ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ, ਪੜੋ ਮੋਦੀ ਦੇ 'ਮਨ

10/29/2017 4:51:44 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਕ ਵਾਰ ਫਿਰ 'ਮਨ ਕੀ ਬਾਤ' ਪ੍ਰੋਗਾਰਾਮ ਦੇ ਜ਼ਰੀਏ ਦੇਸ਼ਵਾਸੀਆਂ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਦੀ 'ਮਨ ਕੀ ਬਾਤ' ਦਾ ਇਹ 37ਵਾਂ ਐਡੀਸ਼ਨ ਹੈ। ਇਸ ਦੌਰਾਨ ਉਨ੍ਹਾਂ ਨੇ ਗੁਰੂ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਹਰ ਮਹੀਨੇ ਦੇ ਆਖਿਰ 'ਚ ਐਤਵਾਰ ਨੂੰ ਦੇਸ਼ ਵਾਸੀਆਂ ਦੇ ਨਾਲ ਜੁੜਦੇ ਹਨ। ਪ੍ਰਧਾਨ ਮੰਤਰੀ ਮੋਦੀ ਲੋਕਾਂ ਵਲੋਂ ਭੇਜੇ ਗਏ ਸੁਝਾਵਾਂ ਨੂੰ ਇਸ ਪ੍ਰੋਗਰਾਮ 'ਚ ਸ਼ਾਮਲ ਕਰਦੇ ਹਨ।

'ਮਨ ਕੀ ਬਾਤ' ਦੀਆਂ ਖਾਸ ਗੱਲਾਂ
- ਦੁਨੀਆਂ ਚੜ੍ਹਦੇ ਹੋਏ ਸੂਰਜ ਦੀਆਂ ਗੱਲਾਂ ਕਰਦੀ ਹੈ ਪਰ ਛੱਠ ਦਾ ਤਿਉਹਾਰ ਵੀ ਉਨ੍ਹਾਂ ਦੀ ਉਪਾਸਨਾ ਦਾ ਸੰਸਕਾਰ ਦਿੰਦਾ ਹੈ, ਜਿਨ੍ਹਾਂ ਦਾ ਡੁੱਬਣਾ ਤੈਅ ਹੈ। ਆਸਥਾ ਦੇ ਇਸ ਮਹਾਂ ਪਰਵ 'ਚ ਚੜ੍ਹਦੇ ਹੋਏ ਸੂਰਜ ਅਤੇ ਡੁੱਬਦੇ ਹੋਏ ਸੂਰਜ ਦੀ ਪੂਜਾ ਦਾ ਸੰਦੇਸ਼ ਵਿਲੱਖਣ ਸੰਸਕਾਰ ਨਾਲ ਭਰਿਆ ਹੋਇਆ ਹੈ।

- ਸ਼੍ਰੀ ਗੁਰੂ ਨਾਨਾਕ ਦੇਵ ਜੀ ਨੇ 28 ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਸੱਚੀ ਮਨੁੱਖਤਾ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਨੇ ਪੂਰੀ ਮਨੁੱਖਤਾ ਦੇ ਕਲਿਆਣ ਬਾਰੇ 'ਚ ਸੋਚਿਆ। ਗੁਰੂ ਜੀ ਨੇ ਲੋਕਾਂ ਨੂੰ ਸੱਚਾਈ, ਤਿਆਗ ਅਤੇ ਕਰਮ-ਨਿਸ਼ਠਾ ਦਾ ਮਾਰਗ ਦਿਖਾਇਆ ਅਤੇ ਇਸ ਨੂੰ ਗੱਲਾਂ 'ਚ ਹੀ ਨਹੀਂ, ਬਲਕਿ ਕਰਕੇ ਦਿਖਾਇਆ। ਉਨ੍ਹਾਂ ਨੇ ਲੰਗਰ ਸ਼ੁਰੂ ਕੀਤਾ, ਜਿਸ ਨਾਲ ਲੋਕਾਂ ਅੰਦਰ ਸੇਵਾ ਭਾਵਨਾ ਪੈਦਾ ਹੋਈ ਅਤੇ ਇਕੱਠੇ ਬੈਠ ਤੇ ਲੰਗਰ ਛੱਕਣ ਨਾਲ ਲੋਕਾਂ 'ਚ ਏਕਤਾ ਅਤੇ ਸਮਾਨਤਾ ਦੀ ਭਾਵਨਾ ਜਾਗ੍ਰਿਤ ਹੋਈ।
- ਗੁਰੂ ਨਾਨਾਕ ਦੇਵ ਜੀ ਨੇ ਸਮਰੱਥ ਜੀਵਨ ਦੇ ਤਿੰਨ ਉਦੇਸ਼ ਦਿੱਤੇ— ਪ੍ਰਮਾਤਮਾ ਦਾ ਨਾਮ ਜੱਪੋ, ਮਿਹਨਤ ਕਰੋ, ਕੰਮ ਕਰੋ ਅਤੇ ਜ਼ਰੂਰਤਮੰਦਾਂ ਦੀ ਮਦਦ ਕਰੋ। 
- ਏਸ਼ੀਆ ਕਪ 'ਚ ਭਾਰਤੀ ਹਾਕੀ ਟੀਮ ਅਤੇ ਡੈਨਮਾਰਕ ਓਪਨ 'ਚ ਕਿਦੰਬੀ ਸ਼੍ਰੀਕਾਂਤ ਦੀ ਜਿੱਤ 'ਤੇ ਉਨ੍ਹਾਂ ਨੇ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ 'ਚ ਫੀਫਾ ਆਯੋਜਨ ਤੋਂ ਬਾਅਦ ਫੁੱਟਬਾਲ ਦੇ ਭਵਿੱਖ ਨੂੰ ਉਜਵਲ ਦੱਸਿਆ।
''ਸਾਡੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਇਸ ਦੇ ਬਲ 'ਤੇ ਭਾਰਤ ਨੂੰ ਦਸ ਸਾਲ ਬਾਅਦ ਏਸ਼ੀਆ ਕੱਪ ਚੈਂਪੀਅਨ ਬਣਾਇਆ ਹੈ।'' ਇਸ ਤੋਂ ਪਹਿਲਾਂ ਭਾਰਤ 2003 ਅਤੇ 2007 'ਚ ਏਸ਼ੀਆ ਕੱਪ ਚਂੈਪੀਅਨ ਬਣਿਆ ਸੀ। 
- ਸਰਦਾਰ ਵੱਲਭ ਭਾਈ ਪਟੇਲ ਨੇ ਆਧੁਨਿਕ ਅਖੰਡ ਭਾਰਤ ਦੀ ਨੀਂਹ ਰੱਖੀ ਅਤੇ ਇਸ ਲਈ ਉਨ੍ਹਾਂ ਨੇ ਜ਼ਰੂਰਤ ਮਾਨ ਮਨੌਬਲ ਅਤੇ ਬਲ ਪ੍ਰਯੋਗ ਕੀਤਾ ਅਤੇ ਮੁਸ਼ਕਿਲ ਸਮੱਸਿਆਵਾਂ ਦਾ ਵਿਹਾਰਕ ਹੱਲ ਕੱਢਿਆ।
- ਦੇਸ਼ ਦੀ ਇਸ ਮਹਾਨ ਸੰਤਾਨ ਦੀ ਅਸਧਾਰਨ ਯਾਤਰਾ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਨ। ਮੋਦੀ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਉਹ ਨਾ ਸਿਰਫ ਪਰਿਵਰਤਨਕਾਰੀ ਵਿਚਾਰ ਦਿੰਦੇ ਸਨ ਬਲਕਿ ਉਨ੍ਹਾਂ ਨੂੰ ਅੰਜਾਮ ਦੇਣ ਲਈ ਮੁਸ਼ਕਿਲ ਤੋਂ ਮੁਸ਼ਕਿਲ ਸਮੱਸਿਆਵਾਂ ਦਾ ਵਿਵਹਾਰਕ ਹੱਲ ਲੱਭਣ 'ਚ ਵੀ ਸਮਰੱਥ ਸਨ। ਵਿਚਾਰਾਂ ਨੂੰ ਪੂਰਾ ਕਰਨ 'ਚ ਉਨ੍ਹਾਂ ਨੂੰ ਮੁਹਾਰਤ ਹਾਸਿਲ ਸੀ।
31 ਅਕਤੂਬਰ ਨੂੰ ਸਰਦਾਰ ਪਟੇਲ ਦੀ ਜਯੰਤੀ ਦੇ ਮੌਕੇ 'ਤੇ ਦੇਸ਼ ਭਰ 'ਚ 'ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਜਾਏਗਾ, ਜਿਸ 'ਚ ਬੱਚੇ, ਨੌਜਵਾਨ, ਮਹਿਲਾਵਾਂ, ਸਾਰੇ ਉਮਰ ਦੇ ਲੋਕ ਸ਼ਾਮਲ ਹੋਣਗੇ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਇਸ 'ਚ ਭਾਗ ਲੈਣ ਦੀ ਅਪੀਲ ਕੀਤੀ।
31 ਅਕਤੂਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਹੈ। ਇਸ ਦਿਨ ਇੰਦਰਾ ਗਾਂਧੀ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ।


 


Related News