PM ਮੋਦੀ ਬੋਲੇ- ਸਾਲ 2024 ਦਾ ਸ਼ਾਨਦਾਰ ਆਗਾਜ਼, ਵਿਗਿਆਨੀਆਂ ਦਾ ਧੰਨਵਾਦ
Monday, Jan 01, 2024 - 03:34 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪਹਿਲੇ ਐਕਸ-ਰੇਅ-ਪੋਲਰੀਮੀਟਰ ਸੈਟੇਲਾਈਟ ਦੇ ਸਫ਼ਲ ਲਾਂਚਿੰਗ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਪੁਲਾੜ ਖੇਤਰ ਵਿਚ ਭਾਰਤ ਦਾ ਹੁਨਰ ਵਧੇਗਾ।
ਇਹ ਵੀ ਪੜ੍ਹੋ- ISRO ਨੇ ਨਵੇਂ ਸਾਲ ਦੇ ਪਹਿਲੇ ਦਿਨ ਰਚਿਆ ਇਤਿਹਾਸ, ਸੈਟੇਲਾਈਟ XPoSAT ਨੂੰ ਕੀਤਾ ਲਾਂਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਸਾਲ 2024 ਦੀ ਸ਼ਾਨਦਾਰ ਸ਼ੁਰੂਆਤ, ਸਾਡੇ ਵਿਗਿਆਨੀਆਂ ਦਾ ਧੰਨਵਾਦ! ਇਹ ਲਾਂਚਿੰਗ ਪੁਲਾੜ ਖੇਤਰ ਲਈ ਸ਼ਾਨਦਾਰ ਖ਼ਬਰ ਹੈ ਅਤੇ ਇਸ ਖੇਤਰ 'ਚ ਭਾਰਤ ਦੇ ਹੁਨਰ ਨੂੰ ਵਧਾਏਗਾ। ਭਾਰਤ ਨੂੰ ਬੇਮਿਸਾਲ ਉਚਾਈਆਂ 'ਤੇ ਲਿਜਾਣ ਲਈ ਇਸਰੋ ਦੇ ਸਾਡੇ ਵਿਗਿਆਨੀਆਂ ਅਤੇ ਪੂਰੇ ਪੁਲਾੜ ਭਾਈਚਾਰੇ ਨੂੰ ਸ਼ੁੱਭਕਾਮਨਾਵਾਂ।
ਇਹ ਵੀ ਪੜ੍ਹੋ- PM ਮੋਦੀ ਨੇ ਨਵੇਂ ਸਾਲ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ, ਕਿਹਾ- ਇਹ ਸਾਲ ਸਭ ਲਈ ਖੁਸ਼ਹਾਲੀ ਅਤੇ ਸ਼ਾਂਤੀ ਲਿਆਵੇ
ਦੱਸ ਦੇਈਏ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਨੂੰ ਐਕਸ-ਰੇਅ ਪੋਲਰੀਮੀਟਰ ਸੈਟੇਲਾਈਟ ਲਾਂਚ ਕੀਤਾ, ਜੋ ਬਲੈਕ ਹੋਲ ਵਰਗੇ ਖਗੋਲੀ ਰਹੱਸਾਂ ਦਾ ਅਧਿਐਨ ਕਰੇਗਾ। ਇਸਰੋ ਦੇ ਸਭ ਤੋਂ ਭਰੋਸੇਮੰਦ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV) ਨੇ ਆਪਣੇ C58 ਮਿਸ਼ਨ ਵਿਚ ਮੇਨ ਐਕਸ-ਰੇਅ ਪੋਲਰੀਮੀਟਰ ਸੈਟੇਲਾਈਟ (ਐਕਸਪੋਸੈਟ) ਨੂੰ 650 ਕਿਲੋਮੀਟਰ ਹੇਠਲੇ ਧਰਤੀ ਦੇ ਪੰਧ ਵਿਚ ਰੱਖਿਆ। PSLV ਨੇ ਸਭ ਤੋਂ ਪਹਿਲਾਂ ਸਵੇਰੇ 9.10 ਵਜੇ ਪੁਲਾੜ ਜਹਾਜ਼ ਤੋਂ ਉਡਾਣ ਭਰੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8