5 ਦਿਨਾਂ ਦੌਰੇ ''ਤੇ ਭਾਰਤ ਪੁੱਜੇ ਮੰਗੋਲੀਆ ਦੇ ਰਾਸ਼ਟਰਪਤੀ

Thursday, Sep 19, 2019 - 04:58 PM (IST)

5 ਦਿਨਾਂ ਦੌਰੇ ''ਤੇ ਭਾਰਤ ਪੁੱਜੇ ਮੰਗੋਲੀਆ ਦੇ ਰਾਸ਼ਟਰਪਤੀ

ਨਵੀਂ ਦਿੱਲੀ— ਮੰਗੋਲੀਆ ਦੇ ਰਾਸ਼ਟਰਪਤੀ ਅੱਜ ਭਾਵ ਵੀਰਵਾਰ ਨੂੰ 5 ਦਿਨਾਂ ਦੀ ਯਾਤਰਾ 'ਤੇ ਭਾਰਤ ਆਏ ਹਨ। ਦਿੱਲੀ ਪੁੱਜੇ ਰਾਸ਼ਟਰਪਤੀ ਖਾਲਤਮਾਗਿਨ ਬਤੂਲਗਾ ਦਾ ਨਿੱਘਾ ਸਵਾਗਤ ਕੀਤਾ ਗਿਆ। ਮੰਗੋਲੀਆ ਰਾਸ਼ਟਰਪਤੀ ਦੀ ਇਸ ਯਾਤਰਾ ਵਿਚ ਉਨ੍ਹਾਂ ਨਾਲ ਇਕ ਉੱਚ ਪੱਧਰੀ ਅਧਿਕਾਰੀ ਅਤੇ ਵਪਾਰਕ ਵਫ਼ਦ ਵੀ ਆਇਆ ਹੈ। ਮੰਗੋਲੀਆ ਦੇ ਰਾਸ਼ਟਰਪਤੀ ਭਾਰਤ ਨਾਲ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਚਰਚਾ ਕਰਨਗੇ। ਇਨ੍ਹਾਂ ਮੁੱਦਿਆਂ ਵਿਚ ਬੁਨਿਆਦੀ ਢਾਂਚੇ, ਆਫਤ ਪ੍ਰਬੰਧਨ, ਰੱਖਿਆ, ਸੁਰੱਖਿਆ, ਸੱਭਿਆਚਾਰ ਅਤੇ ਨਿਰਮਾਣ ਦੇ ਖੇਤਰ ਸ਼ਾਮਲ ਹਨ। ਦੋਵੇਂ ਦੇਸ਼ ਦੋ-ਪੱਖੀ ਸਹਿਯੋਗ ਦੀ ਵੀ ਕਾਫੀ ਬਾਰੀਕੀ ਨਾਲ ਸਮੀਖਿਆ ਕਰਨਗੇ। 

ਬਤੂਲਗਾ ਦਾ ਕੱਲ ਰਾਸ਼ਟਰਪਤੀ ਭਵਨ ਵਿਚ ਰਸਮੀ ਤੌਰ 'ਤੇ ਸਵਾਗਤ ਕੀਤਾ ਜਾਵੇਗਾ। ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਮੰਗੋਲੀਆ ਰਾਸ਼ਟਰਪਤੀ ਨਵੀਂ ਦਿੱਲੀ ਵਿਚ ਭਾਰਤ-ਮੰਗੋਲੀਆ ਬਿਜ਼ਨੈੱਸ ਫੋਰਮ ਵਿਚ ਵੀ ਹਿੱਸਾ ਲੈਣਗੇ ਅਤੇ ਦੋਹਾਂ ਦੇਸ਼ਾਂ ਦੇ ਵਪਾਰਕ ਸੰਬੰਧਾਂ 'ਤੇ ਵਿਸਥਾਰ ਨਾਲ ਸਲਾਹ ਮਸ਼ਵਰਾ ਕਰਨਗੇ। ਆਪਣੇ ਭਾਰਤ ਦੌਰੇ ਦੌਰਾਨ ਮੰਗੋਲੀਆ ਰਾਸ਼ਟਰਪਤੀ ਆਗਰਾ, ਬੋਧ ਗਯਾ ਅਤੇ ਬੈਂਗਲੁਰੂ ਜਾਣਗੇ। ਇੱਥੇ ਦੱਸ ਦੇਈਏ ਕਿ ਪਿਛਲੇ 10 ਸਾਲਾਂ ਵਿਚ ਕਿਸੇ ਮੰਗੋਲੀਅਨ ਰਾਸ਼ਟਰਪਤੀ ਦੀ ਪਹਿਲੀ ਭਾਰਤ ਯਾਤਰਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਬਤੂਲਗਾ ਨੇ ਰੂਸ ਵਿਚ ਇਕ-ਦੂਜੇ ਨਾਲ ਮੁਲਾਕਾਤ ਕੀਤੀ ਸੀ।


author

Tanu

Content Editor

Related News