ਦਾਂਤੇਵਾੜਾ ''ਚ ਪ੍ਰੈਸ਼ਰ ਬੰਬ ਧਮਾਕਾ, ਦੋ CRPF ਜਵਾਨ ਜ਼ਖਮੀ
Thursday, Sep 11, 2025 - 07:00 PM (IST)

ਨੈਸ਼ਨਲ ਡੈਸਕ- ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਇੱਕ ਪ੍ਰੈਸ਼ਰ ਬੰਬ ਧਮਾਕੇ ਵਿੱਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀਆਰਪੀਐੱਫ) ਦੇ ਅਧਿਕਾਰੀ ਸਮੇਤ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ, ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੀਆਰਪੀਐੱਫ ਦੇ 195ਵੀਂ ਬਟਾਲੀਅਨ ਦੇ ਇੰਸਪੈਕਟਰ ਦੀਵਾਨ ਸਿੰਘ ਗੁਰਜਰ ਅਤੇ ਕਾਂਸਟੇਬਲ ਆਲਮ ਮੁਨੇਸ਼ ਉਸ ਸਮੇਂ ਜ਼ਖਮੀ ਹੋ ਗਏ ਜਦੋਂ ਉਨ੍ਹਾਂ ਨੂੰ ਜ਼ਿਲ੍ਹੇ ਦੇ ਮਾਲੇਵਾਹੀ ਥਾਣਾ ਖੇਤਰ ਦੇ ਅਧੀਨ ਸਤਧਾਰ ਪੁਲ ਦੇ ਨੇੜੇ ਪ੍ਰੈਸ਼ਰ ਬੰਬ ਦੇ ਚਪੇਟ 'ਚ ਆ ਗਏ।