ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਰਟਰਡ ਹਵਾਈ ਜਹਾਜ਼ ਦਾ ਬਿੱਲ ਹੋਵੇ ਜਨਤਕ
Wednesday, Feb 28, 2018 - 04:37 PM (IST)

ਨਵੀਂ ਦਿੱਲੀ — ਕੇਂਦਰੀ ਸੂਚਨਾ ਕਮਿਸ਼ਨ (ਸੀ. ਆਈ. ਸੀ.) ਨੇ ਵਿਦੇਸ਼ ਮੰਤਰਾਲਾ ਨੂੰ ਪਿਛਲੇ ਲਗਭਗ 4 ਸਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਵਿਦੇਸ਼ੀ ਦੌਰਿਆਂ ਦੌਰਾਨ ਵਰਤੇ ਗਏ ਏਅਰ ਇੰਡੀਆ ਦੇ ਚਾਰਟਰਡ ਹਵਾਈ ਜਹਾਜ਼ 'ਤੇ ਆਏ ਖਰਚੇ ਸਬੰਧੀ ਬਿੱਲ ਜਨਤਕ ਕਰਨ ਦਾ ਹੁਕਮ ਦਿੱਤਾ ਹੈ।
ਮੁੱਖ ਸੂਚਨਾ ਕਮਿਸ਼ਨਰ ਆਰ. ਕੇ. ਮਾਥੁਰ ਨੇ ਮੰਤਰਾਲਾ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਮੋਦੀ ਦੇ ਵਿਦੇਸ਼ੀ ਦੌਰਿਆਂ ਲਈ ਭਾਰਤੀ ਹਵਾਈ ਫੌਜ ਅਤੇ ਏਅਰ ਇੰਡੀਆ ਵੱਲੋਂ ਦਿੱਤੇ ਗਏ ਬਿੱਲ ਦੀ ਰਕਮ, ਸੰਦਰਭ ਗਿਣਤੀ ਅਤੇ ਬਿੱਲ ਦੀ ਮਿਤੀ ਨਾਲ ਜੁੜੇ ਵੇਰਵਿਆਂ ਨਾਲ ਸਬੰਧਤ ਦਸਤਾਵੇਜ਼ ਇਕ ਥਾਂ 'ਤੇ ਇਕੱਠੇ ਨਹੀਂ ਹਨ। ਬਿਨੇਕਾਰ ਵੱਲੋਂ ਮੰਗੀ ਗਈ ਸੂਚਨਾ ਨੂੰ ਇਕੱਠਾ ਕਰਨ ਲਈ ਵੱਡੀ ਗਿਣਤੀ 'ਚ ਅਧਿਕਾਰੀਆਂ ਨੂੰ ਲਾਉਣਾ ਹੋਵੇਗਾ।