ਰਾਸ਼ਟਰਪਤੀ ਚੋਣਾਂ : ਹਰਿਆਣੇ ਵਿਧਾਨ ਸਭਾ ''ਚ ਵੋਟਾਂ ਪਾਉਣ ਗਏ ਕਾਂਗਰਸੀ ਨੇਤਾਵਾਂ ਨੂੰ ਰੋਕਿਆ, ਹੁਣ ਤੱਕ ਦੀ ਰਿਪੋਰਟ

07/17/2017 1:17:16 PM

ਚੰਡੀਗੜ੍ਹ — ਕਾਂਗਰਸ ਦੀ ਗੁੱਟਬਾਜ਼ੀ ਵਿਧਾਨ ਸਭਾ ਕੰਪਲੈਕਸ ਵਿੱਚ ਇਕ ਵਾਰ ਫੇਰ ਨਜ਼ਰ ਆਈ ਹੈ। ਹਰਿਆਣਾ ਸੂਬੇ ਦੇ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ, ਓਬਜ਼ਰਵਰ ਡਾ. ਚਰਣਦਾਸ ਅਤੇ ਕਿਰਣ ਚੌਧਰੀ ਵਿਧਾਨ ਸਭਾ ਪਹੁੰਚੀ। ਉਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਇਸ ਨੂੰ ਲੈ ਕੇ ਸੁਪਰਵਾਈਜ਼ਰ ਚਰਨਦਾਸ ਨੇ ਇਸ ਨੂੰ ਸਰਕਾਰ ਦੀ ਦਾਦਾਗਿਰੀ ਦੱਸਿਆ। ਬੀਜੇਪੀ ਵਿਧਾਇਕ ਰਣਧੀਰ ਕਾਪੜੀਵਾਸ ਨੇ ਕਿਹਾ ਕਿ ਆਤਮਾ ਦੀ ਅਵਾਜ਼ 'ਤੇ ਮਤਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਵਿੱਖ 'ਚ ਅਮਿਤ ਸ਼ਾਹ ਦੇ ਦੌਰੇ 'ਤੇ ਜੇਕਰ ਮੌਕਾ ਮਿਲਿਆ ਤਾਂ ਆਪਣਾ ਪੱਖ ਸੁਧਾਰ ਕੇ ਵਿਧਾਇਕ ਰੱਖਾਂਗੇ। ਤੰਵਰ ਦਾ ਕਹਿਣਾ ਹੈ ਕਿ ਚਰਣਦਾਸ ਨੂੰ ਵਿਧਾਨ ਸਭਾ 'ਚ ਅੰਦਰ ਨਾ ਜਾਨ ਦੇਣ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ। ਹਰਿਆਣਾ ਵਿਧਾਨ ਸਭਾ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਵੋਟ ਪਾ ਦਿੱਤੀ ਹੈ।
ਰਾਸ਼ਟਰਪਤੀ ਦੇ ਅਹੁਦੇ ਲਈ ਸੀਪੀਐਸ ਕਮਲ ਗੁਪਤਾ ਨੇ ਪਹਿਲਾਂ ਵੋਟ ਪਾਈ। ਭਾਜਪਾ ਵਿਧਾਇਕ ਲਤਿਕਾ ਸ਼ਰਮਾ ਨੇ ਦੂਸਰੇ ਨੰਬਰ 'ਤੇ ਵੋਟ ਪਾਈ। ਇਸ ਦੇ ਨਾਲ ਹੀ ਬਨਵਾਰੀ ਲਾਲ, ਹਰਵਿੰਦਰ ਕਲਿਆਣ, ਕ੍ਰਿਸ਼ਣ ਬੇਦੀ, ਕਰਣ ਦੇਵ ਕੰਬੋਜ, ਘਣਸ਼ਯਾਮ ਸ਼ਰਾਫ, ਕਿਰਣ ਚੌਧਰੀ, ਮਨੀਸ਼ ਗਰੋਵਰ, ਰਵਿੰਦਰ ਮਛਰੌਲੀ, ਸੁਭਾਸ਼ ਬਰਾਲਾ, ਕੈਪਟਨ ਅਭਿਮਨਯੂ, ਰਾਮਬਿਲਾਸ ਸ਼ਰਮਾ, ਕਵਿਤਾ ਜੈਨ, ਓਮਪ੍ਰਕਾਸ਼, ਕੁਲਵੰਤ ਬਾਜੀਗਰ, ਓਪੀ ਧਨਖੜ, ਲਤਿਕਾ ਸ਼ਰਮਾ ਅਤੇ ਸੁਭਾਸ਼ ਸੁਧਾ ਨੇ ਵੀ ਮਤਦਾਨ ਕਰ ਦਿੱਤਾ ਹੈ।
ਰਾਸ਼ਟਰਪਤੀ ਚੋਣਾਂ ਲਈ ਹੁਣ ਤੱਕ 37 ਵੋਟਾਂ ਪੈ ਚੁੱਕੀਆਂ ਹਨ ਅਤੇ ਕੁੱਲ 90 ਵੋਟਾਂ ਪੈਣੀਆਂ ਹਨ।


Related News