾ ਕਿ ਮੋਦੀ ਜੀ ਲੋਕਾਂ ਨੂੰ ਇਹ ਆਖ ਕੇ ਗੁੰਮਰਾਹ ਕਰਦੇ ਆ ਰਹੇ ਹਨ ਕਿ ਉਹ ਹੋਰ ਪਿੱਛੜਾ ਵਰਗ ਤੋਂ ਹਨ। ਪ੍ਰਧਾਨ ਮੰਤਰੀ ਦਾ ਜਨਮ ਤੇਲੀ ਜਾਤੀ ਵਿਚ ਹੋਇਆ ਸੀ, ਜਿਸ ਨੂੰ 2000 'ਚ ਗੁਜਰਾਤ 'ਚ ਭਾਜਪਾ ਪਾਰਟੀ ਸਰਕਾਰ ਦੇ ਕਾਰਜਕਾਲ ਦੌਰਾਨ OBC ਵਿਚ ਸ਼ਾਮਲ ਕੀਤਾ ਗਿਆ। ਇਸ ਤਰ੍ਹਾਂ ਮੋਦੀ ਜੀ ਜਨਮ ਤੋਂ OBC ਨਹੀਂ ਹਨ।

ਇਹ ਵੀ ਪੜ੍ਹੋ- ਜਦੋਂ ਵੀ ਲੋਕਤੰਤਰ ਦੀ ਚਰਚਾ ਹੋਵੇਗੀ ਮਨਮੋਹਨ ਸਿੰਘ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ: PM ਮੋਦੀ

ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ OBC ਨਾਲ ਜੁੜੇ ਲੋਕਾਂ ਨਾਲ ਹੱਥ ਤੱਕ ਨਹੀਂ ਮਿਲਾਉਂਦੇ, ਉੱਥੇ ਹੀ ਅਰਬਪਤੀਆਂ ਨੂੰ ਗਲ਼ ਨਾਲ ਲਾਉਂਦੇ ਹਨ। ਰਾਹੁਲ ਗਾਂਧੀ ਨੇ ਓਡੀਸ਼ਾ ਵਿਚ ਪੁਰਾਣੇ ਬੱਸ ਅੱਡੇ ਤੋਂ 'ਭਾਰਤ ਜੋੜੋ ਨਿਆਂ ਯਾਤਰਾ' ਫਿਰ ਤੋਂ ਸ਼ੁਰੂ ਕੀਤੀ ਅਤੇ ਇਕ ਖੁੱਲ੍ਹੀ ਜੀਪ 'ਚ ਕਿਸਾਨ ਚੌਕ ਵੱਲ ਵਧੇ। ਉਨ੍ਹਾਂ ਨਾਲ ਪਾਰਟੀ ਨੇਤਾ ਅਜੇ ਕੁਮਾਰ ਅਤੇ ਸ਼ਰਤ ਪਟਨਾਇਕ ਵੀ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News