ਮੋਦੀ ਸਰਕਾਰ ਦਾ ਵੱਡਾ ਐਲਾਨ, 30 ਲੱਖ ਸਰਕਾਰੀ ਕਾਮਿਆਂ ਨੂੰ ਮਿਲੇਗਾ ਦੀਵਾਲੀ ਬੋਨਸ

Wednesday, Oct 21, 2020 - 04:27 PM (IST)

ਮੋਦੀ ਸਰਕਾਰ ਦਾ ਵੱਡਾ ਐਲਾਨ, 30 ਲੱਖ ਸਰਕਾਰੀ ਕਾਮਿਆਂ ਨੂੰ ਮਿਲੇਗਾ ਦੀਵਾਲੀ ਬੋਨਸ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਬੈਠਕ ਵਿਚ ਵੱਡਾ ਫੈਸਲਾ ਹੋਇਆ ਹੈ। ਕੈਬਨਿਟ ਨੇ 30 ਲੱਖ ਸਰਕਾਰੀ ਕਾਮਿਆਂ ਨੂੰ ਦੀਵਾਲੀ ਬੋਨਸ ਦੇਣ ਦਾ ਐਲਾਨ ਕੀਤਾ ਹੈ। ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਡੀ.ਬੀ.ਟੀ. ਯਾਨੀ ਡਾਇਰੈਕਟ ਬੈਨੇਫਿਟ ਟਰਾਂਸਫਰ ਜ਼ਰੀਏ ਸਿੱਧਾ ਕਾਮਿਆਂ ਦੇ ਖਾਤਿਆਂ ਵਿਚ ਪੈਸੇ ਟਰਾਂਸਫਰ ਕੀਤੇ ਜਾਣਗੇ। ਦੁਸ਼ਹਿਰੇ ਜਾਂ ਦੂਰਗਾ ਪੂਜਾ ਤੋਂ ਪਹਿਲਾਂ ਹੀ 30 ਲੱਖ ਕੇਂਦਰ ਸਰਕਾਰ ਦੇ ਕਾਮਿਆਂ ਨੂੰ 3737 ਕਰੋੜ ਰੁਪਏ ਦੇ ਬੋਨਸ ਦਾ ਭੁਗਤਾਨ ਤੁਰੰਤ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਤੁਰੰਤ ਪੈਸੇ ਟਰਾਂਸਫਰ ਕਰਣ ਦਾ ਹੁਕਮ ਵੀ ਦੇ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਇਸ ਕ੍ਰਿਕਟਰ ਨੇ ਸਾੜੀ ਪਾ ਕੇ ਕਰਵਾਇਆ ਵੈਡਿੰਗ ਫੋਟੋਸ਼ੂਟ, ਤਸਵੀਰਾਂ ਵਾਇਰਲ

ਇਸ ਤੋਂ ਪਹਿਲੇ ਹਫ਼ਤੇ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਣ ਨੇ ਸਰਕਾਰੀ ਕਾਮਿਆਂ ਲਈ ਸਪੈਸ਼ਲ ਫੈਸਟੀਵਲ ਐਡਵਾਂਸ ਸਕੀਮ ਦੀ ਸ਼ੁਰੂਆਤ ਕਰਣ ਦੀ ਘੋਸ਼ਣਾ ਕੀਤੀ। ਇਸ ਜ਼ਰੀਰੇ ਕਾਮੇ ਐਡਵਾਂਸ ਵਿਚ 10 ਹਜ਼ਾਰ ਰੁਪਏ ਲੈ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਕੋਵਿਡ-19 ਦਾ ਅਰਥ ਵਿਵਸਥਾ 'ਤੇ ਅਸਰ ਵੇਖਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਪੈਸ਼ਲ LTC ਕੈਸ਼ ਸਕੀਮ ਦਾ ਵੀ ਐਲਾਨ ਕੀਤਾ ਹੈ। ਇਸ ਦਾ ਫ਼ਾਇਦਾ ਕੇਂਦਰ ਸਰਕਾਰ ਦੇ ਕਾਮਿਆਂ ਨੂੰ ਮਿਲੇਗਾ। ਇਸ ਸਕੀਮ ਵਿਚ ਐਲ.ਟੀ.ਏ. ਦੇ ਬਦਲੇ ਕਾਮਿਆਂ ਨੂੰ ਕੈਸ਼ ਵਾਊਚਰ ਮਿਲੇਗਾ। ਹਾਲਾਂਕਿ ਇਸ ਦਾ ਇਸਤੇਮਾਲ 31 ਮਾਰਚ 2021 ਤੋਂ ਪਹਿਲਾਂ ਕਰਣਾ ਹੋਵੇਗਾ। ਇਸ ਸਹੂਲਤ ਦਾ ਲਾਭ ਲੈਣ ਲਈ ਸਰਕਾਰ ਦੀਆਂ ਕੁੱਝ ਗਾਈਡਲਾਇਨਜ਼ ਹਨ, ਜਿਸ ਦੀ ਪਾਲਣਾ ਕਰਣੀ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਯਾਤਰਾ ਮੰਗ ਵਿਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ: IPL 2020: ਪੰਜਾਬ ਦੇ 'ਲਕੀ ਚਾਰਮ' ਕ੍ਰਿਸ ਗੇਲ ਦੀ ਪਤਨੀ ਹੈ ਕਾਫ਼ੀ ਸਟਾਈਲਿਸ਼, ਵੇਖੋ ਤਸਵੀਰਾਂ

