ਹੁਣ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਰਾਜਪਾਲਾਂ ਦੇ ਵਾਹਨਾਂ ''ਤੇ ਵੀ ਹੋਵੇਗੀ ਨੰਬਰ ਪਲੇਟ

Thursday, Jul 19, 2018 - 09:52 AM (IST)

ਹੁਣ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਰਾਜਪਾਲਾਂ ਦੇ ਵਾਹਨਾਂ ''ਤੇ ਵੀ ਹੋਵੇਗੀ ਨੰਬਰ ਪਲੇਟ

ਨਵੀਂ ਦਿੱਲੀ — ਦਿੱਲੀ ਹਾਈਕੋਰਟ ਨੇ ਭਾਰਤ 'ਚ ਉਚ ਸੰਵਿਧਾਨਕ ਅਹੁਦੇਦਾਰਾਂ ਜਿਵੇਂ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰਾਜਪਾਲ ਅਤੇ ਲੈਫਟੀਨੈਂਟ ਗਵਰਨਰ ਦੀਆਂ ਗੱਡੀਆਂ 'ਤੇ ਵੀ ਨੰਬਰ ਪਲੇਟ ਨੂੰ ਜ਼ਰੂਰੀ ਕਰ ਦਿੱਤਾ ਹੈ। ਹੁਣ ਜਲਦੀ ਹੀ ਤੁਹਾਨੂੰ ਇਨ੍ਹਾਂ ਦੀਆਂ ਗੱਡੀਆਂ 'ਤੇ ਵੀ ਰਜਿਸਟਰੇਸ਼ਨ ਨੰਬਰ ਦੇਖਣ ਨੂੰ ਮਿਲ ਸਕਦਾ ਹੈ।
ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਭਾਰਤ ਦੇ ਸਰਵਉਚ ਸੰਵਿਧਾਨਕ ਅਹੁਦੇਦਾਰਾਂ ਜਿਵੇਂ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰਾਜਪਾਲ ਅਤੇ ਲੈਫਟੀਨੈਂਟ ਜਨਰਲ ਦੀਆਂ ਗੱਡੀਆਂ ਦੀ ਰਜਿਸਟਰੇਸ਼ਨ ਕਰਵਾਈ ਜਾਵੇ। ਫੈਸਲੇ 'ਚ ਕਿਹਾ ਗਿਆ ਹੈ ਕਿ ਸਾਰੀਆਂ ਗੱਡੀਆਂ 'ਤੇ ਸਪੱਸ਼ਟ ਤੌਰ 'ਤੇ ਰਜਿਸਟਰੇਸ਼ਨ ਨੰਬਰ ਪ੍ਰਦਰਸ਼ਿਤ ਕੀਤਾ ਜਾਵੇ।


Related News