ਮਹਿਲਾ ਦਿਵਸ 'ਤੇ PM ਮੋਦੀ ਦਾ 'ਨਾਰੀ ਸ਼ਕਤੀ' ਨੂੰ ਸਲਾਮ, ਬੋਲੇ- ਰਾਸ਼ਟਰ ਨੂੰ ਬੀਬੀਆਂ 'ਤੇ ਮਾਣ
Monday, Mar 08, 2021 - 09:39 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਬੀਬੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਨੂੰ ਉਨ੍ਹਾਂ ਦੀਆਂ ਕਈ ਉਪਲੱਬਧੀਆਂ 'ਤੇ ਮਾਣ ਹੈ। ਮੋਦੀ ਨੇ ਟਵੀਟ ਕਰ ਕਿਹਾ,''ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮੈਂ ਨਾਰੀ ਸ਼ਕਤੀ ਨੂੰ ਸਲਾਮ ਕਰਦਾ ਹਾਂ। ਦੇਸ਼ ਦੀਆਂ ਔਰਤਾਂ ਦੀਆਂ ਕਈ ਉਪਲੱਬਧੀਆਂ 'ਤੇ ਭਾਰਤ ਨੂੰ ਮਾਣ ਹੁੰਦਾ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਔਰਤਾਂ ਦੇ ਮਜ਼ਬੂਤੀਕਰਨ ਦੀ ਦਿਸ਼ਾ 'ਚ ਕੰਮ ਕਰਨਾ ਸਾਡੀ ਸਰਕਾਰ ਲਈ ਸਨਮਾਨ ਦੀ ਗੱਲ ਹੈ।''
ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਆਪਣੇ ਸੰਬੋਧਨਾਂ 'ਚ ਜ਼ਿਕਰ ਕਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਕੇਂਦਰ 'ਚ ਔਰਤਾਂ ਹਨ। ਇਸ ਸੰਦਰਭ 'ਚ ਉਹ ਰਸੋਈ ਗੈਸ ਦੀ ਸਪਲਾਈ, ਜਨ ਧਨ ਯੋਜਨਾ ਦੇ ਅਧੀਨ ਬੈਂਕ ਖਾਤੇ ਖੋਲ੍ਹਣਾ, ਹਰ ਘਰ ਟਾਇਲਟ ਬਣਾਏ ਜਾਣ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦੇ ਹਨ।