ਗਣਤੰਤਰ ਦਿਵਸ ਤੋਂ ਪਹਿਲਾਂ ਬੋਲੇ ਰਾਸ਼ਟਰਪਤੀ, ਕਿਹਾ- ''ਨਿਆਂ ਪ੍ਰਣਾਲੀ ''ਚ ਜਨਤਾ ਦੀ ਆਸਥਾ ਦਾ ਪ੍ਰਤੀਕ ਹੈ ਰਾਮ ਮੰਦਰ''

Friday, Jan 26, 2024 - 03:54 AM (IST)

ਗਣਤੰਤਰ ਦਿਵਸ ਤੋਂ ਪਹਿਲਾਂ ਬੋਲੇ ਰਾਸ਼ਟਰਪਤੀ, ਕਿਹਾ- ''ਨਿਆਂ ਪ੍ਰਣਾਲੀ ''ਚ ਜਨਤਾ ਦੀ ਆਸਥਾ ਦਾ ਪ੍ਰਤੀਕ ਹੈ ਰਾਮ ਮੰਦਰ''

ਨਵੀਂ ਦਿੱਲੀ (ਭਾਸ਼ਾ)- ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ’ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਇਹ ਇਕ ਯੁੱਗ ਤਬਦੀਲੀ ਦਾ ਦੌਰ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਦੇਸ਼ ਸੁਤੰਤਰਤਾ ਦੀ ਸ਼ਤਾਬਦੀ ਵੱਲ ਵਧਦੇ ਹੋਏ ਅੰਮ੍ਰਿਤ ਕਾਲ ਦੇ ਸ਼ੁਰੂਆਤੀ ਦੌਰ ’ਚੋਂ ਲੰਘ ਰਿਹਾ ਹੈ। ਸਾਨੂੰ ਆਪਣੇ ਦੇਸ਼ ਨੂੰ ਨਵੀਆਂ ਉੱਚਾਈਆਂ ’ਤੇ ਲਿਜਾਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਸਾਡੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਹਰ ਨਾਗਰਿਕ ਦਾ ਯੋਗਦਾਨ ਮਹੱਤਵਪੂਰਨ ਹੋਵੇਗਾ। ਇਸ ਦੇ ਲਈ ਮੈਂ ਸਾਰੇ ਦੇਸ਼ਵਾਸੀਆਂ ਨੂੰ ਸੰਵਿਧਾਨ ’ਚ ਦਰਜ ਸਾਡੇ ਬੁਨਿਆਦੀ ਕਰਤੱਵਾਂ ਦੀ ਪਾਲਣਾ ਕਰਨ ਦੀ ਅਪੀਲ ਕਰਾਂਗੀ। ਇਹ ਕਰਤੱਵ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ’ਚ ਹਰ ਨਾਗਰਿਕ ਦੀਆਂ ਜ਼ਰੂਰੀ ਹਨ। ਦ੍ਰੌਪਦੀ ਮੁਰਮੂ ਨੇ ਕਿਹਾ ਕਿ ਭਾਰਤ ਦੀ ਅਗਵਾਈ ’ਚ ਦਿੱਲੀ ’ਚ ਜੀ-20 ਸ਼ਿਖਰ ਸੰਮੇਲਨ ਦਾ ਸਫਲ ਆਯੋਜਨ ਇਕ ਮਹੱਤਵਪੂਰਨ ਪ੍ਰਾਪਤੀ ਸੀ। ਜੀ-20 ਨਾਲ ਜੁੜੇ ਸਾਰੇ ਆਯੋਜਨਾਂ ’ਚ ਆਮ ਲੋਕਾਂ ਦੀ ਸ਼ਮੂਲੀਅਤ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ। ਦ੍ਰੌਪਦੀ ਮੁਰਮੂ ਨੇ ਕਿਹਾ ਭਾਰਤ ਦੀ ਅਗਵਾਈ ਵਿਚ ਦਿੱਲੀ ’ਚ ਜੀ-20 ਸਿਖਰ ਸੰਮੇਲਨ ਦਾ ਸਫਲ ਆਯੋਜਨ ਇਕ ਵੱਡੀ ਉਪਲਬਧੀ ਹੈ। 

ਇਹ ਖ਼ਬਰ ਵੀ ਪੜ੍ਹੋ - Padma Awards 2024: ਵੈਂਕਈਆ ਨਾਇਡੂ, ਵੈਜੰਤੀਮਾਲਾ ਤੇ ਮਿਥੁਨ ਚੱਕਰਵਰਤੀ ਸਣੇ 132 ਨੂੰ ਪਦਮ ਪੁਰਸਕਾਰ

