ਰਾਸ਼ਟਰਪਤੀ ਨੇ ਲਤਾ ਮੰਗੇਸ਼ਕਰ ਦੇ ਘਰ ਜਾ ਕੇ ਕੀਤੀ ਮੁਲਾਕਾਤ, ਕੀਤਾ ਇਹ ਟਵੀਟ

Sunday, Aug 18, 2019 - 05:44 PM (IST)

ਰਾਸ਼ਟਰਪਤੀ ਨੇ ਲਤਾ ਮੰਗੇਸ਼ਕਰ ਦੇ ਘਰ ਜਾ ਕੇ ਕੀਤੀ ਮੁਲਾਕਾਤ, ਕੀਤਾ ਇਹ ਟਵੀਟ

ਮੁੰਬਈ (ਭਾਸ਼ਾ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਸ਼ਹੂਰ ਗਾਇਕਾ ਅਤੇ ਭਾਰਤ ਰਤਨ ਨਾਲ ਸਨਮਾਨਤ ਲਤਾ ਮੰਗੇਸ਼ਕਰ ਨਾਲ ਐਤਵਾਰ ਨੂੰ ਦੱਖਣੀ ਮੁੰਬਈ 'ਚ ਉਨ੍ਹਾਂ ਦੇ ਘਰ 'ਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਚੰਗੀ ਸਿਹਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਦਰਅਸਲ ਰਾਸ਼ਟਰਪਤੀ ਰਾਜ ਭਵਨ ਵਿਚ ਭੂਮੀਗਤ 'ਬੰਕਰ ਮਿਊਜ਼ੀਅਮ' ਦਾ ਉਦਘਾਟਨ ਕਰਨ ਸ਼ਹਿਰ ਆਏ ਹੋਏ ਸਨ। 

PunjabKesari
ਰਾਸ਼ਟਰਪਤੀ ਨੇ ਟਵਿੱਟਰ 'ਤੇ ਲਿਖਿਆ, ''ਲਤਾ ਮੰਗੇਸ਼ਕਰ ਜੀ ਨੂੰ ਮੁੰਬਈ 'ਚ ਉਨ੍ਹਾਂ ਦੇ ਆਵਾਸ 'ਤੇ ਮਿਲ ਕੇ ਖੁਸ਼ ਹਾਂ। ਉਨ੍ਹਾਂ ਨੂੰ ਚੰਗੀ ਸਿਹਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਭਾਰਤ ਦਾ ਮਾਣ ਲਤਾ ਜੀ ਨੇ ਆਪਣੇ ਸੁਰੀਲੇ ਸੰਗੀਤ ਨਾਲ ਸਾਡੀਆਂ ਜ਼ਿੰਦਗੀਆਂ 'ਚ ਮਿਠਾਸ ਭਰ ਦਿੱਤੀ। ਉਹ ਆਪਣੀ ਸਾਦਗੀ ਤੋਂ ਸਾਨੂੰ ਪ੍ਰੇਰਿਤ ਕਰਦੀ ਰਹੀ ਹੈ।''

PunjabKesari

ਇਸ ਦੇ ਜਵਾਬ ਵਿਚ 89 ਸਾਲਾ ਗਾਇਕਾ ਨੇ ਟਵੀਟ ਕੀਤਾ, ''ਨਮਸਕਾਰ, ਸਾਡੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਆਏ ਅਤੇ ਮੇਰੇ ਆਵਾਸ 'ਤੇ ਮੇਰੇ ਨਾਲ ਮੁਲਾਕਾਤ ਕੀਤੀ ਤਾਂ ਮੈਂ ਕਾਫੀ ਸਨਮਾਨਤ ਮਹਿਸੂਸ ਕੀਤਾ। ਮੈਂ ਧੰਨਵਾਦੀ ਹਾਂ। ਸਰ, ਸਾਨੂੰ ਤੁਹਾਡੇ 'ਤੇ ਮਾਣ ਹੈ।''


author

Tanu

Content Editor

Related News