ਪੀ.ਐੱਮ. ਮੋਦੀ ਨੇ ਲਾਂਚ ਕੀਤੀਆਂ 5 DRDO ਯੰਗ ਸਾਇੰਟਿਸ ਲੈਬ

01/03/2020 10:55:45 AM

ਬੈਂਗਲੁਰੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬੈਂਗਲੁਰੂ 'ਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਇਕ ਪ੍ਰੋਗਰਾਮ 'ਚ ਵਿਗਿਆਨੀਆਂ ਨੂੰ ਸੰਬੋਧਨ ਕੀਤਾ ਅਤੇ 5 ਡੀ.ਆਰ.ਡੀ.ਓ. ਯੰਗ ਸਾਇੰਟਿਸਟ ਲੈਬ ਲਾਂਚ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨ ਵਿਗਿਆਨੀਆਂ ਨੂੰ ਲਗਾਤਾਰ ਕੋਸ਼ਿਸ਼ ਕਰਦੇ ਰਹਿਣ ਲਈ ਕਿਹਾ ਅਤੇ ਅਗਲੇ ਦਹਾਕੇ 'ਚ ਡੀ.ਆਰ.ਡੀ.ਓ. ਦੇ ਰੋਡਮੈਪ 'ਤੇ ਗੰਭੀਰਤਾ ਨਾਲ ਕੰਮ ਕਰਨ ਦੀ ਜ਼ਰੂਰਤ ਦੱਸੀ। ਇਸ ਮੌਕੇ ਉਨ੍ਹਾਂ ਨੇ ਕਿਹਾ,''ਇਹ ਸੰਜੋਗ ਹੀ ਹੈ ਕਿ ਹੁਣ ਤੋਂ ਕੁਝ ਸਮੇਂ ਪਹਿਲਾਂ ਮੈਂ ਕਿਸਾਨਾਂ ਦੇ ਪ੍ਰੋਗਰਾਮ 'ਚ ਸੀ ਅਤੇ ਹੁਣ ਇੱਥੇ ਦੇਸ਼ ਦੇ ਜਵਾਨ ਅਤੇ ਖੋਜ ਦੀ ਚਿੰਤਾ ਕਰਨ ਵਾਲੇ ਤੁਹਾਡੇ ਸਾਰਿਆਂ ਸਾਥੀਆਂ ਵਿਚਾਲੇ ਹਾਂ ਅਤੇ ਕੱਲ ਮੈਂ ਸਾਇੰਸ ਕਾਂਗਰਸ 'ਚ ਜਾਣਾ ਹੈ।'' ਉਨ੍ਹਾਂ ਨੇ ਕਿਹਾ ਕਿ ਐਡਵਾਂਸਡ ਟਕਨਾਲੋਜੀ ਦੇ ਖੇਤਰ 'ਚ 5 ਲੈਬ ਸਥਾਪਤ ਕਰਨ ਦੇ ਸੁਝਾਅ 'ਤੇ ਗੰਭੀਰਤਾ ਨਾਲ ਕੰਮ ਹੋਇਆ ਅਤੇ ਅੱਜ ਬੈਂਗਲੁਰੂ, ਕੋਲਕਾਤਾ, ਚੇਨਈ, ਹੈਦਰਾਬਾਦ ਅਤੇ ਮੁੰਬਈ 'ਚ 5 ਅਜਿਹੀਆਂ ਸੰਸਥਾਵਾਂ ਸ਼ੁਰੂ ਹੋ ਰਹੀਆਂ ਹਨ।

