​​​​​​​ ਤਿਉਹਾਰੀ ਤੋਂ ਪਹਿਲਾਂ Edible Oil ਹੋਏ ਮਹਿੰਗੇ, ਇਕ ਮਹੀਨੇ ’ਚ 27 ਫੀਸਦੀ ਵਧੇ ਸਰ੍ਹੋਂ ਤੇਲ ਦੇ ਮੁੱਲ

Friday, Sep 27, 2024 - 02:17 PM (IST)

ਨਵੀਂ ਦਿੱਲੀ - ਤਿਉਹਾਰੀ ਸੀਜ਼ਨ ਤੋਂ ਪਹਿਲਾਂ ਖਾਣ ਦੇ ਤੇਲ ਦੇ ਭਾਅ ’ਚ ਜ਼ੋਰਦਾਰ ਉਛਾਲ ਨੇ ਲੋਕਾਂ ਦੇ ਕਿਚਨ ਦੇ ਬਜਟ ਨੂੰ ਵਿਗਾੜ ਦਿੱਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਇਕ ਮਹੀਨੇ ’ਚ ਸਰ੍ਹੋਂ ਤੇਲ ਦੇ ਭਾਅ ’ਚ 9.10 ਫੀਸਦੀ ਅਤੇ ਪਾਮ ਆਇਲ ਦੇ ਭਾਅ ’ਚ 14.16 ਫੀਸਦੀ ਦਾ ਉਛਾਲ ਆਇਆ ਹੈ।  ਉਥੇ ਹੀ ਰਿਟੇਲ ਮਾਰਕੀਟ ਅਤੇ ਆਨਲਾਈਨ ਗ੍ਰੋਸਰੀ ਕੰਪਨੀਆਂ ਦੇ ਪੋਰਟਲ ’ਤੇ ਸਰ੍ਹੋਂ ਤੇਲ ਦੇ ਭਾਅ ’ਚ 26 ਫੀਸਦੀ ਦਾ ਵਾਧਾ ਆ ਚੁੱਕਾ ਹੈ।

ਇਹ ਵੀ ਪੜ੍ਹੋ :     ਆਸਾਨ ਕਿਸ਼ਤਾਂ 'ਤੇ ਮਿਲੇਗਾ ਸੋਨਾ, ਇਹ ਸਕੀਮ ਕਰੇਗੀ ਲੋਕਾਂ ਦੇ ਸੁਪਨੇ ਪੂਰੇ

ਆਨਲਾਈਨ ਸਟੋਰਸ ’ਤੇ 26.61 ਫੀਸਦੀ ਤੱਕ ਵਧੇ ਮੁੱਲ

ਆਨਲਾਈਨ ਗ੍ਰੋਸਰੀ ਪੋਰਟਲ ’ਤੇ ਇਕ ਮਹੀਨੇ ਪਹਿਲਾਂ ਸਰ੍ਹੋਂ ਤੇਲ 139 ਰੁਪਏ ਪ੍ਰਤੀ ਕਿਲੋ ’ਚ ਮਿਲ ਰਿਹਾ ਸੀ, ਜਿਸ ਦੀ ਕੀਮਤ 176 ਰੁਪਏ ਪ੍ਰਤੀ ਕਿਲੋ ਤੱਕ ਜਾ ਪਹੁੰਚੀ ਹੈ। ਯਾਨੀ ਪਿਛਲੇ ਇਕ ਮਹੀਨੇ ’ਚ ਕੀਮਤਾਂ ’ਚ 26.61 ਫੀਸਦੀ ਦਾ ਉਛਾਲ ਆ ਚੁੱਕਿਆ ਹੈ। ਦੇਸ਼ ’ਚ ਖਾਣ ਵਾਲੇ ਤੇਲ ਦੇ ਤੌਰ ’ਤੇ ਸਭ ਤੋਂ ਜ਼ਿਆਦਾ ਸਰ੍ਹੋਂ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ।

ਸਰਕਾਰੀ ਅੰਕੜੇ ਵੀ ਮਹਿੰਗੇ ਖਾਣ ਵਾਲੇ ਤੇਲ ਦੀ ਕਰ ਰਹੇ ਤਸਦੀਕ

ਸਰਕਾਰੀ ਅੰਕੜੇ ਵੀ ਖਾਣ ਵਾਲੇ ਤੇਲ ਦੇ ਭਾਅ ’ਚ ਵਾਧੇ ਦੀ ਗੱਲ ਦੀ ਤਸਦੀਕ ਕਰ ਰਹੇ ਹਨ। ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਸ ਦੇ ਪ੍ਰਾਈਸ ਮਾਨੀਟਰਿੰਗ ਡਵੀਜ਼ਨ ਮੁਤਾਬਕ ਇਕ ਮਹੀਨੇ ਪਹਿਲਾਂ 25 ਅਗਸਤ 2024 ਨੂੰ ਜੋ ਸਰ੍ਹੋਂ ਤੇਲ 139.19 ਰੁਪਏ ਪ੍ਰਤੀ ਲਿਟਰ ’ਚ ਮਿਲ ਰਿਹਾ ਸੀ, ਉਹ ਹੁਣ 151.85 ਰੁਪਏ ਪ੍ਰਤੀ ਲਿਟਰ ’ਚ ਮਿਲ ਰਿਹਾ ਹੈ।