ਕੌਣ-ਕੌਣ ਚੁੱਕ ਸਕਦਾ ਹੈ ਸਪੈਸ਼ਨ ਫੈਸਟੀਵਲ ਐਡਵਾਂਸ ਸਕੀਮ ਦਾ ਫ਼ਾਇਦਾ

  • ਵਿੱਤ ਮੰਤਰੀ ਨੇ ਦੱਸਿਆ ਕਿ ਸਾਰੇ ਕੇਂਦਰੀ ਕਾਮੇ ਇਸ ਸਕਮੀ ਦਾ ਫ਼ਾਇਦੇ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਕਾਮੇ ਵੀ ਇਸ ਫ਼ਾਇਦਾ ਚੁੱਕ ਸਕਦੇ ਹਨ ਪਰ ਸੂਬਾ ਸਰਕਾਰ ਨੂੰ ਇਹ ਪ੍ਰਸਤਾਵ ਮੰਨਣੇ ਹੋਣਗੇ।
  • ਇਸ ਸਕੀਮ ਦਾ ਫ਼ਾਇਦਾ ਲੈਣ ਲਈ ਕਾਮਿਆਂ ਨੂੰ ਰੁਪੇ ਪ੍ਰੀ-ਪੇਡ ਕਾਰਡ ਮਿਲੇਗਾ। ਇਹ ਪਹਿਲਾਂ ਤੋਂ ਰੀਚਾਰਜ ਹੋਵੇਗਾ। ਇਸ ਵਿਚ 10,000 ਰੁਪਏ ਮਿਲਣਗੇ। ਨਾਲ ਹੀ ਇਸ 'ਤੇ ਲੱਗਣ ਵਾਲੇ ਸਾਰੇ ਬੈਂਕ ਚਾਰਜਸ ਵੀ ਸਰਕਾਰ ਹੀ ਦੇਵੇਗੀ।
  • ਇਹ ਫੈਸਟਿਵ ਐਡਵਾਂਸ 31 ਮਾਰਚ 2021 ਤੱਕ ਖ਼ਰਚ ਕਰਣਾ ਹੋਵੇਗਾ।
  • ਐਡਵਾਂਸ ਵਿਚ ਲਈ ਗਈ ਰਕਮ ਨੂੰ ਕਾਮੇ 10 ਮਹੀਨੇ ਵਿਚ ਵਾਪਸ ਕਰ ਸਕਦੇ ਹਨ। ਯਾਨੀ ਹਜ਼ਾਰ ਰੁਪਏ ਮਹੀਨੇ ਦੀ ਕਿਸ਼ਤ ਚੁਕਾਉਣੀ ਹੋਵੇਗੀ।

ਇਹ ਵੀ ਪੜ੍ਹੋ: ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, EPFO ਨੇ ਬੀਮਾ ਰਾਸ਼ੀ 'ਚ ਵਾਧੇ ਸਮੇਤ ਕੀਤੇ ਕਈ ਅਹਿਮ ਬਦਲਾਅ


author

cherry

Content Editor

Related News