ਮੋਦੀ ਕੈਬਨਿਟ ਦਾ ਫ਼ੈਸਲਾ- ਲੋੜਵੰਦਾਂ ਨੂੰ ਹੋਰ 6 ਮਹੀਨੇ ਮਿਲੇਗਾ ਮੁਫ਼ਤ ਰਾਸ਼ਨ

03/27/2022 10:24:25 AM

ਨਵੀਂ ਦਿੱਲੀ (ਵਾਰਤਾ)– ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਨੂੰ ਹੋਰ 6 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਮੋਦੀ ਕੈਬਨਿਟ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ ਹੈ। ਹੁਣ ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਤੰਬਰ ਤਕ ਮੁਫ਼ਤ ਰਾਸ਼ਨ ਮਿਲਦਾ ਰਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਟਵਿਟਰ ਹੈਂਡਲ ’ਤੇ ਕਿਹਾ ਕਿ ਭਾਰਤਵਰਸ਼ ਦੀ ਸਮਰੱਥਾ ਦੇਸ਼ ਦੇ ਇਕ-ਇਕ ਨਾਗਰਿਕ ਦੀ ਸ਼ਕਤੀ ਵਿਚ ਸਮਾਈ ਹੋਈ ਹੈ। ਇਸ ਸ਼ਕਤੀ ਨੂੰ ਹੋਰ ਮਜ਼ਬੂਤੀ ਦੇਣ ਲਈ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਨੂੰ 6 ਮਹੀਨੇ ਹੋਰ ਵਧਾ ਕੇ ਸਤੰਬਰ 2022 ਤਕ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਮੋਦੀ ਨੇ ਟਵੀਟ ਵਿਚ ਕਿਹਾ ਕਿ ਦੇਸ਼ ਦੇ 80 ਕਰੋੜ ਤੋਂ ਵੱਧ ਲੋਕ ਪਹਿਲਾਂ ਵਾਂਗ ਇਸ ਯੋਜਨਾ ਦਾ ਲਾਭ ਉਠਾ ਸਕਣਗੇ।

ਇਹ ਵੀ ਪੜ੍ਹੋ : ਦੇਸ਼ 'ਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਇਕ ਦਿਨ 'ਚ 4 ਹਜ਼ਾਰ ਤੋਂ ਵਧੇਰੇ ਮੌਤਾਂ

ਮਾਰਚ 2020 ’ਚ ਸ਼ੁਰੂ ਹੋਈ ਸੀ ਯੋਜਨਾ
ਪੀ. ਐੱਮ. ਗਰੀਬ ਕਲਿਆਣ ਅਨਾਜ ਯੋਜਨਾ ਦਾ ਐਲਾਨ ਮਾਰਚ 2020 ਵਿਚ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਕੀਤਾ ਗਿਆ ਸੀ। ਸ਼ੁਰੂ ਵਿਚ ਇਹ ਯੋਜਨਾ ਅਪ੍ਰੈਲ ਤੋਂ ਜੂਨ 2020 ਤਕ ਲਈ ਸੀ। ਫਿਰ ਇਸ ਨੂੰ ਵਧਾ ਦਿੱਤਾ ਗਿਆ ਸੀ। ਯੋਜਨਾ ਤਹਿਤ ਸਰਕਾਰ ਨੈਸ਼ਨਲ ਫੂਡ ਸਕਿਓਰਿਟੀ ਐਕਟ ਤਹਿਤ ਪਛਾਣ ਕੀਤੇ ਗਏ 80 ਕਰੋੜ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਰਾਸ਼ਨ ਦਿੰਦੀ ਹੈ। ਇਸ ਯੋਜਨਾ ਤਹਿਤ ਭਾਰਤ ਦੇ ਲਗਭਗ 80 ਕਰੋੜ ਰਾਸ਼ਨ ਕਾਰਡ ਧਾਰਕਾਂ ਨੂੰ ਹਰ ਮਹੀਨੇ ਪ੍ਰਤੀ ਮੈਂਬਰ 5 ਕਿੱਲੋ ਜ਼ਿਆਦਾ ਅਨਾਜ (ਕਣਕ-ਚਾਵਲ) ਦਿੱਤਾ ਜਾਂਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News