ਇਸ ਹਫਤੇ UAE ਦੇ ਦੌਰੇ ''ਤੇ ਹੋਣਗੇ PM ਮੋਦੀ
Monday, Feb 05, 2018 - 06:25 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫਤੇ ਸੰਯੁਕਤ ਅਰਬ ਅਮੀਰਾਤ ਯੂ. ਏ. ਈ. ਦੇ ਦੌਰੇ 'ਤੇ ਹੋਣਗੇ। ਅਧਿਕਾਰੀਆਂ ਅਤੇ ਉਦਯੋਗ ਜਗਤ ਦੇ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਤੇਲ-ਸੰਪੂਰਣ ਰਾਸ਼ਟਰ ਦੇ ਨਾਲ ਆਪਣੇ ਸੰਬੰਧਾਂ ਦੀ ਕਾਫੀ ਕਦਰ ਕਰਦਾ ਹੈ ਅਤੇ ਮੋਦੀ ਦੀ ਇਸ ਯਾਤਰਾ ਨਾਲ ਦੋਵੇਂ ਪੱਖਾਂ ਵਿਚਾਲੇ ਸਿਆਸੀ, ਆਰਥਿਕ ਅਤੇ ਸੁਰੱਖਿਆ ਖੇਤਰ 'ਚ ਸਹਿਯੋਗ ਅਤੇ ਮਜ਼ਬੂਤੀ ਹੋਵੇਗੀ। ਪ੍ਰਧਾਨ ਮੰਤਰੀ ਮੋਦੀ 10-11 ਫਰਵਰੀ ਨੂੰ ਸੰਯੁਕਤ ਅਰਬ ਅਮੀਰਾਤ 'ਚ ਹੋਣਗੇ ਅਤੇ ਦੁਬਈ 'ਚ ਛੇਵੇਂ ਸਲਾਨਾ 'ਵਿਸ਼ਵ ਪ੍ਰਸ਼ਾਸਨ ਸੰਮੇਲਨ' ਨੂੰ ਸੰਬੋਧਿਤ ਕਰਨਗੇ।
ਇਸ ਸੰਮੇਲਨ 'ਚ ਭਵਿੱਖ ਦੀਆਂ ਚੁਣੌਤੀਆਂ, ਤਕਨੀਕਾਂ ਅਤੇ ਪ੍ਰਕਿਰਿਆਵਾਂ ਦੇ ਵਿਸ਼ੇ 'ਤੇ ਚਰਚਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਦਾ ਇਹ ਦੂਜਾ ਦੌਰਾ ਹੋਵੇਗਾ। ਯੂ. ਏ. ਈ. 'ਚ ਭਾਰਤੀ ਰਾਜਦੂਤ ਨਵਦੀਪ ਸਿੰਘ ਸੂਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਦੂਜੀ ਯੂ. ਏ. ਈ. ਯਾਤਰਾ ਤੋਂ ਇਹ ਸੰਕੇਤ ਮਿਲਦਾ ਹੈ ਕਿ ਅਸੀਂ ਭਾਰਤ-ਯੂ. ਏ. ਈ. ਦੇ ਸੰਬੰਧਾਂ ਨੂੰ ਕਿੰਨਾ ਮਹੱਤਵ ਦੇ ਰਹੇ ਹਾਂ।