ਇਹ ਲੈਬ ਸੁਭਾਅ ਅਤੇ ਸਬਰ ਵੀ ਟੈਸਟ ਕਰਨਗੀਆਂ
ਪੀ.ਐੱਮ. ਮੋਦੀ ਨੇ ਕਿਹਾ,''ਆਪਣੇ ਨੌਜਵਾਨ ਵਿਗਿਆਨੀਆਂ ਸਾਥੀਆਂ ਨੂੰ ਮੈਂ ਇਹ ਵੀ ਕਹਾਂਗਾ ਕਿ ਇਹ ਲੈਬ, ਸਿਰਫ਼ ਤਕਨਾਲੋਜੀ ਨੂੰ ਟੈਸਟ ਨਹੀਂ ਕਰਨਗੀਆਂ, ਤੁਹਾਡੇ ਸੁਭਾਅ ਅਤੇ ਸਬਰ ਨੂੰ ਵੀ ਟੈਸਟ ਕਰਨ ਵਾਲੀਆਂ ਹਨ। ਤੁਹਾਨੂੰ ਹਮੇਸ਼ਾ ਇਹ ਧਿਆਨ ਰੱਖਣਾ ਪਵੇਗਾ ਕਿ ਤੁਹਾਡੀ ਕੋਸ਼ਿਸ਼ ਅਤੇ ਲਗਾਤਾਰ ਅਭਿਆਸ ਹੀ ਸਾਨੂੰ ਸਫ਼ਲਤਾ ਦੇ ਰਸਤੇ 'ਤੇ ਲਿਜਾਉਣਗੇ। ਅੱਜ ਦਾ ਇਹ ਪ੍ਰੋਗਰਾਮ ਤਾਂ ਸਿਰਫ਼ ਇਕ ਸ਼ੁਰੂਆਤ ਹੈ। ਤੁਹਾਡੇ ਸਾਹਮਣੇ ਸਿਰਫ਼ ਅਗਲਾ ਇਕ ਸਾਲ ਨਹੀਂ, ਅਗਲਾ ਇਕ ਦਹਾਕਾ ਹੈ। ਇਸ ਇਕ ਦਹਾਕੇ 'ਚ ਡੀ.ਆਰ.ਡੀ.ਓ. ਦਾ ਮੀਡੀਅਮ ਅਤੇ ਲੰਬੀ ਮਿਆਦ ਦਾ ਰੋਡਮੈਪ ਕੀ ਹੋਵੇ, ਇਸ 'ਤੇ ਬਹੁਤ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ।''

ਭਾਰਤ ਦੇ ਮਿਜ਼ਾਈਲ ਪ੍ਰੋਗਰਾਮ ਨੂੰ ਦੁਨੀਆ ਦੇ ਸਭ ਤੋਂ ਸ਼ਾਨਦਾਰ ਪ੍ਰੋਗਰਾਮਾਂ 'ਚ ਸ਼ਾਮਲ ਕੀਤਾ
ਉਨ੍ਹਾਂ ਨੇ ਕਿਹਾ ਕਿ ਸਾਨੂੰ ਸਿਰਫ਼ ਵਿਚਾਰ ਕਰਨ 'ਤੇ ਨਹੀਂ ਰੁਕਣਾ ਚਾਹੀਦਾ ਸਗੋਂ ਤੈਅ ਸਮੇਂ ਦੇ ਅੰਦਰ ਐਕਸ਼ਨ ਵੀ ਲੈਣਾ ਚਾਹੀਦਾ। ਉਨ੍ਹਾਂ ਨੇ ਡੀ.ਆਰ.ਡੀ.ਓ. ਨੂੰ ਅਜਿਹੀ ਉੱਚਾਈ 'ਤੇ ਦੇਖਣ ਦੀ ਉਮੀਦ ਜ਼ਾਹਰ ਕੀਤੀ, ਜਿੱਥੇ ਉਹ ਨਾ ਸਿਰਫ਼ ਭਾਰਤ ਦੇ ਵਿਗਿਆਨੀ ਸੰਸਥਾਵਾਂ ਦੀ ਦਿਸ਼ਾ ਅਤੇ ਦਸ਼ਾ ਤੈਅ ਕਰਨ, ਸਗੋਂ ਦੁਨੀਆ ਦੀਆਂ ਹੋਰ ਵੱਡੀਆਂ ਸੰਸਥਾਵਾਂ ਲਈ ਵੀ ਪ੍ਰੇਰਨਾ ਸਰੋਤ ਬਣਨ। ਉਨ੍ਹਾਂ ਨੇ ਕਿਹਾ,''ਤੁਸੀਂ ਭਾਰਤ ਦੇ ਮਿਜ਼ਾਈਲ ਪ੍ਰੋਗਰਾਮ ਨੂੰ ਦੁਨੀਆ ਦੇ ਸਭ ਤੋਂ ਸ਼ਾਨਦਾਰ ਪ੍ਰੋਗਰਾਮਾਂ 'ਚ ਸ਼ਾਮਲ ਕੀਤਾ ਹੈ। ਬੀਤਾ ਸਾਲ ਤਾਂ ਸਪੇਸ ਅਤੇ ਏਅਰ ਡਿਫੈਂਸ ਦੇ ਖੇਤਰ 'ਚ ਭਾਰਤ ਦੀ ਤਾਕਤ ਨੂੰ ਨਵੀਂ ਦਿਸ਼ਾ ਦੇਣ ਵਾਲਾ ਰਿਹਾ ਹੈ


DIsha

Content Editor

Related News