ਅਜਮੇਰ ਦਰਗਾਹ ''ਤੇ ਚੜ੍ਹਾਈ ਗਈ PM ਮੋਦੀ ਦੀ ਭੇਜੀ ਚਾਦਰ, ਦੇਸ਼ ਲਈ ਮੰਗੀ ਦੁਆ
Saturday, Jan 04, 2025 - 01:41 PM (IST)
ਅਜਮੇਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਜਮੇਰ 'ਚ ਸੂਫੀ ਸੰਤ ਖਵਾਜਾ ਮੋਇਨੂਦੀਨ ਹਸਨ ਚਿਸ਼ਤੀ ਦੀ ਦਰਗਾਹ 'ਤੇ ਸ਼ਨੀਵਾਰ ਨੂੰ 11ਵੀਂ ਵਾਰ ਚਾਦਰ ਚੜ੍ਹਾਈ ਗਈ। ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਖਵਾਜਾ ਦੇ ਸਾਲਾਨਾ ਉਰਸ ਦੇ ਮੌਕੇ 'ਤੇ ਦਰਗਾਹ 'ਤੇ ਚਾਦਰ ਚੜ੍ਹਾਈ। ਰਿਜਿਜੂ ਨੇ ਦਰਗਾਹ ਦੇ ਇਕੱਠ ਹਾਲ 'ਚ ਖਵਾਜਾ ਮੋਇਨੂਦੀਨ ਚਿਸ਼ਤੀ ਦੇ 803ਵੇਂ ਉਰਸ ਦੇ ਮੌਕੇ ਪ੍ਰਧਾਨ ਮੰਤਰੀ ਮੋਦੀ ਵਲੋਂ ਭੇਜਿਆ ਸੰਦੇਸ਼ ਪੜ੍ਹ ਕੇ ਵੀ ਸੁਣਾਇਆ।
ਰਿਜਿਜੂ ਦੇ ਨਾਲ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਅਤੇ ਸਥਾਨਕ ਸੰਸਦ ਭਾਗੀਰਥ ਚੌਧਰੀ, ਰਾਜਸਥਾਨ ਦੇ ਮੰਤਰੀ ਸੁਰੇਸ਼ ਸਿੰਘ ਰਾਵਤ, ਭਾਰਤੀ ਜਨਤਾ ਪਾਰਟੀ ਭਾਜਪਾ ਘੱਟ ਗਿਣਤੀ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਜਮਾਲ ਸਿੱਦੀਕੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਜਦੋਂ ਰਿਜਿਜੂ ਅਜਮੇਰ ਸਰਕਟ ਹਾਊਸ ਪਹੁੰਚੇ ਤਾਂ ਭਾਜਪਾ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਅੱਜ ਦਰਗਾਹ ਸ਼ਰੀਫ਼ ਵਿਖੇ ਪ੍ਰਧਾਨ ਮੰਤਰੀ ਵੱਲੋਂ ਚਾਦਰ ਚੜ੍ਹਾਉਣ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰੀ ਗਿਣਤੀ ਵਿਚ ਪੁਲਸ ਪ੍ਰਬੰਧ ਕੀਤੇ ਗਏ ਸਨ।