PM ਮੋਦੀ ਯੂ. ਪੀ. ਦੌਰੇ ਦੌਰਾਨ ‘ਪ੍ਰਧਾਨ ਮੰਤਰੀ ਆਤਮਨਿਰਭਰ ਸਵਸਥ ਭਾਰਤ ਯੋਜਨਾ’ ਦੀ ਕਰਨਗੇ ਸ਼ੁਰੂਆਤ

Sunday, Oct 24, 2021 - 04:14 PM (IST)

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਦੌਰੇ ’ਤੇ ਜਾਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਸਿਧਾਰਥਨਗਰ ’ਚ ਸਵੇਰੇ ਸਾਢੇ ਦਸ ਵਜੇ ਉੱਤਰ ਪ੍ਰਦੇਸ਼ ’ਚ ਨੌਂ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਵਾਰਾਣਸੀ ’ਚ ਦੁਪਹਿਰ ਤਕਰੀਬਨ 1.15 ਵਜੇ ‘ਪ੍ਰਧਾਨ ਮੰਤਰੀ ਆਤਮਨਿਰਭਰ ਸਵਾਸਥ ਭਾਰਤ ਯੋਜਨਾ’ ਦੀ ਸ਼ੁਰੂਆਤ ਕਰਨਗੇ। ਉਹ ਵਾਰਾਣਸੀ ਲਈ 5200 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਵੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਆਤਮਨਿਰਭਰ ਸਵਸਥ ਭਾਰਤ ਯੋਜਨਾ (ਪੀ. ਐੱਮ. ਏ. ਐੱਸ. ਬੀ. ਵਾਈ.) ਦੇਸ਼ ਭਰ ’ਚ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਵੱਡੀ ਆਲ ਇੰਡੀਆ ਯੋਜਨਾ ’ਚੋਂ ਇਕ ਹੋਵੇਗੀ। ਇਹ ਰਾਸ਼ਟਰੀ ਸਿਹਤ ਮਿਸ਼ਨ ਤੋਂ ਇਲਾਵਾ ਹੋਵੇਗੀ। ਪੀ. ਐੱਮ. ਏ. ਐੱਸ. ਬੀ. ਵਾਈ. ਦਾ ਉਦੇਸ਼ ਜਨਤਕ ਸਿਹਤ ਬੁਨਿਆਦੀ ਢਾਂਚੇ ’ਚ ਅਹਿਮ ਪਾੜੇ ਨੂੰ ਭਰਨਾ ਹੈ, ਵਿਸ਼ੇਸ਼ ਤੌਰ ’ਤੇ ਸ਼ਹਿਰਾਂ ਤੇ ਪੇਂਡੂ ਦੋਵਾਂ ਖੇਤਰਾਂ ’ਚ ਮਹੱਤਵਪੂਰਨ ਦੇਖਭਾਲ ਸਹੂਲਤਾਂ ਤੇ ਮੁੱਢਲੀ ਦੇਖਭਾਲ ’ਚ। ਇਹ 10 ਉੱਚ ਫੋਕਸ ਵਾਲੇ ਸੂਬਿਆਂ ’ਚ 17,788 ਪੇਂਡੂ ਸਿਹਤ ਤੇ ਕਲਿਆਣ ਕੇਂਦਰਾਂ ਲਈ ਸਹਾਇਤਾ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਸਾਰੇ ਸੂਬਿਆਂ ’ਚ 11,024 ਸ਼ਹਿਰੀ ਸਿਹਤ ਤੇ ਕਲਿਆਣ ਕੇਂਦਰ ਸਥਾਪਿਤ ਕੀਤੇ ਜਾਣਗੇ।

ਇਹ ਵੀ ਪੜ੍ਹੋ : ਜਨਮਦਿਨ ਮਨਾਉਣ ਮੈਕਸੀਕੋ ਗਈ ਹਿਮਾਚਲ ਦੀ ਧੀ ਨਾਲ ਵਾਪਰਿਆ ਭਾਣਾ, ਗੋਲ਼ੀ ਲੱਗਣ ਕਾਰਨ ਹੋਈ ਮੌਤ

ਇਸ ਦੇ ਤਹਿਤ 5 ਲੱਖ ਤੋਂ ਵੱਧ ਆਬਾਦੀ ਵਾਲੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ’ਚ ਕ੍ਰਿਟੀਕਲ ਕੇਅਰ ਸੇਵਾਵਾਂ ਐਕਸਕਲੂਸਿਵ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ ਜ਼ਰੀਏ ਮੁਹੱਈਆ ਹੋਣਗੀਆਂ, ਜਦਕਿ ਬਾਕੀ ਜ਼ਿਲ੍ਹਿਆਂ ਨੂੰ ਰੈਫਰਲ ਸੇਵਾਵਾਂ ਜ਼ਰੀਏ ਕਵਰ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਲੋਕਾਂ ਨੂੰ ਦੇਸ਼ ਭਰ ’ਚ ਲੈਬਾਰਟਰੀਆਂ ਦੇ ਨੈੱਟਵਰਕ ਜ਼ਰੀਏ ਜਨਤਕ ਸਿਹਤ ਪ੍ਰਣਾਲੀ ’ਚ ਨੈਦਾਨਿਕ ਸੇਵਾਵਾਂ ਦੀ ਪੂਰੀ ਲੜੀ ਤਕ ਪਹੁੰਚ ਪ੍ਰਾਪਤ ਹੋਵੇਗੀ। ਸਾਰੇ ਜ਼ਿਲ੍ਹਿਆਂ ’ਚ ਏਕੀਕ੍ਰਿਤ ਜਨ ਸਿਹਤ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ।


Manoj

Content Editor

Related News