ਮੁੰਬਈ ’ਚ ਸਰ੍ਹੋਂ ਤੇਲ 183 ਰੁਪਏ, ਦਿੱਲੀ ’ਚ 165 ਰੁਪਏ, ਕੋਲਕਾਤਾ ’ਚ 181, ਚੇਨਈ ’ਚ 167 ਅਤੇ ਰਾਂਚੀ ’ਚ 163 ਰੁਪਏ ਪ੍ਰਤੀ ਕਿਲੋ ’ਚ ਮਿਲ ਰਿਹਾ ਹੈ।

ਇਹ ਵੀ ਪੜ੍ਹੋ :     Bank Holiday: ਕਰ ਲਓ ਤਿਆਰੀ, ਅਕਤੂਬਰ 'ਚ ਅੱਧਾ ਮਹੀਨਾ ਬੰਦ ਰਹਿਣ ਵਾਲੇ ਹਨ ਬੈਂਕ

ਸਰ੍ਹੋਂ ਤੇਲ ਤੋਂ ਇਲਾਵਾ ਬਾਕੀ ਖਾਣ ਵਾਲੇ ਤੇਲਾਂ ਦੇ ਭਾਅ ’ਚ ਵੀ ਵਾਧਾ ਆਇਆ ਹੈ। ਸਨਫਲਾਵਰ ਆਇਲ ਇਕ ਮਹੀਨੇ ਪਹਿਲਾਂ 119.38 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਸੀ, ਉਹ 129.88 ਰੁਪਏ ਪ੍ਰਤੀ ਲਿਟਰ ’ਚ ਮਿਲ ਰਿਹਾ ਹੈ। ਪਾਮ ਆਇਲ ਇਕ ਮਹੀਨੇ ਪਹਿਲਾਂ 98.28 ਰੁਪਏ ਪ੍ਰਤੀ ਕਿਲੋ ’ਚ ਮਿਲ ਰਿਹਾ ਸੀ, ਉਹ ਹੁਣ 112.2 ਰੁਪਏ ਪ੍ਰਤੀ ਲਿਟਰ ’ਚ ਮਿਲ ਰਿਹਾ ਹੈ।

ਸੋਇਆ ਆਇਲ ਦੀਆਂ ਕੀਮਤਾਂ ਵੀ ਇਕ ਮਹੀਨੇ ’ਚ 117.45 ਰੁਪਏ ਤੋਂ ਵਧ ਕੇ 127.62 ਰੁਪਏ ਲਿਟਰ ਹੋ ਗਈਆਂ ਹਨ। ਬਨਸਪਤੀ ਦੀ ਕੀਮਤ 122.04 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 129.04 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਕਿਉਂ ਵਧ ਰਹੀ ਕੀਮਤ?

ਖਾਣ ਵਾਲੇ ਤੇਲਾਂ ’ਚ ਉਛਾਲ ਦੀ ਵਜ੍ਹਾ ਹੈ ਕੇਂਦਰ ਸਰਕਾਰ ਦਾ ਉਹ ਫੈਸਲਾ, ਜਿਸ ’ਚ ਖੁਰਾਕੀ ਤੇਲਾਂ ਦੇ ਇੰਪੋਰਟ ਡਿਊਟੀ ’ਚ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਖਾਣ ਵਾਲੇ ਤੇਲ ਦਰਾਮਦ ਕਰਨਾ ਮਹਿੰਗਾ ਹੋ ਗਿਆ ਹੈ। ਸਰਕਾਰ ਨੇ ਕਰੂਡ ਸੋਇਆਬੀਨ ਆਇਲ, ਕਰੂਡ ਪਾਮ ਆਇਲ ਅਤੇ ਕਰੂਡ ਸਨਫਲਾਵਰ ਆਇਲ ’ਤੇ ਇੰਪੋਰਟ ਡਿਊਟੀ ਨੂੰ ਜ਼ੀਰੋ ਤੋਂ ਵਧਾ ਕੇ 20 ਫੀਸਦੀ ਅਤੇ ਖਾਣ ਵਾਲੇ ਤੇਲਾਂ ’ਤੇ 12.5 ਫੀਸਦੀ ਤੋਂ ਵਧਾ ਕੇ 32.5 ਫੀਸਦੀ ਕਰ ਦਿੱਤਾ ਹੈ।

ਸਰਕਾਰ ਦੇ ਇਸ ਫੈਸਲੇ ਦੌਰਾਨ ਪਾਮ ਆਇਲ ਤੋਂ ਲੈ ਕੇ ਸੋਇਆ, ਸਰ੍ਹੋਂ ਸਾਰੇ ਤਰ੍ਹਾਂ ਦੇ ਖਾਣ ਵਾਲੇ ਤੇਲ ਮਹਿੰਗੇ ਹੋਏ ਹਨ। ਸਰਕਾਰ ਨੇ ਖਾਣ ਵਾਲੇ ਤੇਲ ਦੀ ਇੰਪੋਰਟ ਡਿਊਟੀ ’ਚ ਵਾਧਾ ਘਰੇਲੂ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਕੀਤਾ ਹੈ। ਹਾਲਾਂਕਿ ਇਸ ਦਾ ਅਸਰ ਖਾਣ ਵਾਲੇ ਤੇਲ ਦੀ ਵਰਤੋਂ ਕਰਨ ਵਾਲਿਆਂ ਦੀ ਜੇਬ ’ਤੇ ਪੈਣ ਲੱਗਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News