ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਅੱਜ, ਸੇਵਾ ਹਫ਼ਤੇ ਦੇ ਰੂਪ ''ਚ ਮਨਾ ਰਹੀ ਹੈ BJP

09/17/2020 3:02:34 AM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 70ਵਾਂ ਜਨਮ ਦਿਨ ਹੈ। ਭਾਰਤੀ ਜਨਤਾ ਪਾਰਟੀ  (ਬੀਜੇਪੀ) ਨੇ ਇਸ ਦੇ ਲਈ ਖਾਸ ਤਿਆਰੀਆਂ ਕੀਤੀਆਂ ਹਨ। ਬੀਜੇਪੀ ਨੇ ਇਸ ਮੌਕੇ ਸੇਵਾ ਹਫ਼ਤੇ ਦੀ ਸ਼ੁਰੂਆਤ ਕੀਤੀ ਹੈ ਜੋ 14 ਤੋਂ 20 ਸਤੰਬਰ ਤੱਕ ਚੱਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ 'ਤੇ ਆਯੋਜਿਤ ਸੇਵਾ ਹਫ਼ਤੇ 'ਚ ਮੰਡਲ ਤੋਂ ਲੈ ਕੇ ਬੂਥ ਪੱਧਰ ਤੱਕ ਦੀ ਹਰ ਇੱਕ ਇਕਾਈ ਦੇ ਕਰਮਚਾਰੀ ਆਪਣੇ-ਆਪਣੇ ਸਥਾਨਾਂ 'ਤੇ ਸੇਵਾ ਦੇ ਵੱਖ-ਵੱਖ ਕੰਮ ਕਰਨਗੇ। ਇਸ ਬਾਰੇ ਪਾਰਟੀ ਪ੍ਰਧਾਨ ਜੇ.ਪੀ. ਨੱਡਾ ਨੇ ਦੱਸਿਆ ਕਿ ਭਾਵੇ ਉਹ ਹਸਪਤਾਲ 'ਚ ਫਲ ਵੰਡ ਹੋਵੇ, ਬੱਚਿਆਂ ਨੂੰ ਕਿਤਾਬ ਉਪਲੱਬਧ ਕਰਵਾਉਣਾ ਹੋਵੇ, ਖੂਨ ਦਾਨ ਵਰਗੇ ਕਈ ਕੰਮ ਹਰ ਥਾਂ ਕੀਤੇ ਜਾਣਗੇ।

14 ਤੋਂ 20 ਸਤੰਬਰ ਤੱਕ ਚੱਲਣ ਵਾਲੇ ਦੇਸ਼ ਵਿਆਪੀ ਸੇਵਾ ਹਫ਼ਤਾ ਮੁਹਿੰਮ ਦੇ ਤਹਿਤ ਜੇ.ਪੀ. ਨੱਡਾ ਨੇ ਸਾਰੇ ਸੰਗਠਨਾਤਮਕ ਇਕਾਈਆਂ ਅਤੇ ਕਰਮਚਾਰੀਆਂ ਨੂੰ ਵੱਖ-ਵੱਖ ਸੇਵਾ ਸਰਗਰਮੀਆਂ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। 17 ਸਤੰਬਰ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ 70ਵੇਂ ਜਨਮ ਦਿਵਸ ਦੇ ਸਮਾਰੋਹ 'ਚ ਭਾਜਪਾ ਨੇ 14 ਤੋਂ 20 ਸਤੰਬਰ ਤੱਕ ਦੇਸ਼ ਵਿਆਪੀ 'ਸੇਵਾ ਹਫ਼ਤਾ' ਮੁਹਿੰਮ ਸ਼ੁਰੂ ਕੀਤੀ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬੀਜੇਪੀ ਕੇਂਦਰੀ ਦਫ਼ਤਰ 'ਤੇ ਪ੍ਰਧਾਨ ਮੰਤਰੀ ਦੇ 70ਵੇਂ ਜਨਮ ਦਿਵਸ ਮੌਕੇ ਆਯੋਜਿਤ 'ਸੇਵਾ ਹਫ਼ਤੇ' ਦੀ ਪ੍ਰਦਰਸ਼ਨੀ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਾਰਟੀ ਪ੍ਰਧਾਨ ਜੇ.ਪੀ. ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਬੀਜੇਪੀ ਦਾ ਹਰ ਇੱਕ ਕਰਮਚਾਰੀ ਜਨਸੇਵਾ ਦੇ ਕੰਮ ਦੀ ਤਿਆਰੀ 'ਚ ਲੱਗਾ ਹੈ।

ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ 'ਚ ਸੇਵਾ ਹਫ਼ਤੇ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਰਿੰਦਰ ਮੋਦੀ ਦੇ ਵਿਕਾਸ ਕੰਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਰਹਿੰਦੇ ਹੋਏ ਨਰਿੰਦਰ ਮੋਦੀ ਨੇ ਭਾਰਤ ਦਾ ਨਾਮ ਦੁਨੀਆ ਭਰ 'ਚ ਰੋਸ਼ਨ ਕੀਤਾ ਹੈ। ਕੋਰੋਨਾ ਵਰਗੇ ਮੁਸ਼ਕਲ ਸਮੇਂ 'ਚ ਪ੍ਰਧਾਨ ਮੰਤਰੀ ਮੋਦੀ ਨੇ ਗਰੀਬ, ਮਜ਼ਦੂਰ, ਕਿਸਾਨਾਂ ਅਤੇ ਮਜ਼ਦੂਰਾਂ ਲਈ ਰਾਸ਼ਨ ਤੋਂ ਲੈ ਕੇ ਆਰਥਿਕ ਮਦਦ ਦੇਣ ਦਾ ਕੰਮ ਕੀਤਾ ਹੈ। ਨੱਡਾ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੇਵਾ ਭਾਵ ਨਾਲ ਕੰਮ ਕੀਤਾ ਹੈ।

ਜ਼ਰੂਰਤਮੰਦਾਂ ਦੀ ਮਦਦ
ਸੇਵਾ ਹਫ਼ਤੇ ਦੌਰਾਨ ਹੋਣ ਵਾਲੇ ਪ੍ਰੋਗਰਾਮਾਂ ਦੀ ਥੀਮ 70 ਰੱਖੀ ਗਈ ਹੈ ਕਿਉਂਕਿ ਇਹ ਪ੍ਰਧਾਨ ਮੰਤਰੀ ਮੋਦੀ ਦਾ 70ਵਾਂ ਜਨਮ ਦਿਨ ਹੈ। ਪਾਰਟੀ ਵਲੋਂ ਜਾਰੀ ਸਰਕੂਲਰ ਮੁਤਾਬਕ, ਸੇਵਾ ਹਫ਼ਤੇ ਦੌਰਾਨ ਦੇਸ਼ ਦੇ ਹਰ ਮੰਡਲ 'ਚ 70 ਅਪਾਹਜ ਲੋਕਾਂ ਨੂੰ ਉਨ੍ਹਾਂ ਦੇ ਜ਼ਰੂਰਤ ਦੇ ਸਾਮਾਨ ਦਿੱਤੇ ਜਾਣਗੇ। ਉਨ੍ਹਾਂ ਨੂੰ ਪਾਰਟੀ ਵਲੋਂ ਨਕਲੀ ਉਪਕਰਣ ਵੰਡੇ ਜਾਣਗੇ। ਇਸ ਤੋਂ ਇਲਾਵਾ 70 ਅੰਨ੍ਹੇ ਲੋਕਾਂ ਨੂੰ ਚਸ਼ਮੇ ਵੀ ਦਿੱਤੇ ਜਾਣਗੇ।

ਇਸ ਦੌਰਾਨ ਬੀਜੇਪੀ ਨੇਤਾ ਕੋਰੋਨਾ ਗਾਈਡਲਾਈਨਸ ਦਾ ਪਾਲਣ ਕਰਦੇ ਹੋਏ 70 ਹਸਪਤਾਲਾਂ ਅਤੇ ਗਰੀਬ ਕਾਲੋਨੀਆਂ 'ਚ ਫਲ ਵੰਡਣਗੇ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਖਸੀਅਤ ਅਤੇ ਕਾਰਜਾਂ 'ਤੇ ਵੈਬਿਨਾਰਾਂ ਦੇ ਜ਼ਰੀਏ 70 ਵੱਡੇ ਵਰਚੁਅਲ ਕਾਨਫਰੰਸ ਦਾ ਵੀ ਪ੍ਰਬੰਧ ਹੋਵੇਗਾ। ਪਾਰਟੀ ਨੇ ਇਸਦੇ ਲਈ ਵੱਡੇ ਪੱਧਰ 'ਤੇ ਤਿਆਰੀ ਕੀਤੀ ਹੈ।

ਇਸ ਤੋਂ ਇਲਾਵਾ ਬੀਜੇਪੀ ਦੇਸ਼ ਭਰ 'ਚ ਹਰ ਬੂਥ ਪੱਧਰ 'ਤੇ 70 ਬੂਟੇ ਲਗਾਏਗੀ। ਨਾਲ ਹੀ ਹਰ ਜ਼ਿਲ੍ਹੇ ਦੇ 70 ਪਿੰਡਾਂ 'ਚ ਸਫਾਈ ਪ੍ਰੋਗਰਾਮ ਚਲਾਇਆ ਜਾਵੇਗਾ ਅਤੇ ਪਲਾਸਟਿਕ ਮੁਕਤ ਭਾਰਤ ਦੀ ਸਹੁੰ ਦਿਵਾਈ ਜਾਵੇਗੀ। 

ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਦੀ ਸੀਨੀਅਰ ਨੇਤਾ ਵਸੁੰਧਰਾ ਰਾਜੇ ਨੇ ਪ੍ਰਧਾਨ ਮੰਤਰੀ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ, ਭਾਰਤ ਨੂੰ ਬੇਮਿਸਾਲ ਗਤੀ ਨਾਲ ਤਰੱਕੀ ਦੇ ਰਾਹ 'ਤੇ ਲੈਣ ਜਾਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਸੀਂ ਹਮੇਸ਼ਾਂ ਤੰਦਰੁਸਤ ਰਹੋ,  ਲੰਬੀ ਉਮਰ ਹੋਵੇ ਅਤੇ ਤੁਹਾਡੇ ਕੁਸ਼ਲ ਅਗਵਾਈ 'ਚ ਭਾਰਤ ਦਾ ਸਨਮਾਨ ਅਸਮਾਨ ਦੀਆਂ ਬੇਅੰਤ ਸਿਖਰਾਂ ਨੂੰ ਛੋਹਵੋ, ਅਜਿਹੀ ਮੇਰੀ ਕਾਮਨਾ ਹੈ। ਇਹ ਤੁਹਾਡੀ ਦ੍ਰਿੜ ਇੱਛਾ ਸ਼ਕਤੀ ਦਾ ਨਤੀਜਾ ਹੈ ਕਿ ਇੱਕ ਪਾਸੇ ਜਿੱਥੇ ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਦੀ ਦਹਿਸ਼ਤ ਨਾਲ ਜੂਝ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸਾਡਾ ਭਾਰਤ ਤਮਾਮ ਰੁਕਾਵਟਾਂ ਨੂੰ ਦੂਰ ਕਰ ਨਵੀਂ ਊਰਜਾ ਦੇ ਨਾਲ ਅੱਗੇ ਵੱਧ ਰਿਹਾ ਹੈ। ਸਵੈ-ਨਿਰਭਰ ਬਣ ਕੇ ਸੰਸਾਰ 'ਚ ਆਪਣੀ ਵੱਖਰੀ ਪਛਾਣ ਕਾਇਮ ਕਰ ਰਿਹਾ ਹੈ।

ਤਾਮਿਲਨਾਡੂ 'ਚ ਬਣਿਆ 70 ਕਿੱਲੋ ਦਾ ਲੱਡੂ
ਇਸ ਖਾਸ ਦਿਨ ਲਈ ਤਾਮਿਲਨਾਡੂ 'ਚ ਬੀਜੇਪੀ ਕਰਮਚਾਰੀਆਂ ਨੇ ਮੈਡੀਕਲ ਕੈਂਪ ਲਗਾਇਆ ਹੈ। ਪ੍ਰਧਾਨ ਮੰਤਰੀ ਮੋਦੀ ਦੇ 70ਵੇਂ ਜਨਮ ਦਿਨ 'ਤੇ ਬੀਜੇਪੀ ਕਰਮਚਾਰੀਆਂ ਨੇ 70 ਕਿੱਲੋ ਦਾ ਲੱਡੂ ਬਣਵਾਇਆ। 70 ਕਿੱਲੋ ਦੇ ਇਸ ਲੱਡੂ ਨੂੰ ਕੋਇੰਬਟੂਰ ਸਥਿਤ ਸਿਵਨ ਕਮਾਚੀ ਅੰਮਨ ਮੰਦਰ 'ਚ ਭਗਵਾਨ ਸ਼ਿਵ ਨੂੰ ਚੜ੍ਹਾਇਆ ਗਿਆ। ਪਾਰਟੀ ਕਰਮਚਾਰੀਆਂ ਨੇ ਇੱਕ ਵੱਡਾ ਜਲੂਸ ਕੱਢਿਆ ਅਤੇ ਮੰਦਰ ਪੁੱਜੇ। ਉੱਥੇ ਪੂਜਾ-ਪਾਠ ਤੋਂ ਬਾਅਦ ਪ੍ਰਸਾਦ ਦੇ ਰੂਪ 'ਚ ਲੱਡੂ ਆਮ ਲੋਕਾਂ 'ਚ ਵੰਡਿਆ ਗਿਆ।


Inder Prajapati

Content Editor

Related News