ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਦੀ ਔਰਤ ਦੀ ਕੀਤੀ ਸ਼ਲਾਘਾ

Monday, Aug 14, 2017 - 08:38 AM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਦੀ ਔਰਤ ਦੀ ਕੀਤੀ ਸ਼ਲਾਘਾ

ਪੁਣੇ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਹੱਤਵਪੂਰਨ ਪ੍ਰਾਜੈਕਟ 'ਸਵੱਛ ਭਾਰਤ' ਨਾਲ ਸੰਬੰਧਤ ਹਰੇਕ ਗੱਲ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਹਾਲ ਹੀ ਵਿਚ ਪੁਣੇ ਦੀ ਇਕ ਔਰਤ ਪਰਾਚੀ ਦੇਸ਼ਪਾਂਡੇ ਨੂੰ ਇਕ ਚਿੱਠੀ ਲਿਖ ਕੇ ਆਪਣੇ ਘਰ ਦੀ ਛੱਤ 'ਤੇ ਗੁਆਂਢੀਆਂ ਅਤੇ ਮੰਦਰਾਂ ਤੋਂ ਇਕੱਠੇ ਕੀਤੇ ਕਚਰੇ ਨਾਲ ਜੈਵਿਕ (ਆਰਗੈਨਿਕ) ਖੇਤੀ ਸ਼ੁਰੂ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਯੋਗਦਾਨ ਨਾਲ ਸਮਾਜ ਵਿਚ ਹਾਂ-ਪੱਖੀ ਤਬਦੀਲੀ ਆਵੇਗੀ।


Related News