ਕਾਂਗਰਸ ਦੀ AI ਵੀਡੀਓ ਨੇ ਮਚਾਈ ਹਲਚਲ, ''PM ਦੇ ਸੁਪਨੇ ''ਚ ਆਈ ਮਾਂ, ਕਿਹਾ- ਰਾਜਨੀਤੀ ਲਈ...''

Friday, Sep 12, 2025 - 03:54 PM (IST)

ਕਾਂਗਰਸ ਦੀ AI ਵੀਡੀਓ ਨੇ ਮਚਾਈ ਹਲਚਲ, ''PM ਦੇ ਸੁਪਨੇ ''ਚ ਆਈ ਮਾਂ, ਕਿਹਾ- ਰਾਜਨੀਤੀ ਲਈ...''

ਨੈਸ਼ਨਲ ਡੈਸਕ- ਬਿਹਾਰ 'ਚ ਵੋਟ ਅਧਿਕਾਰ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਂ ਦੀ ਗਾਲ੍ਹਾਂ ਦੇਣ ਵਾਲੇ ਵਿਵਾਦ ਤੋਂ ਬਾਅਦ ਹੁਣ ਬਿਹਾਰ ਕਾਂਗਰਸ ਨੇ ਆਪਣੇ 'ਐਕਸ' ਹੈਂਡਲ 'ਤੇ ਇਕ AI ਜਨਰੇਟਡ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਨੇ ਰਾਜ ਦੀ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ।

ਇਹ ਵੀ ਪੜ੍ਹੋ : EMI ਨਹੀਂ ਭਰੀ ਤਾਂ Lock ਹੋ ਜਾਵੇਗਾ ਤੁਹਾਡਾ ਫੋਨ, RBI ਕਰ ਰਿਹਾ ਤਿਆਰੀ

ਕੀ ਹੈ ਵੀਡੀਓ 'ਚ?

36 ਸੈਕਿੰਡ ਦੇ ਇਸ ਵੀਡੀਓ 'ਚ ਇਕ ਸ਼ਖ਼ਸ (ਜੋ ਪੀ.ਐੱਮ. ਮੋਦੀ ਨਾਲ ਮਿਲਦਾ-ਜੁਲਦਾ ਦਿਖਾਇਆ ਗਿਆ ਹੈ) ਅਤੇ ਇਕ ਬਜ਼ੁਰਗ ਮਹਿਲਾ (ਜੋ ਮੋਦੀ ਦੀ ਮਾਤਾ ਹੀਰਾਬੇਨ ਨਾਲ ਮਿਲਦੀ-ਜੁਲਦੀ ਹੈ) ਨੂੰ ਦਰਸਾਇਆ ਗਿਆ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਗਿਆ,“ਸਾਹਿਬ ਦੇ ਸੁਪਨਿਆਂ 'ਚ ਆਈ ਮਾਂ। ਦੇਖੋ ਰੋਚਕ ਗੱਲਬਾਤ।” ਵੀਡੀਓ 'ਚ ਦਰਸਾਇਆ ਗਿਆ ਹੈ ਕਿ ਮਾਂ ਸੁਪਨੇ 'ਚ ਪੁੱਛਦੀ ਹੈ,“ਬੇਟਾ, ਪਹਿਲਾਂ ਤੂੰ ਮੈਨੂੰ ਨੋਟਬੰਦੀ ਦੀਆਂ ਲਾਈਨਾਂ 'ਚ ਖੜਾ ਕੀਤਾ। ਮੇਰੇ ਪੈਰ ਧੋਣ ਦੀਆਂ ਰੀਲਾਂ ਬਣਵਾਈਆਂ ਅਤੇ ਹੁਣ ਬਿਹਾਰ 'ਚ ਮੇਰੇ ਨਾਂ 'ਤੇ ਰਾਜਨੀਤੀ ਕਰ ਰਹੇ ਹੋ। ਸਿਆਸਤ ਲਈ ਹੋਰ ਕਿੰਨਾ ਡਿਗੋਗੇ?''

 

BJP ਦਾ ਹਮਲਾ

BJP ਨੇ ਇਸ ਵੀਡੀਓ ਨੂੰ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਮਾਂ ਦਾ ਅਪਮਾਨ ਦੱਸਦੇ ਹੋਏ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ। ਕੇਂਦਰੀ ਮੰਤਰੀ ਗਿਰਿਰਾਜ ਸਿੰਘ ਨੇ ਕਿਹਾ,''ਰਾਹੁਲ ਗਾਂਧੀ ਹੁਣ ਇੰਨਾ ਹੇਠਾਂ ਡਿੱਗ ਗਿਆ ਹੈ। ਜਿਵੇਂ ਉਸ ਦੀ ਨਕਲੀ ਮਾਂ ਹੈ, ਆਪਣੀ ਮਾਂ ਦੀ ਇੱਜ਼ਤ ਦਾ ਖਿਆਲ ਨਹੀਂ ਹੈ। ਉਹ ਦੂਜੇ ਦੀ ਮਾਂ ਨੂੰ ਸਨਮਾਨ ਕਿਵੇਂ ਦੇਵੇਗਾ।''

ਇਹ ਵੀ ਪੜ੍ਹੋ : 'ਬੁਲਟ' ਮੋਟਰਸਾਈਕਲ ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! GST 2.0 ਮਗਰੋਂ ਡਿੱਗ ਗਈਆਂ ਕੀਮਤਾਂ

ਪਹਿਲਾਂ BJP ਨੇ ਵੀ ਕੀਤਾ ਸੀ ਵੀਡੀਓ ਜਾਰੀ

ਇਸ ਤੋਂ 12 ਘੰਟੇ ਪਹਿਲਾਂ ਬਿਹਾਰ BJP ਨੇ ਆਪਣੇ 'ਐਕਸ' ਹੈਂਡਲ ਤੋਂ ਵੀ ਇਕ AI ਵੀਡੀਓ ਸਾਂਝਾ ਕੀਤਾ ਸੀ, ਜਿਸ 'ਚ ਰਾਹੁਲ ਗਾਂਧੀ ਦੇ ਪੀ.ਐੱਮ. ਬਣਨ ਅਤੇ ਤੇਜਸਵੀ ਦੇ ਸੀ.ਐੱਮ. ਬਣਨ 'ਤੇ ਦੋਵੇਂ ਬਹਿਸ ਕਰਦੇ ਦਿਖਾਈ ਦੇ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News