ਰਾਸ਼ਟਰਪਤੀ ਅੱਜ ਤੋਂ ਉਤਰਾਖੰਡ ਦੌਰੇ ''ਤੇ, ਸੁਰੱਖਿਆ ਦੇ ਸਖ਼ਤ ਪ੍ਰਬੰਧ
Saturday, Sep 23, 2017 - 02:39 AM (IST)

ਦੇਹਰਾਦੂਨ — ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਉਤਰਾਖੰਡ ਦੌਰੇ 'ਤੇ ਅੱਜ ਇੱਥੇ ਪਹੁੰਚਣ ਦੇ ਮੱਦੇਨਜ਼ਰ ਪ੍ਰਦੇਸ਼ 'ਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਪ੍ਰਦੇਸ਼ 'ਚ 2 ਰੋਜ਼ਾ ਪ੍ਰਵੇਸ਼ ਦੌਰਾਨ ਰਾਸ਼ਟਰਪਤੀ ਹਰਿਦੁਆਰ 'ਚ ਗੰਗਾ ਪੂਜਾ ਕਰਨ ਤੋਂ ਇਲਾਵਾ ਬਦਰੀਨਾਥ ਅਤੇ ਕੇਦਾਰਨਾਥ ਦੇ ਦਰਸ਼ਨ ਲਈ ਵੀ ਜਾਣਗੇ।
ਰਾਜਪਾਲ ਅਤੇ ਮੁੱਖ ਮੰਤਰੀ ਕਰਨਗੇ ਸਵਾਗਤ
ਅਧਿਕਾਰਿਕ ਸੂਤਰਾਂ ਨੇ ਇੱਥੇ ਦੱਸਿਆ ਕਿ ਰਾਸ਼ਟਰਪਤੀ ਅੱਜ ਦੁਪਹਿਰ ਬਾਅਦ ਇੱਥੇ ਨੇੜਲੇ ਜੌਲੀਗ੍ਰਾਂਟ ਹਵਾਈ ਅੱਡੇ 'ਤੇ ਪਹੁੰਚਣਗੇ, ਜਿੱਥੇ ਉਨ੍ਹਾਂ ਦਾ ਸਵਾਗਤ ਰਾਜਪਾਲ ਡਾ. ਕ੍ਰਿਸ਼ਣਕਾਂਤ ਪਾਲ, ਮੁੱਖ ਮੰਤਰੀ ਤ੍ਰਿਵੇਦ ਸਿੰਘ ਰਾਵਤ, ਅਤੇ ਪੁਲਸ ਜਨਰਲ ਡਾਇਰੈਕਟਰ ਅਨਿਲ ਰਤੂਡੀ ਕਰਨਗੇ
ਦੌਰੇ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰ੍ਰਬੰਧ
ਸੀਨੀਅਰ ਪੁਲਸ ਅਧਿਕਾਰੀ ਨਿਵੇਦਿਤਾ ਕੁਕਰੇਤੀ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਦੌਰੇ ਦੇ ਮੱਦੇਨਜ਼ਰ ਸਖ਼ਤ ਇੰਤਜਾਮ ਕੀਤੇ ਗਏ ਹਨ, ਸੱਤ ਪੁਲਸ ਅਧਿਕਾਰੀ ਅਤੇ 14 ਸਰਕਲ ਅਫਸਰਾਂ ਤੋਂ ਇਲਾਵਾ 10 ਕੰਪਨੀਆਂ ਪੀ. ਏ. ਸੀ. ਦੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ।