ਜੰਮੂ ਹਵਾਈ ਫੌਜ ਸਟੇਸ਼ਨ ’ਤੇ ਡਰੋਨ ਹਮਲੇ ਲਈ ਬੰਬਾਂ ’ਚ ਵਰਤਿਆ ਗਿਆ ਸੀ ‘ਪ੍ਰੈਸ਼ਰ ਫਿਊਜ਼’

Monday, Jul 12, 2021 - 01:50 AM (IST)

ਜੰਮੂ ਹਵਾਈ ਫੌਜ ਸਟੇਸ਼ਨ ’ਤੇ ਡਰੋਨ ਹਮਲੇ ਲਈ ਬੰਬਾਂ ’ਚ ਵਰਤਿਆ ਗਿਆ ਸੀ ‘ਪ੍ਰੈਸ਼ਰ ਫਿਊਜ਼’

ਜੰਮੂ/ਨਵੀਂ ਦਿੱਲੀ - ਜੰਮੂ ’ਚ ਭਾਰਤੀ ਹਵਾਈ ਫੌਜ ਦੇ ਸਟੇਸ਼ਨ ’ਤੇ ਡ੍ਰੋਨ ਰਾਹੀਂ ਡੇਗੇ ਗਏ ਬੰਬਾਂ ’ਚ ‘ਪ੍ਰੈਸ਼ਰ ਫਿਊਜ਼’ ਜੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਪਣੀ ਤਰ੍ਹਾਂ ਦੇ ਇਸ ਪਹਿਲੇ ਹਮਲੇ ਲਈ ਪਾਕਿਸਤਾਨੀ ਫੌਜ ਜਾਂ ਆਈ. ਐੱਸ. ਆਈ. ਦੇ ਕੁਝ ਅਨਸਰਾਂ ਨੇ ਲਸ਼ਕਰ ਦੀ ਆਈ. ਈ. ਡੀ. ਬਣਾਉਣ ’ਚ ਮਦਦ ਕੀਤੀ ਸੀ।

ਇਹ ਵੀ ਪੜ੍ਹੋ-  ਇਸ ਸੂਬੇ ਦੀ ਸਰਕਾਰ ਦਾ ਐਲਾਨ, ਸੱਪ ਦੇ ਡੰਗਣ ਨਾਲ ਮੌਤ 'ਤੇ ਮਿਲੇਗਾ 4 ਲੱਖ ਦਾ ਮੁਆਵਜ਼ਾ

ਰੱਖਿਆ ਸੂਤਰਾਂ ਨੇ ਐਤਵਾਰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਮੂ ਹਵਾਈ ਅੱਡੇ ’ਚ ਹਵਾਈ ਫੌਜ ਦੀ ਇਮਾਰਤ ’ਤੇ ਡੇਗੇ ਗਏ ਆਈ. ਈ. ਡੀ. ਵਿਚ ਇਕ ਕਿਲੋ ਤੋਂ ਕੁਝ ਘੱਟ ਆਰ. ਡੀ. ਐਕਸ. ਸੀ। ਨਾਲ ਹੀ ਕੁਝ ਰਸਾਇਣਿਕ ਪਦਾਰਥਾਂ ਦਾ ਮਿਸ਼ਰਣ ਵੀ ਸੀ। ਜ਼ਮੀਨ ’ਤੇ ਡੇਗੇ ਗਏ ਦੂਜੇ ਬੰਬ ’ਚ ਇਕ ਕਿਲੋ ਤੋਂ ਵਧ ਦੀ ਧਮਾਕਾਖੇਜ਼ ਸਮੱਗਰੀ ਸੀ। ਸੂਤਰਾਂ ਨੇ ਦੱਸਿਆ ਕਿ 27 ਜੂਨ ਨੂੰ ਕੀਤੇ ਗਏ ਉਕਤ ਹਮਲੇ ’ਚ ਵਰਤੀ ਗਈ ਆਈ. ਈ. ਡੀ. ’ਚ ਯਕੀਨੀ ਤੌਰ ’ਤੇ ਪਾਕਿਸਤਾਨੀ ਫੌਜ ਦੀ ਮੁਹਾਰਤ ਦੀ ਵਰਤੋਂ ਕੀਤੀ ਗਈ।

ਇਹ ਵੀ ਪੜ੍ਹੋ-  60 ਮਿੰਟ ਦੀ ਪੁਲਾੜ ਯਾਤਰਾ ਤੋਂ ਪਰਤੇ ਰਿਚਰਡ ਬ੍ਰੈਂਸਨ, ਭਾਰਤ ਦੀ ਧੀ ਸ਼ਿਰੀਸ਼ਾ ਨੇ ਵੀ ਰਚਿਆ ਇਤਿਹਾਸ

ਉਨ੍ਹਾਂ ਦੱਸਿਆ ਕਿ ਉਕਤ ਬੰਬਾਂ ’ਚ ਜਿਸ ਤਰ੍ਹਾਂ ਦੇ ਪ੍ਰੈਸ਼ਰ ਫਿਊਜ਼ ਦੀ ਵਰਤੋਂ ਕੀਤੀ ਗਈ, ਉਹੋ ਜਿਹੇ ਪ੍ਰੈਸ਼ਰ ਫਿਊਜ਼ ਪਾਕਿਸਤਾਨ ਦੀ ਫੌਜ ਵਲੋਂ ਵੀ ਵਰਤੇ ਜਾਂਦੇ ਹਨ। ਇਸ ਦੀ ਵਰਤੋਂ ਆਮ ਤੌਰ ’ਤੇ ਬਾਰੂਦੀ ਸੁਰੰਗਾਂ ਅਤੇ ਟੈਂਕ ਰੋਕੂ ਸੁਰੰਗਾਂ ਵਿਚ ਕੀਤੀ ਜਾਂਦੀ ਹੈ। ਇਸ ਵਿਚ ਵਿਸਫੋਟਕ ਉਪਕਰਨ ਦਬਾਅ ਨਾਲ ਸਰਗਰਮ ਹੁੰਦਾ ਹੈ। ਇਹ ਦਬਾਅ ਭਾਵੇਂ ਜ਼ਮੀਨ ’ਤੇ ਡਿੱਗਣ ਨਾਲ ਪਏ ਜਾਂ ਕਿਸੇ ਵਿਅਕਤੀ ਜਾਂ ਮੋਟਰ ਗੱਡੀ ਦੇ ਉਸ ’ਤੇ ਚੜ੍ਹਣ ਨਾਲ ਪਏ।

ਸੂਤਰਾਂ ਮੁਤਾਬਕ ਉਕਤ ਉਨੰਤ ਆਈ. ਈ. ਡੀ. ’ਚ ਪ੍ਰੈਸ਼ਰ ਫਿਊਜ਼ ਨੂੰ ਬੰਬ ਦੇ ਇਕ ਸਿਰੇ ’ਤੇ ਲਾਇਆ ਗਿਆ ਸੀ ਤਾਂ ਜੋ ਉਸ ਵਿਚ ਜ਼ਮੀਨ ’ਤੇ ਡਿੱਗਣ ਪਿੱਛੋਂ ਦਬਾਅ ਨਾਲ ਧਮਾਕਾ ਹੋ ਜਾਏ। ਤੋਪ ਦੇ ਵਧੇਰੇ ਗੋਲਿਆਂ ਅਤੇ ਮੋਰਟਾਰ ਦੇ ਗੋਲਿਆਂ ਵਿਚ ਇਸੇ ਤਰਾਂ ਦੇ ਫਿਊਜ਼ ਹੁੰਦੇ ਹਨ। ਇਸ ਲਈ ਉਹ ਹਵਾ ’ਚ ਨਹੀਂ ਫੱਟਦੇ। ਜ਼ਮੀਨ ’ਤੇ ਡਿੱਗਣ ਪਿੱਛੋਂ ਦਬਾਅ ਕਾਰਨ ਫੱਟਦੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News