LAC ਤਣਾਅ ਦਰਮਿਆਨ PM ਮੋਦੀ ਪਹੁੰਚੇ ਲੇਹ, ਥਲ ਸੈਨਾ ਅਤੇ ਏਅਰਫੋਰਸ ਦੇ ਜਵਾਨਾਂ ਨਾਲ ਕੀਤੀ ਗੱਲਬਾਤ
Friday, Jul 03, 2020 - 12:41 PM (IST)
ਨੈਸ਼ਨਲ ਡੈਸਕ- ਚੀਨ ਨਾਲ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਲੇਹ ਦੌਰੇ 'ਤੇ ਪਹੁੰਚੇ। ਪੀ.ਐੱਮ. ਮੋਦੀ ਨਾਲ ਚੀਫ ਆਫ ਡਿਫੈਂਸ ਸਟਾਫ਼ (ਸੀ.ਡੀ.ਐੱਸ.) ਬਿਪਿਨ ਰਾਵਤ ਅਤੇ ਆਰਮੀ ਚੀਫ ਐੱਮ.ਐੱਮ. ਨਰਵਾਣੇ ਵੀ ਲੇਹ ਦੌਰੇ 'ਤੇ ਆਏ ਹਨ। ਪੀ.ਐੱਮ. ਮੋਦੀ ਨੇ ਲੇਹ ਦੇ ਨਿਮੂ 'ਚ ਥਲ ਸੈਨਾ ਅਤੇ ਹਵਾਈ ਫੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਸਥਿਤੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ। ਪੀ.ਐੱਮ. ਮੋਦੀ ਨੇ 14 ਕਾਪਰਜ਼ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ। ਇਸ ਦੌਰਾਨ ਨਾਰਦਨ ਆਰਮੀ ਕਮਾਂਡ ਦੇ ਲੈਫਟੀਨੈਂਟ ਜਨਰਲ ਵਾਈਕੇ ਜੋਸ਼ੀ, ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਵੀ ਮੌਜੂਦ ਰਹੇ।
ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਗਲਵਾਨ ਘਾਟੀ 'ਚ ਜਵਾਨਾਂ ਨਾਲ ਮੁਲਾਕਾਤ ਵੀ ਕਰ ਸਕਦੇ ਹਨ। ਦੱਸਣਯੋਗ ਹੈ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਪਹਿਲੇ ਲੱਦਾਖ ਦੌਰੇ 'ਤੇ ਆਉਣ ਵਾਲੇ ਸਨ ਪਰ ਵੀਰਵਾਰ ਨੂੰ ਅਚਾਨਕ ਉਨ੍ਹਾਂ ਦੌਰਾ ਟਲ ਗਿਆ ਸੀ। ਇਸ ਤੋਂ ਬਾਅਦ ਖਬਰ ਸੀ ਕਿ ਸਿਰਫ਼ ਸੀ.ਡੀ.ਐੱਸ. ਬਿਪਿਨ ਰਾਵਤ ਹੀ ਆ ਰਹੇ ਹਨ ਪਰ ਪੀ.ਐੱਮ. ਮੋਦੀ ਨੇ ਖੁਦ ਪਹੁੰਚ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੱਸਣਯੋਗ ਹੈ ਕਿ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਪੂਰਬੀ ਲੱਦਾਖ 'ਚ ਚੀਨ-ਭਾਰਤ ਦਰਮਿਆਨ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।
ਗਲਵਾਨ ਘਾਟੀ 'ਚ ਖੂਬੀ ਝੜਪ ਤੋਂ ਬਾਅਦ ਭਾਰਤ ਦੇ 20 ਜਵਾਨਸ਼ਹੀਦ ਹੋ ਗਏ ਸਨ, ਜਿਸ ਨਾਲ ਪੂਰੇ ਦੇਸ਼ 'ਚ ਗੁੱਸੇ ਦਾ ਮਾਹੌਲ ਬਣ ਗਿਆ। ਮੋਦੀਸਰਕਾਰ ਨੇ ਇਸ ਝੜਪ ਤੋਂ ਬਾਅਦ ਭਾਰਤੀ ਜਵਾਨਾਂ ਨੂੰ ਫਰੀ ਹੈਂਡ ਕਰ ਦਿੱਤਾ ਸੀ। ਉੱਥੇ ਹੀ ਭਾਰਤ ਨੇ ਚੀਨ ਨੂੰ ਝਟਕਾ ਦਿੰਦੇ ਹੋਏ 59 ਚੀਨੀ ਐਪ 'ਤੇ ਬੈਨ ਲੱਗਾ ਦਿੱਤਾ ਹੈ, ਜਿਸ 'ਚ ਟਿਕ-ਟਾਕ ਵੀ ਸ਼ਾਮਲ ਹੈ।