ਗੁੜ ਦਾ ਗੋਹਾ ਕਿਵੇਂ ਕਰਨਾ ਹੈ, ਇਸ ਵਿਚ ਇਹ ਮਾਹਿਰ ਹਨ, PM ਮੋਦੀ ਨੇ ਕਾਂਗਰਸ 'ਤੇ ਲਈ ਚੁਟਕੀ
Thursday, Aug 10, 2023 - 07:00 PM (IST)
ਨਵੀਂ ਦਿੱਲੀ- ਬਭਰੇਸਗੀ ਮਤੇ 'ਤੇ ਚਰਚਾ ਨੂੰ ਲੈ ਕੇ ਲੋਕ ਸਭਾ 'ਚ ਤਿੱਖੀ ਬਹਿਸ ਜਾਰੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧੀਰ ਰੰਜਨ ਚੌਧਰੀ 'ਤੇ ਚੁਟਕੀ ਲਈ। ਪੀ.ਐੱਮ. ਮੋਦੀ ਨੇ ਕਿਹਾ ਕਿ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਦਾ ਬੋਲਣ ਦੀ ਸੂਚੀ 'ਚ ਨਾਂ ਹੀ ਨਹੀਂ ਸੀ। ਅਧੀਰ ਬਾਬੂ ਦਾ ਕੀ ਹਾਲ ਹੋ ਗਿਆ ਹੈ, ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਕੱਲ੍ਹ ਅਮਿਤ ਭਾਈ ਨੇ ਬਹੁਤ ਜ਼ਿੰਮੇਵਾਰੀ ਨਾਲ ਕਿਹਾ ਕਿ ਚੰਗਾ ਨਹੀਂ ਲੱਗ ਰਿਹਾ। ਉਨ੍ਹਾਂ ਨੂੰ ਬੋਲਣ ਦਾ ਮੌਕਾ ਦਿੱਤਾ ਪਰ ਅਧੀਰ ਰੰਜਨ ਚੌਧਰੀ ਗੁੜ ਦਾ ਗੋਬਰ ਕਰਨ 'ਚ ਮਾਹਿਰ ਹਨ।
ਪੀ.ਐੱਮ. ਮੋਦੀ ਨੇ ਸਦਨ 'ਚ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਆਖਿਰ ਕੀ ਮਜ਼ਬੂਰੀ ਹੈ ਕਿ ਅਧੀਰ ਬਾਬੂ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਸ਼ਾਇਦ ਕੋਲਕਾਤਾ ਤੋਂ ਫੋਨ ਆ ਗਿਆ ਹੋਵੇ। ਕਾਂਗਰਸ ਵਾਰ-ਵਾਰ ਉਨ੍ਹਾਂ ਦਾ ਅਪਨਾਮ ਕਰਦੀ ਹੈ। ਕਦੇ ਚੋਣਾਂ ਦੇ ਨਾਂ 'ਤੇ ਉਨ੍ਹਾਂ ਨੂੰ ਅਸਥਾਈ ਰੂਪ ਨਾਲ ਫਲੋਰ ਲੀਡਰ ਤੋਂ ਹਟਾ ਦਿੰਦੇ ਹਨ। ਪੀ.ਐੱਮ. ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਅਸੀਂ ਅਧੀਰ ਬਾਬੂ ਪ੍ਰਤੀ ਪੂਰੀ ਸੰਵੇਦਨਾ ਜ਼ਾਹਿਰ ਕਰਦੇ ਹਾਂ।
'ਵਿਰੋਧੀ ਧਿਰ ਨੋ ਬਾਲ ਕਰ ਰਹੀ, ਸਰਕਾਰ ਸੈਂਚੁਰੀ ਲਗਾ ਰਹੀ'
ਪੀ.ਐੱਮ. ਮੋਦੀ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮਣੀਪੁਰ 'ਤੇ ਤੁਸੀਂ ਕੀ ਚਰਚਾ ਕੀਤੀ। ਇਸ ਤੋਂ ਤੁਹਾਡੇ ਦਰਬਾਰੀ ਵੀ ਦੁਖੀ ਹਨ। ਮੋਦੀ ਨੇ ਕਿਹਾ ਕਿ ਫੀਲਡਿੰਗ ਵਿਰੋਧੀ ਧਿਰ ਨੇ ਲਗਾਈ, ਚੌਕੇ-ਛੱਕੇ ਇਥੋਂ ਹੀ (ਸਰਕਾਰ ਵਲੋਂ) ਲੱਗੇ। ਵਿਰੋਧੀ ਧਿਰ ਬੇਭਰੋਸਗੀ ਮਤੇ 'ਤੇ ਨੋ ਬਾਲ 'ਤੇ ਨੋ ਬਾਲ ਕਰ ਰਹੀ ਹੈ। ਜਦਕਿ ਸਰਕਾਰ ਵਲੋਂ ਸੈਂਚੁਰੀ ਲਗਾਈ ਜਾ ਰਹੀ ਹੈ। ਮੈਂ ਵਿਰੋਧੀ ਧਿਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਥੋੜ੍ਹੀ ਮਿਹਨਤ ਕਰਕੇ ਆਓ। ਤੁਹਾਨੂੰ 2018 'ਚ ਕਿਹਾ ਸੀ ਕਿ ਮਿਹਨਤ ਕਰਕੇ ਆਉਣਾ ਪਰ 5 ਸਾਲਾਂ 'ਚ ਵੀ ਕੁਝ ਨਹੀਂ ਬਦਲਿਆ।
ਕਾਂਗਰਸ ਹੰਕਾਰ 'ਚ ਇੰਨੀ ਚੂਰ, ਉਸਨੂੰ ਜ਼ਮੀਨ ਵੀ ਦਿਖਾਈ ਨਹੀਂ ਦੇ ਰਹੀ
ਦੁਨੀਆ ਦੀਆਂ ਬੇਤੁਕੀਆਂ ਗੱਲਾਂ ਨੂੰ ਤਵੱਜੋ ਦੇਣਾ ਕਾਂਗਰਸ ਦੀ ਫਿਤਰਤ ਹੈ। ਇਸਨੂੰ ਦੁਨੀਆ 'ਚ ਪ੍ਰਚਾਰਿਤ ਕਰਨ ਲੱਗ ਜਾਂਦੇ ਹਨ। ਅਸੀਂ ਕੋਰੋਨਾ ਦੀ ਵੈਕਸੀਨ ਬਣਾਈ ਪਰ ਵੈਕਸੀਨ 'ਤੇ ਕਾਂਗਰਸ ਨੂੰ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਭਾਰਤ ਦੀ ਸਮਰੱਥਾ ਅਤੇ ਲੋਕਾਂ 'ਤੇ ਭਰੋਸਾ ਨਹੀਂ ਹੈ। ਕਾਂਗਰਸ ਇੰਨੀ ਹੰਕਾਰ ਨਾਲ ਭਰੀ ਹੋਈ ਹੈ ਕਿ ਉਹ ਜ਼ਮੀਨ ਵੀ ਨਹੀਂ ਦੇਖ ਸਕਦੀ।