ਕੋਵਿਡ-19 ਮਹਾਮਾਰੀ ਦੌਰਾਨ ਪੁਲਸ ਦਾ 'ਮਨੁੱਖੀ' ਪੱਖ ਸਾਹਮਣੇ ਆਇਆ : ਨਰਿੰਦਰ ਮੋਦੀ
Friday, Sep 04, 2020 - 05:00 PM (IST)
ਹੈਦਰਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ 'ਚ ਨੌਜਵਾਨਾਂ ਨੂੰ ਸ਼ੁਰੂਆਤ ਤੋਂ ਹੀ ਅੱਤਵਾਦ ਦੀ ਰਾਹ 'ਤੇ ਜਾਣ ਤੋਂ ਰੋਕਣ ਲਈ ਪੁਲਸ ਅਧਿਕਾਰੀਆਂ ਬੀਬੀਆਂ ਨੂੰ ਉੱਥੋਂ ਦੀਆਂ ਬੀਬੀਆਂ ਦੀ ਮਦਦ ਲੈਣ ਦੀ ਅਪੀਲ ਕੀਤੀ। ਸਰਦਾਰ ਵਲੱਭਭਾਈ ਪਟੇਲ ਰਾਸ਼ਟਰੀ ਪੁਲਸ ਅਕਾਦਮੀ 'ਚ ਪ੍ਰੋਬੇਸ਼ਨਰਜ਼ ਆਈ.ਪੀ.ਐੱਸ. ਅਧਿਕਾਰੀਆਂ ਨੂੰ ਆਨਲਾਈਨ ਸੰਬੋਧਨ ਕਰਦੇ ਹੋਏ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਾਮਾਰੀ ਕੋਵਿਡ-19 ਦੌਰਾਨ ਦੇਸ਼ 'ਚ ਪੁਲਸ ਦਾ 'ਮਨੁੱਖੀ' ਪੱਖ ਸਾਹਮਣੇ ਆਇਆ ਹੈ। ਇਕ ਅਧਿਕਾਰੀ ਬੀਬੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੋਦੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ 'ਪਿਆਰੇ' ਲੋਕ ਹਨ।
ਉਨ੍ਹਾਂ ਨੇ ਕਿਹਾ,''ਮੈਂ ਇਨ੍ਹਾਂ ਲੋਕਾਂ ਨਾਲ ਬਹੁਤ ਜੁੜਿਆ ਹੋਇਆ ਹਾਂ। ਉਹ ਤੁਹਾਡੇ ਨਾਲ ਬੇਹੱਦ ਪਿਆਰ ਨਾਲ ਪੇਸ਼ ਆਉਂਦੇ ਹਨ। ਸਾਨੂੰ ਗਲਤ ਰਾਹ 'ਤੇ ਜਾਣ ਵਾਲਿਆਂ ਨੂੰ ਰੋਕਣਾ ਹੋਵੇਗਾ। ਬੀਬੀਆਂ ਅਜਿਹਾ ਕਰ ਸਕਦੀਆਂ ਹਨ।'' ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,''ਜੰਮੂ-ਕਸ਼ਮੀਰ 'ਚ ਸਾਡੀਆਂ ਮਾਂਵਾਂ ਅਜਿਹਾ ਕਰ ਸਕਦੀਆਂ ਹਨ। ਜੇਕਰ ਅਸੀਂ ਸ਼ੁਰੂ 'ਚ ਹੀ ਅਜਿਹਾ ਕਰੀਏ ਤਾਂ ਬਹੁਤ ਚੰਗਾ ਹੋਵੇਗਾ।'' ਉਨ੍ਹਾਂ ਨੇ ਇਹ ਵੀ ਕਿਹਾ ਕਿ ਯੋਗ ਅਤੇ ਪ੍ਰਾਣਾਯਾਮ ਤਣਾਅ ਦੂਰ ਕਰਨ ਲਈ ਬਹੁਤ ਫਾਇਦੇਮੰਦ ਹਨ।