ਪ੍ਰਧਾਨ ਮੰਤਰੀ ਮੋਦੀ ਕੱਲ੍ਹ ਤੋਂ ਅਰੁਣਾਚਲ ਦੌਰੇ ''ਤੇ

02/14/2018 10:03:43 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਤੋਂ ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਦੇ ਦੌਰੇ 'ਤੇ ਹੋਣਗੇ। ਅਧਿਕਾਰੀਆਂ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ 'ਚ ਮੋਦੀ ਦੋਰਜੀ ਖਾਂਡੂ ਸੂਬਾ ਆਡੀਟੋਰੀਅਮ ਦੇ ਉਦਘਾਟਨ ਸਮੇਤ ਤਿੰਨ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਸੂਬਾ ਸਿਵਲ ਸਕੱਤਰੇਤ ਭਵਨ ਦਾ ਵੀ ਉਦਘਾਟਨ ਕਰਨਗੇ ਅਤੇ ਟੋਮੋ ਰਿਬਾ ਸਿਹਤ ਅਤੇ ਆਯੂਰਵੈਦਿਕ ਇੰਸਟੀਚਿਊਟ ਦੇ ਵਿਦਿਅਕ ਬਲਾਕਾਂ ਦਾ ਨੀਂਹ ਪੱਥਰ ਰੱਖਣਗੇ। ਜਿਸ ਤੋਂ ਬਾਅਦ ਮੋਦੀ ਅਰੁਣਾਚਲ ਪ੍ਰਦੇਸ਼ ਤੋਂ ਤ੍ਰਿਪੁਰਾ ਰਵਾਨਾ ਹੋਣਗੇ, ਜਿਥੇ ਉਹ ਸ਼ਾਂਤੀ ਬਾਜ਼ਾਰ ਅਤੇ ਅਰਗਤਲਾ 'ਚ 2 ਚੋਣ ਸਭਾਵਾਂ ਨੂੰ ਸੰਬੋਧਿਤ ਕਰਨਗੇ।


Related News