ਦਿੱਲੀ ਮੈਟਰੋ ਸਾਮਾਜਕ ਦੂਰੀ ਪ੍ਰੋਟੋਕਾਲ ਦੇ ਹਿਸਾਬ ਨਾਲ ਤਿਆਰ, ਸਿਰਫ ਇਸ਼ਾਰੇ ਦਾ ਹੈ ਇੰਤਜ਼ਾਰ

05/14/2020 2:12:07 AM

ਨਵੀਂ ਦਿੱਲੀ - ਦਿੱਲੀ ਮੈਟਰੋ 'ਚ ਕੋਵਿਡ-19 ਮਹਾਮਾਰੀ ਲਈ ਜਾਰੀ ਕੀਤੇ ਗਏ ਪ੍ਰੋਟੋਕਾਲ ਦਾ ਧਿਆਨ ਰੱਖਦੇ ਹੋਏ ਸਫਾਈ ਅਤੇ ਸਾਮਾਜਕ ਦੂਰੀ ਬਣਾਏ ਰੱਖਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਲਈ ਦਿੱਲੀ ਮੈਟਰੋ 'ਚ ਸਾਮਾਜਕ ਦੂਰੀ ਦੀ ਮਾਰਕਿੰਗ ਕੀਤੀ ਗਈ ਹੈ।

ਹਾਲਾਂਕਿ ਦਿੱਲੀ ਮੈਟਰੋ ਨੂੰ ਸ਼ੁਰੂ ਕੀਤੇ ਜਾਣ ਦੀ ਕੋਈ ਯੋਜਨਾ ਨਹੀਂ ਦੱਸੀ ਗਈ ਹੈ, ਪਰ ਇਹ ਜ਼ਰੂਰ ਹੈ ਕਿ ਇਨ੍ਹਾਂ ਤਿਆਰੀਆਂ ਨੂੰ ਦੇਖਕੇ ਲੱਗਦਾ ਹੈ ਕਿ ਮੈਟਰੋ ਦੇ ਸੰਚਾਲਨ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਜਦੋਂ ਵੀ ਇਸ ਦੇ ਸੰਚਾਲਨ ਲਈ ਸਮਾਂ ਠੀਕ ਮੰਨਿਆ ਜਾਵੇਗਾ, ਉਦੋਂ ਇਸ ਦੇ ਲਈ ਸਿਰਫ ਇੱਕ ਆਦੇਸ਼ ਦੀ ਜ਼ਰੂਰਤ ਹੋਵੇਗੀ।

ਦਿੱਲੀ ਮੈਟਰੋ ਨੇ ਕਿਹਾ- 'ਨਿਸ਼ਚਤ ਸਮੇਂ 'ਤੇ ਜਨਤਾ ਨੂੰ ਸੂਚਿਤ ਕੀਤਾ ਜਾਵੇਗਾ'
ਦਿੱਲੀ ਮੈਟਰੋ ਵੱਲੋਂ ਕਿਹਾ ਗਿਆ ਹੈ ਕਿ ਸਾਡੀ ਟਰੇਨਾਂ ਅਤੇ ਪਰਿਸਰ 'ਚ ਲੋਕ ਸਾਮਾਜਕ ਦੂਰੀ ਲਈ ਤੈਅ ਪ੍ਰੋਟੋਕਾਲ 'ਤੇ ਕੰਮ ਕਰ ਰਹੇ ਹਨ। ਦਿੱਲੀ ਮੈਟਰੋ ਦੇ ਫਿਰ ਤੋਂ ਖੁੱਲ੍ਹਣ ਦੀ ਤਾਰੀਖ ਹਾਲੇ ਵੀ ਅੰਤਮ ਰੂਪ ਨਹੀਂ ਦਿੱਤੀ ਗਈ ਹੈ ਅਤੇ 'ਨਿਸ਼ਚਤ ਸਮੇਂ 'ਤੇ ਜਨਤਾ ਨੂੰ ਸੂਚਿਤ ਕੀਤਾ ਜਾਵੇਗਾ।

ਇੱਕ ਛੱਡ ਕੇ ਇੱਕ ਸੀਟ 'ਤੇ ਲਗਾਇਆ ਗਿਆ ਬੈਠਣ 'ਤੇ ਮਨਾਹੀ ਦਾ ਨਿਰਦੇਸ਼
ਜਿਵੇਂ ਕ‌ਿ ਤਸਵੀਰ 'ਚ ਵਿੱਖ ਰਿਹਾ ਹੈ ਕਿ ਦਿੱਲੀ ਮੈਟਰੋ ਦੀ ਇੱਕ ਛੱਡ ਕੇ ਇੱਕ ਸੀਟ 'ਤੇ ਅਜਿਹੇ ਨਿਰਦੇਸ਼ ਨੂੰ ਲਗਾਇਆ ਗਿਆ ਹੈ, ਜਿਸ 'ਚ ਲਿਖਿਆ ਗਿਆ ਹੈ ਕਿ ਇਸ ਸੀਟ 'ਤੇ ਬੈਠਣਾ ਮਨਾ ਹੈ। ਯਾਨੀ ਮੈਟਰੋ ਸ਼ੁਰੂ ਹੋਣ ਦੇ ਬਾਅਦ ਪਹਿਲਾਂ ਦੀ ਕੁਲ ਸਮਰੱਥਾ ਨਾਲੋਂ ਅੱਧੇ ਯਾਤਰੀ ਹੀ ਦਿੱਲੀ ਮੈਟਰੋ 'ਚ ਬੈਠ ਕੇ ਸਫਰ ਕਰ ਸਕਣਗੇ।


Inder Prajapati

Content Editor

Related News