ਰਾਸ਼ਟਰਪਤੀ ਨੇ ਕਰਪੂਰੀ ਠਾਕੁਰ ਨੂੰ ਕੀਤਾ ਯਾਦ

ਪ੍ਰਧਾਨ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਮੈਂ ਇਹ ਜ਼ਿਕਰ ਚਾਹਾਂਗਾ ਕਿ ਸਮਾਜਿਕ ਨਿਆਂ ਲਈ ਲਗਾਤਾਰ ਸੰਘਰਸ਼ਸ਼ੀਲ ਰਹੇ ਕਰਪੂਰੀ ਠਾਕੁਰ ਜੀ ਦੀ ਜਨਮ ਸ਼ਤਾਬਦੀ ਦਾ ਉਤਸਵ ਕੱਲ ਹੀ ਸੰਪੰਨ ਹੋਇਆ ਹੈ। ਕਰਪੁਰੀ ਜੀ ਪੱਛੜੀਆਂ ਸ਼੍ਰੇਣੀਆਂ ਦੇ ਸਭ ਤੋਂ ਮਹਾਨ ਹਿੱਤਕਾਰਾਂ ’ਚੋਂ ਇਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਉਨ੍ਹਾਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦਾ ਜੀਵਨ ਇਕ ਸੰਦੇਸ਼ ਸੀ। ਆਪਣੇ ਯੋਗਦਾਨ ਨਾਲ ਜਨਤਕ ਜੀਵਨ ਨੂੰ ਅਮੀਰ ਬਣਾਉਣ ਲਈ ਮੈਂ ਕਰਪੂਰੀ ਜੀ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦੀ ਹਾਂ।

ਇਹ ਖ਼ਬਰ ਵੀ ਪੜ੍ਹੋ - 26 ਜਨਵਰੀ ਤੋਂ ਪਹਿਲਾਂ ਪੰਜਾਬ ਪੁਲਸ 'ਚ ਵੱਡਾ ਫੇਰਬਦਲ, 183 DSPs ਦੀ ਹੋਈ ਬਦਲੀ, ਪੜ੍ਹੋ ਪੂਰੀ ਸੂਚੀ

ਸਹਿ-ਹੋਂਦ ਦੀ ਭਾਵਨਾ, ਭੂਗੋਲ ਦੁਆਰਾ ਥੋਪਿਆ ਬੋਝ ਨਹੀਂ ਹੈ

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਗਣਤੰਤਰ ਦੀ ਮੂਲ ਭਾਵਨਾ ਤੋਂ ਇਕਜੁੱਟ ਹੋ ਕੇ 140 ਕਰੋੜ ਤੋਂ ਵੱਧ ਭਾਰਤਵਾਸੀ ਇਕ ਪਰਿਵਾਰ ਦੇ ਰੂਪ ’ਚ ਰਹਿੰਦੇ ਹਨ। ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਲਈ ਸਹਿ-ਹੋਂਦ ਦੀ ਭਾਵਨਾ ਭੂਗੋਲ ਦੁਆਰਾ ਥੋਪਿਆ ਗਿਆ ਬੋਝ ਨਹੀਂ ਹੈ, ਸਗੋਂ ਸਮੂਹਿਕ ਅਾਨੰਦ ਦਾ ਇਕ ਸਹਿਜ ਸ੍ਰੋਤ ਹੈ, ਜੋ ਸਾਡੇ ਗਣਤੰਤਰ ਦਿਵਸ ਦੇ ਜਸ਼ਨ ’ਚ ਪ੍ਰਗਟ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਕੁੱਕੜ ਨੇ ਵਧਾਈ ਪੰਜਾਬ ਪੁਲਸ ਦੀ ਸਿਰਦਰਦੀ, ਹਰ ਤਰੀਕ 'ਤੇ ਅਦਾਲਤ 'ਚ ਕਰਨਾ ਪਵੇਗਾ ਪੇਸ਼ (ਵੀਡੀਓ)

ਰਾਮ ਮੰਦਰ ਨਿਆਂਇਕ ਪ੍ਰਕਿਰਿਆ ’ਚ ਦੇਸ਼ ਦੇ ਲੋਕਾਂ ਦੀ ਆਸਥਾ ਦਾ ਪ੍ਰਤੀਕ

ਰਾਸ਼ਟਰਪਤੀ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿਚ ਅਸੀਂ ਸਾਰਿਆਂ ਨੇ ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਦੇ ਜਨਮ ਸਥਾਨ ’ਤੇ ਬਣੇ ਵਿਸ਼ਾਲ ਮੰਦਰ ਵਿਚ ਸਥਾਪਿਤ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਇਤਿਹਾਸਕ ਸਮਾਰੋਹ ਦੇਖਿਆ। ਭਵਿੱਖ ’ਚ ਜਦੋਂ ਇਸ ਘਟਨਾ ਨੂੰ ਇਕ ਵਿਆਪਕ ਦ੍ਰਿਸ਼ਟੀਕੌਣ ’ਚ ਦੇਖਿਆ ਜਾਵੇਗਾ, ਉਦੋਂ ਇਤਿਹਾਸਕਾਰ ਭਾਰਤ ਵੱਲੋਂ ਆਪਣੀ ਸੱਭਿਆਚਾਰਕ ਵਿਰਾਸਤ ਦੀ ਨਿਰੰਤਰ ਖੋਜ ’ਚ ਇਕ ਇਨਕਲਾਬੀ ਘਟਨਾ ਵਜੋਂ ਇਸਦੀ ਵਿਆਖਿਆ ਕਰਨਗੇ। ਉਨ੍ਹਾਂ ਕਿਹਾ ਕਿ ਅਯੁੱਧਿਆ ’ਚ ਸ਼੍ਰੀ ਰਾਮ ਦੀ ਮੂਰਤੀ ਦੀ ਪ੍ਰਾਣ-ਪ੍ਰਤਿਸ਼ਠਾ ਸ਼ਾਨਦਾਰ ਆਯੋਜਨ ਸੀ, ਜਿਸ ਨੂੰ ਯੁਗਾਂ ਤਕ ਯਾਦ ਰੱਖਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News