PM ਮੋਦੀ ਨੇ ਕਾਂਗਰਸ ''ਤੇ ਵਿੰਨ੍ਹਿਆ ਨਿਸ਼ਾਨਾ, ਦੱਸਿਆ ''ਜੰਗ ਲੱਗਾ ਲੋਹਾ''
Monday, Sep 25, 2023 - 01:46 PM (IST)
ਭੋਪਾਲ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਵਿਕਾਸ ਵਿਰੋਧਈ ਪਾਰਟੀ ਦੱਸਦੇ ਹੋਏ ਕਿਹਾ ਕਿ ਕਾਂਗਰਸ ਨੇ ਆਪਣੇ ਹਿੱਤ ਲਈ ਲੋਕਾਂ ਨੂੰ ਗਰੀਬ ਬਣਾਈ ਰੱਖਿਆ। ਪ੍ਰਧਾਨ ਮੰਤਰੀ ਨੇ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ਨੂੰ ਕਿਹਾ ਕਿ ਕਾਂਗਰਸ 'ਭ੍ਰਿਸ਼ਟਾਚਾਰ ਦੇ ਇਤਿਹਾਸ ਵਾਲੀ ਪਰਿਵਾਰਵਾਦੀ ਪਾਰਟੀ' ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਜੰਗ ਲੱਗੇ ਉਸ ਲੋਹੇ ਦੀ ਤਰ੍ਹਾਂ ਹੈ, ਜਿਸ ਨੂੰ ਜੇਕਰ ਮੀਂਹ 'ਚ ਰੱਖ ਦਿੱਤਾ ਜਾਵੇ ਤਾਂ ਉਹ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੂੰ ਮੌਕਾ ਮਿਲਿਆ ਤਾਂ ਉਹ ਮੱਧ ਪ੍ਰਦੇਸ਼ ਨੂੰ 'ਬੀਮਾਰੂ' ਬਣਾ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਡਿਜੀਟਲ ਭੁਗਤਾਨ ਦਾ ਵਿਰੋਧ ਕੀਤਾ ਸੀ ਪਰ ਅੱਜ ਪੂਰੀ ਦੁਨੀਆ 'ਯੂਪੀਆਈ ਮੋਡ' ਤੋਂ ਪ੍ਰਭਾਵਿਤ ਹੈ।
ਇਹ ਵੀ ਪੜ੍ਹੋ : AC ਲਗਾ ਕੇ ਸੌਂ ਗਿਆ ਡਾਕਟਰ, ਨਿੱਜੀ ਕਲੀਨਿਕ 'ਚ ਦਾਖ਼ਲ 2 ਨਵਜਨਮੇ ਬੱਚਿਆਂ ਨਾਲ ਵਾਪਰਿਆ ਭਾਣਾ
ਉਨ੍ਹਾਂ ਕਿਹਾ,''ਕਾਂਗਰਸ ਨੇ ਆਪਣੇ ਹਿੱਤ ਲਈ ਲੋਕਾਂ ਨੂੰ ਗਰੀਬ ਬਣਾਈ ਰੱਖਿਆ, ਜਦੋਂ ਕਿ ਭਾਜਪਾ ਦੇ ਸ਼ਾਸਨ 'ਚ 5 ਸਾਲਾਂ 'ਚ 13.5 ਕਰੋੜ ਤੋਂ ਵੱਧ ਲੋਕ ਗਰੀਬੀ ਤੋਂ ਬਾਹਰ ਆਏ।'' ਪੀ.ਐੱਮ. ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਲੰਬੇ ਸਮੇਂ ਤੱਕ ਮੱਧ ਪ੍ਰਦੇਸ਼ 'ਚ ਕਾਂਗਰਸ ਦਾ ਸ਼ਾਸਨ ਰਿਹਾ ਅਤੇ ਕਾਂਗਰਸ ਨੇ ਖੁਸ਼ਹਾਲ ਮੱਧ ਪ੍ਰਦੇਸ਼ ਨੂੰ 'ਬੀਮਾਰੂ ਰਾਜ' ਬਣਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਵੋਟਿੰਗ ਕਰਨ ਜਾ ਰਹੇ ਵੋਟਰ ਕਿਸਮਤਵਾਲੇ ਹਨ, ਕਿਉਂਕਿ ਉਨ੍ਹਾਂ ਨੇ ਮੱਧ ਪ੍ਰਦੇਸ਼ 'ਚ ਸਿਰਫ਼ ਭਾਜਪਾ ਦੀ ਸਰਕਾਰ ਦੇਖੀ, ਜੋ ਭਾਰਤ ਦੇ ਵਿਕਾਸ ਦੇ ਦ੍ਰਿਸ਼ਟੀਕੋਣ ਦਾ ਅਹਿਮ ਕੇਂਦਰ ਹੈ। ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ ਮਹਿਲਾ ਰਾਖਵਾਂਕਰਨ ਬਿੱਲ ਦਾ ਮਜ਼ਬੂਰੀ 'ਚ ਸਮਰਥਨ ਕੀਤਾ ਅਤੇ ਬਿੱਲ ਸਿਰਫ਼ ਇਸ ਲਈ ਪਾਸ ਹੋ ਸਕਿਆ, ਕਿਉਂਕਿ 'ਮੋਦੀ ਹੈ ਤਾਂ ਮੁਮਕਿਨ' ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ, ਗੁਣਵੱਤਾਪੂਰਨ ਸੜਕਾਂ, ਸਟੇਸ਼ਨ ਦੇ ਨਿਰਮਾਣ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕਰਨ ਲਈ ਵੀ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8